skip to content

Last Updated: August 16, 2026

Dainik Savera Times Logo

ਏਆਈ ਦੀ ਦੁਰਵਰਤੋਂ ‘ਤੇ ਭੜਕੇ ਜਥੇ,15 ਦਿਨਾਂ ਦੇ ਅਲਟੀਮੇਟਮ ਤੋਂ ਬਾਅਦ ਐਕਸ਼ਨ ਦੀ ਚੇਤਾਵਨੀ

11 months ਪਹਿਲਾ

ਏਆਈ ਦੀ ਦੁਰਵਰਤੋਂ ‘ਤੇ ਭੜਕੇ ਜਥੇ,15 ਦਿਨਾਂ ਦੇ ਅਲਟੀਮੇਟਮ ਤੋਂ ਬਾਅਦ ਐਕਸ਼ਨ ਦੀ ਚੇਤਾਵਨੀ

ਅੰਮ੍ਰਿਤਸਰ:ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਮਦਦ ਨਾਲ ਸਿੱਖ ਧਰਮ ਸੰਬੰਧੀ ਕੀਤੀਆਂ ਘਟੀਆ ਹਰਕਤਾਂ ਅਤੇ ਦਰਬਾਰ ਸਾਹਿਬ ਦੀ ਬੇਅਦਬੀ ਵਾਲੀ ਵਾਇਰਲ ਵੀਡੀਓ ਖਿਲਾਫ ਸੁਲਤਾਨ ਪਿੰਡ ਤੋਂ ਆਈ ਸਮੂਹ ਸੰਗਤ, ਜਥਾ ਸਿਰਲੱਥ ਖਾਲਸਾ ਸਤਿਕਾਰ ਕਮੇਟੀ ਅਤੇ ਵੱਖ-ਵੱਖ ਜਥੇਬੰਦੀਆਂ ਨੇ ਇਕੱਠ ਹੋ ਕੇ ਅੱਜ ਗੋਲਡਨ ਗੇਟ ਤੋਂ ਕਾਫਲੇ ਦੀ ਸ਼ਕਲ ਵਿੱਚ ਜਿਲ੍ਹਾ ਪ੍ਰਸ਼ਾਸਨ ਦਫ਼ਤਰ (ਕੈਂਪ ਕੰਪਲੈਕਸ) ਵਿਖੇ ਪਹੁੰਚ ਕੇ ਰੋਸ ਪ੍ਰਗਟਾਇਆ ਅਤੇ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ।ਸੰਗਤ ਵੱਲੋਂ ਸਪਸ਼ਟ ਕੀਤਾ ਗਿਆ ਕਿ ਇਹ ਸਿਰਫ ਮਾਮੂਲੀ ਘਟਨਾ ਨਹੀਂ, ਬਲਕਿ ਪੂਰੀ ਸਿੱਖ ਕੌਮ ਦੀ ਸ਼ਾਨ ਤੇ ਹਮਲਾ ਹੈ। ਉਨ੍ਹਾਂ ਆਖਿਆ ਕਿ ਜੇਕਰ 15 ਦਿਨਾਂ ਦੇ ਅੰਦਰ-ਅੰਦਰ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ, ਤਾਂ ਸਿੱਖ ਜਥੇਬੰਦੀਆਂ ਵੱਲੋਂ ਪ੍ਰਸ਼ਾਸਨਕ ਦਫਤਰਾਂ ਨੂੰ ਘੇਰਨ ਦੀ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਤੇ ਬੋਲਦੇ ਹੋਏ ਜਥੇ ਦੇ ਪ੍ਰਧਾਨ ਅਤੇ ਹੋਰ ਸਿੰਘਾਂ ਨੇ ਕਿਹਾ ਕਿ, “ਸਾਨੂੰ ਵਾਰ ਵਾਰ ਉਤਸ਼ਾਹਿਤ ਕੀਤਾ ਜਾਂਦਾ ਹੈ, ਪਰ ਹੁਣ ਇਹ ਬਰਦਾਸ਼ਤਯੋਗ ਨਹੀਂ। ਸਾਡੀ ਮਾਂ-ਬੋਲੀ, ਸਾਡਾ ਧਰਮ ਤੇ ਸਾਡੀ ਇਤਿਹਾਸਕ ਥਾਂਵਾਂ ਜਿਵੇਂ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਅਸਹਿਨੀਏ ਗੱਲ ਹੈ।

“ਮੌਕੇ ‘ਤੇ ਮੌਜੂਦ ਐਸ.ਪੀ. ਹਰਪਾਲ ਸਿੰਘ ਨੇ ਮੀਡੀਆ ਰਾਹੀਂ ਦੱਸਿਆ ਕਿ ਇਹ ਮਾਮਲਾ 24 ਸਤੰਬਰ ਨੂੰ ਦਰਜ ਹੋ ਚੁੱਕਾ ਹੈ ਅਤੇ ਮੈਨੇਜਰ ਦਰਬਾਰ ਸਾਹਿਬ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਐਫ.ਆਈ.ਆਰ. ਲਗ ਚੁੱਕੀ ਹੈ। ਇਨਵੈਸਟੀਗੇਸ਼ਨ ਜਾਰੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਨੂੰਨੀ ਕਾਰਵਾਈ ਰਾਹੀਂ ਸਜ਼ਾ ਮਿਲੇਗੀ।

ਸਿੱਖ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਸਿਰਫ ਕਾਗਜ਼ੀ ਦਾਅਵੇ ਕਰ ਰਿਹਾ ਹੈ ਅਤੇ ਅਸਲ ਵਿਚ ਕੋਈ ਢੁਕਵੀਂ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਨੇ ਆਖਿਆ ਕਿ ਜੇਕਰ ਇਸ ਵਾਰੀ ਵੀ ਇਨਸਾਫ਼ ਨਾ ਮਿਲਿਆ ਤਾਂ ਕੌਮ ਆਪਣੇ ਤਰੀਕੇ ਨਾਲ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ।ਜਥੇ ਨੇ ਇਹ ਵੀ ਜ਼ਿਕਰ ਕੀਤਾ ਕਿ ਕਈ ਸਿੱਖ ਅਧਿਕਾਰੀ ਅਤੇ ਹੋਰ ਧਰਮਕ ਸੰਵੇਦਨਸ਼ੀਲ ਵਿਅਕਤੀਆਂ ਨੇ ਵੀ ਇਸ ਘਟਨਾ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜੋ ਕਿ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦਾ ਮਤਲਬ ਸਿਰਫ ਰੋਸ ਪ੍ਰਗਟਾਉਣਾ ਨਹੀਂ, ਸਗੋਂ ਸਿੱਖੀ ਦੇ ਸਤਿਕਾਰ ਦੀ ਰਾਖੀ ਕਰਨੀ ਹੈ।ਜਥੇ ਨੇ ਆਖਰ ਵਿੱਚ ਅਗਾਹੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ, ਤਾਂ ਅਗਲੇ ਪੜਾਅ ‘ਚ ਸਿੱਧਾ ਘੇਰਾਅ ਤੇ ਜ਼ੋਰ ਦਿੰਦੀਆਂ ਜਥੇਬੰਦੀਆਂ ਸੰਯੁਕਤ ਰਣਨੀਤੀ ਤਹਿਤ ਅੱਗੇ ਵਧਣਗੀਆਂ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.