ਨਵੀਂ ਦਿੱਲੀ (ਦੈਨਿਕ ਸਵੇਰਾ): ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲ੍ਹੇ ਵਿੱਚ ਬੁੱਧਵਾਰ ਰਾਤ ਇੱਕ ਭਿਆਨਕ ਸੜਕ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ। ਇੱਕ ਤੇਜ਼ ਰਫ਼ਤਾਰ ਟਰੱਕ ਨੇ ਕਈ ਵਾਹਨਾਂ ਨੂੰ ਟੱਕਰ ਮਾਰੀ, ਜਿਸ ਨਾਲ ਅੱਗ ਲੱਗ ਗਈ। ਇਹ ਹਾਦਸਾ ਨੈਸ਼ਨਲ ਹਾਈਵੇ 135 ‘ਤੇ ਡਰਮੰਡਗੰਜ ਘਾਟੀ ਦੇ ਨੇੜੇ ਵਾਪਰਿਆ, ਜਿੱਥੇ ਟੱਕਰ ਦੇ ਝਟਕੇ ਨਾਲ ਦੋ ਵਾਹਨਾਂ ਨੂੰ ਅੱਗ ਲੱਗ ਗਈ ਅਤੇ ਕਈ ਲੋਕ ਅੰਦਰ ਹੀ ਫਸ ਗਏ।
ਦਿੱਲੀ: ਪੈਟਰੋਲ-ਡੀਜ਼ਲ ਲਈ ਹੁਣ ਲਾਜ਼ਮੀ ਹੈ ਇਹ ਸਰਟੀਫਿਕੇਟ ਨਹੀਂ ਤਾ ‘No Fuel’
ਪੁਲਿਸ ਦੇ ਮੁਤਾਬਕ, ਟਰੱਕ ਨੇ ਸ਼ਾਮ ਕਰੀਬ 8:20 ਵਜੇ ਬਰਕਾ ਘੁਮਾਨ ਦੇ ਨੇੜੇ ਇੱਕ ਸਵਿਫਟ ਕਾਰ, ਬੋਲੇਰੋ ਅਤੇ ਇੱਕ ਟ੍ਰੇਲਰ ਨੂੰ ਟੱਕਰ ਮਾਰੀ। ਬੋਲੇਰੋ ਵਿੱਚ ਸਫ਼ਰ ਕਰ ਰਹੇ ਨੌਂ ਲੋਕ, ਜਿਨ੍ਹਾਂ ਵਿੱਚ ਚਾਰ ਬੱਚੇ ਵੀ ਸ਼ਾਮਲ ਸਨ, ਅਤੇ ਟਰੱਕ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅੱਗ ਇੰਨੀ ਭਿਆਨਕ ਸੀ ਕਿ ਕਈ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ। ਸਵਿਫਟ ਕਾਰ ਦੇ ਡਰਾਈਵਰ ਨੂੰ ਬਾਹਰ ਕੱਢਣ ਵਿੱਚ ਰਾਹਤ ਟੀਮ ਨੂੰ ਕਾਫ਼ੀ ਮੁਸ਼ਕਲ ਆਈ।
ਨੀਦਰਲੈਂਡ ਦੌਰੇ ਦੌਰਾਨ CM ਮਾਨ ਨੇ ਖੇਤੀ ਦੀ ਅਧੁਨਿਕ ਤਕਨਾਲੋਜੀ ਦਾ ਕੀਤਾ ਜਾਇਜ਼ਾ
ਪਹਿਲੀ ਜਾਂਚ ਵਿੱਚ ਇਹ ਸੰਕੇਤ ਮਿਲੇ ਹਨ ਕਿ ਟਰੱਕ ਦੇ ਬ੍ਰੇਕ ਫੇਲ ਹੋਣ ਕਾਰਨ ਹਾਦਸਾ ਹੋ ਸਕਦਾ ਹੈ, ਪਰ ਅਧਿਕਾਰੀ ਹਰ ਪੱਖ ਤੋਂ ਜਾਂਚ ਕਰ ਰਹੇ ਹਨ। ਰਾਹਤ ਟੀਮਾਂ ਮੌਕੇ ‘ਤੇ ਪਹੁੰਚ ਗਈਆਂ, ਪਰ ਸਥਾਨਕ ਲੋਕਾਂ ਨੇ ਅੱਗ ਬੁਝਾਉਣ ਵਾਲੀ ਟੀਮ ਦੇ ਦੇਰ ਨਾਲ ਪਹੁੰਚਣ ‘ਤੇ ਨਾਰਾਜ਼ਗੀ ਜਤਾਈ। ਲੋਕਾਂ ਨੇ ਇਹ ਵੀ ਦੱਸਿਆ ਕਿ ਡਰਮੰਡਗੰਜ ਘਾਟੀ ਵਿੱਚ ਖਰਾਬ ਸੜਕਾਂ ਕਾਰਨ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।
