Site icon Dainik Savera Punjab

ਮੀਰੀ-ਪੀਰੀ ਦਾ ਸ਼ੁਭ ਦਿਹਾੜਾ: CM ਮਾਨ ਦਾ ਖ਼ਾਸ ਸੰਬੋਧਨ ਸੋਸ਼ਲ ਮੀਡੀਆ ‘ਤੇ

ਪੰਜਾਬ ਡੈਸਕ (ਦੈਨਿਕ ਸਵੇਰਾ): ਮੀਰੀ-ਪੀਰੀ ਦਾ ਅੱਜ ਦੇ ਸਮੇਂ ਵਿੱਚ ਬਹੁਤ ਮਹੱਤਵ ਹੈ। ਮੀਰੀ-ਪੀਰੀ ਕੀ ਹੈ? ਮੀਰੀ-ਪੀਰੀ ਦਾ ਜਨਮ, ਮੀਰੀ-ਪੀਰੀ ਦਾ ਮੁੱਖ ਸੰਦੇਸ਼, ਮੀਰੀ-ਪੀਰੀ ਦਾ ਅੱਜ ਦੇ ਸਮੇਂ ਵਿੱਚ ਮਹੱਤਵ ਬਹੁਤ ਰੱਖਦਾ ਹੈ। ਅੱਜ ਦੇ ਇਸ ਦੇ ਸ਼ੁਭ ਅਵਸਰ ਤੇ ਸਾਡੇ CM ਮਾਨ ਸਰਕਾਰ ਨੇ ਟ੍ ਵੀਟ  ਰਾਹੀਂ  ਸ਼ੋਸ਼ਲ ਮੀਡੀਆਂ ਨਾਲ ਜੁੜੇ ਲੋਕਾਂ ਨੂੰ ਸੰਬੋਧਨ ਕੀਤਾ।

 

twitter ਰਾਹੀਂ cm ਭਗਵੰਤ ਮਾਨ ਜੀ ਨੇ ਸਭ ਨੂੰ ਵਧਾਈਆਂ ਦਿਤੀਆਂ, ਮੀਰੀ-ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜੋਤੀ ਜੋਤਿ ਦਿਵਸ ਮੌਕੇ ਗੁਰੂ ਚਰਨਾਂ ਵਿੱਚ ਕੋਟਿ-ਕੋਟਿ ਪ੍ਰਣਾਮ।

 

ਸ਼ਬਦ “ਮੀਰੀ” ਫ਼ਾਰਸੀ/ਅਰਬੀ ਸ਼ਬਦ “ਅਮੀਰ” ਤੋਂ ਆਇਆ ਹੈ, ਜਿਸਦਾ ਅਰਥ ਹੈ ਰਾਜਸੀ ਤਾਕਤ, ਪ੍ਰਬੰਧਨ, ਨੇਤ੍ਰਿਤਵ, ਸਮਾਜਕ ਜ਼ਿੰਮੇਵਾਰੀ। ਇਹ ਜੀਵਨ ਦੇ ਸੰਸਾਰੀ ਪੱਖ ਨੂੰ ਦਰਸਾਉਂਦਾ ਹੈ—ਨਿਆਂ ਲਈ ਖੜ੍ਹਾ ਹੋਣਾ, ਕਮਜ਼ੋਰਾਂ ਦੀ ਰੱਖਿਆ ਕਰਨਾ, ਸਮਾਜ ਵਿੱਚ ਸਰਗਰਮ ਭੂਮਿਕਾ ਨਿਭਾਉਣਾ। ਪੀਰੀ” ਸ਼ਬਦ “ਪੀਰ” ਤੋਂ ਆਇਆ ਹੈ, ਜਿਸਦਾ ਅਰਥ ਹੈ ਰੂਹਾਨੀ ਗੁਰੂ, ਆਧਿਆਤਮਿਕ ਮਾਰਗਦਰਸ਼ਨ। ਇਹ ਧਰਮ, ਭਗਤੀ, ਨਿਮਰਤਾ, ਸਿਮਰਨ ਅਤੇ ਰੱਬ ਨਾਲ ਜੋੜ ਨੂੰ ਦਰਸਾਉਂਦਾ ਹੈ। ਇਹ ਸਿਧਾਂਤ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 1606 ਵਿੱਚ ਆਪਣੇ ਗੁਰੂ ਗੱਦੀ ਸੰਭਾਲਣ ਸਮੇਂ ਪ੍ਰਗਟ ਕੀਤਾ। ਉਨ੍ਹਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ—ਇੱਕ ਮੀਰੀ ਦੀ ਅਤੇ ਇੱਕ ਪੀਰੀ ਦੀ—ਜੋ ਦੋਹਾਂ ਤਾਕਤਾਂ ਦੇ ਮਿਲਾਪ ਦਾ ਪ੍ਰਤੀਕ ਹਨ।

ਮੀਰੀ-ਪੀਰੀ ਦਾ ਅੱਜ ਦੇ ਸਮੇਂ ਵਿੱਚ ਮਹੱਤਵ: ਸਿੱਖਾਂ ਦੀ ਸਰਬੱਤ ਦਾ ਭਲਾ, ਲੰਗਰ, ਸੇਵਾ, ਨਿਆਂ ਲਈ ਖੜ੍ਹਾ ਹੋਣਾ—ਇਹ ਸਭ ਮੀਰੀ-ਪੀਰੀ ਦੇ ਸਿਧਾਂਤ ਤੋਂ ਹੀ ਪ੍ਰੇਰਿਤ ਹਨ। ਇਹ ਸਿੱਖਾਂ ਨੂੰ ਦੱਸਦਾ ਹੈ ਕਿ ਰੂਹਾਨੀਤਾ ਸਿਰਫ਼ ਧਿਆਨ ਜਾਂ ਪਾਠ ਨਹੀਂ, ਬਲਕਿ ਕਰਮ ਅਤੇ ਜ਼ਿੰਮੇਵਾਰੀ ਨਾਲ ਜੁੜੀ ਹੋਈ ਹੈ।

miri-piri-day-cm-mann

Exit mobile version