Site icon Dainik Savera Punjab

Mirabai Chanu: ਵੇਟਲਿਫਟਿੰਗ ਵਿੱਚ 28 ਸਾਲ ਬਾਅਦ ਆਇਆ ਮੈਡਲ, ਮੀਰਾਬਾਈ ਚਾਨੂ ਨੇ ਏਸ਼ੀਅਨ ਗੇਮਜ਼ ਵਿੱਚ ਰਚਿਆ ਇਤਿਹਾਸ

Sports Desk: ਏਸ਼ੀਅਨ ਗੇਮਜ਼ 2026 ਵਿੱਚ ਭਾਰਤ ਦੀ ਸਟਾਰ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੇ ਆਪਣਾ ਪਹਿਲਾ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਮੀਰਾਬਾਈ ਨੇ 28 ਸਾਲਾਂ ਦਾ ਸੋਕਾ ਖਤਮ ਕਰਦਿਆਂ ਦੇਸ਼ ਨੂੰ ਵੇਟਲਿਫਟਿੰਗ ਵਿੱਚ 1998 ਤੋਂ ਬਾਅਦ ਪਹਿਲਾ ਏਸ਼ੀਅਨ ਗੇਮਜ਼ ਮੈਡਲ ਦਿਵਾਇਆ ਹੈ।

ਮੀਰਾਬਾਈ ਨੇ ਪਹਿਲਾ ਮੈਡਲ ਜਿੱਤਿਆ

49 ਕਿਲੋਗ੍ਰਾਮ ਵਰਗ ਵਿੱਚ ਮੀਰਾਬਾਈ ਨੇ ਕੁੱਲ 198 ਕਿਲੋਗ੍ਰਾਮ ਭਾਰ ਚੁੱਕਦਿਆਂ ਏਸ਼ੀਅਨ ਗੇਮਜ਼ ਵਿੱਚ ਆਪਣਾ ਪਹਿਲਾ ਮੈਡਲ ਜਿੱਤਿਆ। ਪਿਛਲੀਆਂ ਏਸ਼ੀਅਨ ਗੇਮਜ਼ ਵਿੱਚ ਉਹ ਮੈਡਲ ਜਿੱਤਣ ਤੋਂ ਖੁੰਝ ਗਈ ਸੀ ਅਤੇ ਚੌਥੇ ਸਥਾਨ ’ਤੇ ਰਹੀ ਸੀ। ਸਨੈਚ ਰਾਊਂਡ ਦੇ ਆਪਣੇ ਪਹਿਲੇ ਯਤਨ ਵਿੱਚ ਮੀਰਾਬਾਈ ਨੇ 83 ਕਿਲੋ ਭਾਰ ਚੁੱਕਿਆ। ਇਸ ਤੋਂ ਬਾਅਦ ਦੂਜੇ ਯਤਨ ਵਿੱਚ ਉਹ 85 ਕਿਲੋ ਭਾਰ ਚੁੱਕਣ ਵਿੱਚ ਕਾਮਯਾਬ ਰਹੀ। ਤੀਜੇ ਯਤਨ ਵਿੱਚ ਮੀਰਾਬਾਈ ਨੇ 87 ਕਿਲੋ ਭਾਰ ਚੁੱਕਿਆ। ਕਲੀਨ ਐਂਡ ਜਰਕ ਰਾਊਂਡ ਵਿੱਚ ਵੀ ਮੀਰਾਬਾਈ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।

ਪਹਿਲੇ ਯਤਨ ਵਿੱਚ 107 ਕਿਲੋ ਭਾਰ ਚੁੱਕਿਆ

ਮੀਰਾਬਾਈ ਨੇ ਕਲੀਨ ਐਂਡ ਜਰਕ ਰਾਊਂਡ ਦੇ ਪਹਿਲੇ ਯਤਨ ਵਿੱਚ 107 ਕਿਲੋ ਭਾਰ ਚੁੱਕਿਆ। ਉੱਥੇ ਹੀ ਦੂਜੀ ਕੋਸ਼ਿਸ਼ ਵਿੱਚ ਉਹ 111 ਕਿਲੋ ਭਾਰ ਚੁੱਕਣ ਵਿੱਚ ਸਫਲ ਰਹੀ। ਉੱਥੇ ਹੀ ਨੌਰਥ ਕੋਰੀਆ ਦੀ ਖਿਡਾਰਨ ਰੀ ਸੋਂਗ-ਗਮ ਨੇ ਗੋਲਡ ਮੈਡਲ ਆਪਣੇ ਨਾਮ ਕੀਤਾ। ਸਾਲ 1998 ਵਿੱਚ ਕਰਨਮ ਮੱਲੇਸ਼ਵਰੀ ਨੇ ਭਾਰਤ ਲਈ ਵੇਟਲਿਫਟਿੰਗ ਵਿੱਚ ਆਖਰੀ ਮੈਡਲ ਜਿੱਤਿਆ ਸੀ। ਇਸ ਤੋਂ ਬਾਅਦ ਕੋਈ ਵੀ ਖਿਡਾਰੀ ਏਸ਼ੀਅਨ ਗੇਮਜ਼ ਵਿੱਚ ਦੇਸ਼ ਲਈ ਮੈਡਲ ਨਹੀਂ ਲਿਆ ਸਕਿਆ ਸੀ। ਹਾਲਾਂਕਿ, ਮੀਰਾਬਾਈ ਦਾ ਗੋਲਡ ਮੈਡਲ ਜਿੱਤਣ ਦਾ ਸੁਪਨਾ ਸਾਕਾਰ ਨਹੀਂ ਹੋ ਸਕਿਆ।

ਖਤਮ ਹੋਇਆ 28 ਸਾਲਾਂ ਦਾ ਸੋਕਾ

ਮੀਰਾਬਾਈ ਚਾਨੂ ਨੇ ਏਸ਼ੀਅਨ ਗੇਮਜ਼ ਵਿੱਚ ਆਪਣੇ ਮੈਡਲ ਦਾ ਸੋਕਾ ਵੀ ਖਤਮ ਕਰ ਦਿੱਤਾ ਹੈ। ਸਾਲ 2014 ਵਿੱਚ ਉਹ 9ਵੇਂ ਸਥਾਨ ’ਤੇ ਰਹੀ ਸੀ। ਉੱਥੇ ਹੀ ਜਕਾਰਤਾ ਵਿੱਚ ਹੋਈਆਂ ਏਸ਼ੀਅਨ ਗੇਮਜ਼ ਵਿੱਚ ਮੀਰਾਬਾਈ ਸੱਟ ਕਾਰਨ ਹਿੱਸਾ ਨਹੀਂ ਲੈ ਸਕੀ ਸੀ। ਹਾਂਗਝੋਊ ਵਿੱਚ ਹੋਈਆਂ ਏਸ਼ੀਅਨ ਗੇਮਜ਼ ਵਿੱਚ ਮੀਰਾਬਾਈ ਨੇ 49 ਕਿਲੋਗ੍ਰਾਮ ਵਰਗ ਵਿੱਚ ਹਿੱਸਾ ਲਿਆ ਸੀ, ਪਰ ਉਹ ਚੌਥੇ ਸਥਾਨ ’ਤੇ ਰਹੀ ਅਤੇ ਮੈਡਲ ਜਿੱਤਣ ਤੋਂ ਖੁੰਝ ਗਈ ਸੀ। ਮੀਰਾਬਾਈ ਇਸ ਤੋਂ ਪਹਿਲਾਂ ਓਲੰਪਿਕ, ਕਾਮਨਵੈਲਥ ਗੇਮਜ਼ ਅਤੇ ਵਰਲਡ ਚੈਂਪੀਅਨਸ਼ਿਪ ਵਿੱਚ ਵੀ ਮੈਡਲ ਜਿੱਤ ਚੁੱਕੀ ਹੈ। ਕਾਮਨਵੈਲਥ ਗੇਮਜ਼ 2026 ਵਿੱਚ ਮੀਰਾਬਾਈ ਚਾਨੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤਿਆ ਸੀ।

Exit mobile version