Road Accident news: ਲਹਿਰਾਗਾਗਾ-ਪਾਤੜਾਂ ਮੁੱਖ ਸੜਕ ‘ਤੇ ਅੱਜ ਸਵੇਰੇ ਲਗਭਗ 7 ਵਜੇ ਦੁੱਧ ਨਾਲ ਭਰਿਆ ਟੈਂਕਰ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਮਾਰਕਫੈੱਡ ਦੀ ਕੰਧ ਨਾਲ ਟਕਰਾ ਗਿਆ। ਹਾਦਸੇ ਦੇ ਨਤੀਜੇ ਵਜੋਂ ਮਾਰਕਫੈੱਡ ਦੀ ਕੰਧ ਢਹਿ ਗਈ ਅਤੇ ਟੈਂਕਰ ਵਿੱਚ ਡਰਾਇਵਰ ਫਸ ਗਿਆ।
ਸਥਾਨਕ ਲੋਕਾਂ ਨੇ ਹਾਈਡਰੇ ਦੀ ਮਦਦ ਨਾਲ ਜ਼ਖ਼ਮੀ ਡਰਾਇਵਰ ਨੂੰ ਬਾਹਰ ਕੱਢਿਆ ਅਤੇ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ। ਡਰਾਇਵਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਟਾਇਰ ਫਟਣ ਕਾਰਨ ਟੈਂਕਰ ਦਾ ਸੰਤੁਲਨ ਬਿਗੜ ਗਿਆ, ਜਿਸ ਨਾਲ ਹਾਦਸਾ ਵਾਪਰਿਆ। ਟੈਂਕਰ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ।
READ ALSO : ਭਾਰਤੀ ਕਲੋਨੀ ਵਿਖੇ ਖਾਲੀ ਪਲਾਟ ਵਿੱਚ ਨੌਜਵਾਨ ਦੀ ਸਿਰ ਕੱਟੀ ਲਾਸ਼ ਮਿਲੀ
ਸੂਚਨਾ ਮਿਲਦੇ ਹੀ ਸਹਾਇਕ ਥਾਣੇਦਾਰ ਸੱਤਪਾਲ ਸਿੰਘ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਸੜਕ ਸਾਫ਼ ਕਰਵਾ ਕੇ ਆਵਾਜਾਈ ਮੁੜ ਬਹਾਲ ਕਰਵਾਈ। ਹਾਦਸੇ ਕਾਰਨ ਕੁਝ ਸਮੇਂ ਲਈ ਸੜਕ ‘ਤੇ ਟ੍ਰੈਫਿਕ ਜਾਮ ਰਹਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
Census 2027: ਘਰ-ਲਿਸਟਿੰਗ ਕਾਰਜ 1 ਅਪ੍ਰੈਲ ਤੋਂ ਸ਼ੁਰੂ, ਪਹਿਲੀ ਡਿਜ਼ਿਟਲ ਜਨਗਣਨਾ

