ਨਵੀਂ ਦਿੱਲੀ (ਦੈਨਿਕ ਸਵੇਰਾ): ਅਦਾਕਾਰ ਅਤੇ ਫਿਟਨੈੱਸ ਆਇਕਨ ਮਿਲਿੰਦ ਸੋਮਨ ਨੇ ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਨੇਸ਼ਨਲ ਸਟੇਡਿਯਮ ਵਿੱਚ ਹੋਏ ‘ਫਿਟ ਇੰਡੀਆ ਸੰਡੇਜ਼ ਆਨ ਸਾਈਕਲ’ ਇਵੈਂਟ ਵਿੱਚ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਸਾਈਕਲਿੰਗ ਅਤੇ ਹੋਰ ਫਿਟਨੈੱਸ ਗਤੀਵਿਧੀਆਂ ਵਿੱਚ ਭਾਗ ਲਿਆ। ਹਰ ਉਮਰ ਦੀਆਂ ਮਹਿਲਾਵਾਂ ਨੇ ਉਤਸ਼ਾਹ ਨਾਲ ਸਾਈਕਲ ਰੈਲੀ ਵਿੱਚ ਸ਼ਮੂਲੀਅਤ ਕੀਤੀ, ਜਿਸਨੂੰ ਇਕੱਠੇ ਸਾਈਕਲ ਚਲਾ ਕੇ ਫਿਟਨੈੱਸ ਅਤੇ ਐਕਟਿਵ ਲਾਈਫਸਟਾਈਲ ਨੂੰ ਪ੍ਰੋਤਸਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ।
‘ਪੈਸਾ ਮੰਜ਼ਿਲ ਨਹੀਂ’: WWE ਦੇ ਸਟਾਰ ਜੌਨ ਸੀਨਾ ਨੇ ਸਾਂਝੇ ਕੀਤੇ ਜੀਵਨ ਦੇ ਸਬਕ
ਮਿਲਿੰਦ ਸੋਮਨ, ਜੋ 60 ਸਾਲ ਦੀ ਉਮਰ ਵਿੱਚ ਵੀ ਆਪਣੀ ਫਿਟਨੈੱਸ ਲਈ ਮਸ਼ਹੂਰ ਹਨ, ਨੇ ਮਹਿਲਾ ਭਾਗੀਦਾਰਾਂ ਨਾਲ ਸਾਈਕਲ ਚਲਾ ਕੇ ਲੋਕਾਂ ਨੂੰ ਰੋਜ਼ਾਨਾ ਜੀਵਨ ਵਿੱਚ ਫਿਟਨੈੱਸ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ।
‘ਫਿਟ ਇੰਡੀਆ ਸੰਡੇਜ਼ ਆਨ ਸਾਈਕਲ’ ਦਾ ਆਯੋਜਨ ਯੂਥ ਅਫੇਅਰਜ਼ ਐਂਡ ਸਪੋਰਟਸ ਮੰਤਰਾਲੇ ਵੱਲੋਂ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ, ਇੰਡੀਆਨ ਰੋਪ ਸਕਿੱਪਿੰਗ ਫੈਡਰੇਸ਼ਨ, ਯੋਗਾਸਨ ਭਾਰਤ, ਰਾਹਗਿਰੀ ਫਾਊਂਡੇਸ਼ਨ, MY Bikes ਅਤੇ MY Bharat ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ।
Today’s Rashifal : ਇਹਨਾਂ ਰਾਸ਼ੀਆਂ ਲਈ ਬਦਲਣ ਵਾਲੀ ਹੈ ਕਿਸਮਤ ; ਟੌਰਸ ਤੇ ਮੀਨ ਰਾਸ਼ੀ ਵਾਲੇ ਵਰਤਣ ਇਹ ਸਾਵਧਾਨੀ
ਇਹ ਮੁਹਿੰਮ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇੱਕੋ ਸਮੇਂ ਚਲਾਈ ਜਾਂਦੀ ਹੈ, ਜਿਸ ਵਿੱਚ SAI ਰੀਜਨਲ ਸੈਂਟਰ, ਨੈਸ਼ਨਲ ਸੈਂਟਰਜ਼ ਆਫ ਐਕਸੀਲੈਂਸ, SAI ਟ੍ਰੇਨਿੰਗ ਸੈਂਟਰ, ਖੇਲੋ ਇੰਡੀਆ ਸਟੇਟ ਸੈਂਟਰਜ਼ ਆਫ ਐਕਸੀਲੈਂਸ ਅਤੇ ਖੇਲੋ ਇੰਡੀਆ ਸੈਂਟਰ ਸ਼ਾਮਲ ਹਨ।
ਦਸੰਬਰ 2024 ਵਿੱਚ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਵੱਲੋਂ ਸ਼ੁਰੂ ਕੀਤੀ ਗਈ ਇਹ ਮੁਹਿੰਮ ਹੁਣ ਇੱਕ ਵੱਡੀ ਜਨ ਅੰਦੋਲਨ ਬਣ ਚੁੱਕੀ ਹੈ। ਦਸੰਬਰ 2024 ਤੋਂ ਹੁਣ ਤੱਕ ਦੇਸ਼ ਭਰ ਦੇ 2.63 ਲੱਖ ਤੋਂ ਵੱਧ ਸਥਾਨਾਂ ‘ਤੇ 28 ਲੱਖ ਤੋਂ ਵੱਧ ਲੋਕ ਇਸ ਵਿੱਚ ਸ਼ਮੂਲੀਅਤ ਕਰ ਚੁੱਕੇ ਹਨ।
