skip to content

Last Updated: August 16, 2026

Dainik Savera Times Logo

ਦਵਾਈ ਬਣੀ ਮੌਤ ਦਾ ਕਾਰਨ: ਛੇ ਬੱਚਿਆਂ ਦੇ ਗੁਰਦੇ ਫੇਲ੍ਹ

11 months ਪਹਿਲਾ

ਦਵਾਈ ਬਣੀ ਮੌਤ ਦਾ ਕਾਰਨ: ਛੇ ਬੱਚਿਆਂ ਦੇ ਗੁਰਦੇ ਫੇਲ੍ਹ

ਨਵੀਂ ਦਿੱਲੀ : ਛਿੰਦਵਾੜਾ, ਮੱਧ ਪ੍ਰਦੇਸ਼ ਤੋਂ ਇੱਕ ਚੌਕਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਿਛਲੇ 15 ਦਿਨਾਂ ਵਿੱਚ ਛੇ ਨੰਨੇ ਬੱਚਿਆਂ ਦੀ ਗੁਰਦੇ ਫੇਲ੍ਹ ਹੋਣ ਕਾਰਨ ਮੌਤ ਹੋ ਗਈ। ਸ਼ੁਰੂ ਵਿੱਚ ਇਹ ਮੌਸਮੀ ਬੁਖਾਰ ਮੰਨਿਆ ਜਾ ਰਿਹਾ ਸੀ, ਪਰ ਹੁਣ ਜਾਂਚ ‘ਚ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਮੌਤਾਂ ਦਾ ਕਾਰਨ ਇੱਕ ਖੰਘ ਦਾ ਸ਼ਰਬਤ ਹੋ ਸਕਦਾ ਹੈ, ਜਿਸ ‘ਚ ਜ਼ਹਿਰੀਲਾ ਰਸਾਇਣ ਮਿਲਿਆ ਹੋਣ ਦੀ ਸੰਭਾਵਨਾ ਹੈ। ਸਾਰੇ ਬੱਚੇ 5 ਸਾਲ ਤੋਂ ਘੱਟ ਉਮਰ ਦੇ ਸਨ। ਉਨ੍ਹਾਂ ਨੂੰ ਹਲਕਾ ਬੁਖਾਰ ਅਤੇ ਜ਼ੁਕਾਮ ਹੋਣ ‘ਤੇ ਸਥਾਨਕ ਡਾਕਟਰਾਂ ਨੇ ਖੰਘ ਦਾ ਸ਼ਰਬਤ ਦਿੱਤਾ। ਸ਼ੁਰੂ ‘ਚ ਸਿਹਤ ਠੀਕ ਲੱਗੀ, ਪਰ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਹਾਲਤ ਵਿਗੜ ਗਈ। ਪਿਸ਼ਾਬ ਰੁਕਣ, ਇਨਫੈਕਸ਼ਨ ਅਤੇ ਗੁਰਦੇ ਦੀਆਂ ਗੰਭੀਰ ਸਮੱਸਿਆਵਾਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਖਤਰੇ ‘ਚ ਪਾ ਦਿੱਤਾ। ਨਾਗਪੁਰ ਦੇ ਹਸਪਤਾਲ ‘ਚ ਲਿਜਾਣ ਦੇ ਬਾਵਜੂਦ ਤਿੰਨ ਬੱਚਿਆਂ ਨੂੰ ਬਚਾਇਆ ਨਹੀਂ ਜਾ ਸਕਿਆ।

ਧਾਰਮਿਕ ਰਸਮ ਤੋਂ ਪਰੇ: CM ਯੋਗੀ ਦੀ ਗਊ ਪੂਜਾ ਨੇ ਜਨਤਾ ਤੱਕ ਪਹੁੰਚਾਇਆ ਸਮਾਜਿਕ ਸੰਦੇਸ਼

ਇੱਕ ਪਿਤਾ ਨੇ ਰੋਦਿਆਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਪਹਿਲਾਂ ਕਦੇ ਬਿਮਾਰ ਨਹੀਂ ਹੋਏ। ਹਲਕਾ ਬੁਖਾਰ ਸੀ, ਡਾਕਟਰ ਨੇ ਸ਼ਰਬਤ ਲਿਖ ਦਿੱਤਾ, ਪਰ ਉਸ ਤੋਂ ਬਾਅਦ ਸਿਹਤ ਡਿੱਗਦੀ ਗਈ। ਉਹ ਕਹਿੰਦਾ ਹੈ, “ਅਸੀਂ ਹਰੇਕ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਬਚਾ ਨਹੀਂ ਸਕੇ।” ਜਾਂਚ ‘ਚ ਗੁਰਦੇ ਦੀ ਬਾਇਓਪਸੀ ਰਾਹੀਂ ਇਹ ਪਤਾ ਲੱਗਾ ਕਿ ਬੱਚਿਆਂ ਦੇ ਸਰੀਰ ‘ਚ ਡਾਈਥਾਈਲੀਨ ਗਲਾਈਕੋਲ ਪਾਇਆ ਗਿਆ — ਇੱਕ ਜ਼ਹਿਰੀਲਾ ਰਸਾਇਣ ਜੋ ਮਿਲਾਵਟੀ ਦਵਾਈਆਂ ‘ਚ ਮਿਲਦਾ ਹੈ। ਕੋਲਡ੍ਰਿਫ ਅਤੇ ਨੈਕਸਟ੍ਰੋ-DS ਸ਼ਰਬਤਾਂ ਨੂੰ ਮੁੱਖ ਦੋਸ਼ੀ ਮੰਨਿਆ ਜਾ ਰਿਹਾ ਹੈ। ਛਿੰਦਵਾੜਾ ਦੇ ਡੀ.ਐਮ. ਸ਼ੀਲੇਂਦਰ ਸਿੰਘ ਨੇ ਇਨ੍ਹਾਂ ਦਵਾਈਆਂ ਦੀ ਵਿਕਰੀ ‘ਤੇ ਤੁਰੰਤ ਪਾਬੰਦੀ ਲਗਾ ਦਿੱਤੀ ਹੈ। ਸਾਰੇ ਮੈਡੀਕਲ ਸਟੋਰਾਂ ਅਤੇ ਡਾਕਟਰਾਂ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਇਹ ਮਾਮਲਾ ਸਿਰਫ਼ ਸਿਹਤ ਸੰਕਟ ਨਹੀਂ, ਸਗੋਂ ਦਵਾਈਆਂ ਦੀ ਗੁਣਵੱਤਾ ਅਤੇ ਨਿਗਰਾਨੀ ਪ੍ਰਣਾਲੀ ‘ਤੇ ਵੱਡਾ ਸਵਾਲ ਖੜਾ ਕਰਦਾ ਹੈ। ਜਾਂਚ ਜਾਰੀ ਹੈ, ਪਰ ਮਾਪਿਆਂ ਦੀ ਉਮੀਦ ਹੈ ਕਿ ਹੁਣ ਕਿਸੇ ਹੋਰ ਮਾਂ ਦੀ ਗੋਦ ਸੁੰਨੀ ਨਾ ਹੋਵੇ।

ਪੰਜਾਬ ‘ਚ ਮੌਸਮ ਦੀ ਪਲਟ: 6 ਅਕਤੂਬਰ ਤੱਕ ਭਾਰੀ ਮੀਂਹ ਦੀ ਸੰਭਾਵਨਾ, ਹਵਾਵਾਂ ਨਾਲ ਆਵੇਗੀ ਠੰਡਕ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.