Medical Help: ਤਰਨ ਤਾਰਨ ਦੇ ਪਿੰਡ ਦੁਬਲੀ ਦੀ 11ਵੀਂ ਜਮਾਤ ਦੀ ਸਿਰਫ਼ 16 ਸਾਲਾਂ ਦੀ ਵਿਦਿਆਰਥਣ ਅੱਜ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਮਾਸੂਮ ਧੀ ਦੀਆਂ ਦੋਵੇਂ ਕਿਡਨੀਆਂ ਫੇਲ ਹੋ ਚੁੱਕੀਆਂ ਹਨ, ਪਰ ਘਰੇਲੂ ਗਰੀਬੀ ਨੇ ਉਸ ਦਾ ਇਲਾਜ ਕਰਵਾਉਣ ਵਿੱਚ ਸਭ ਤੋਂ ਵੱਡੀ ਰੁਕਾਵਟ ਬਣੀ ਹੋਈ ਹੈ। ਗਰੀਬ ਪਰਿਵਾਰ ਕੋਲ ਨਾ ਤਾਂ ਇਲਾਜ ਲਈ ਪੈਸੇ ਹਨ ਤੇ ਨਾ ਹੀ ਕਿਸੇ ਵੱਡੇ ਹਸਪਤਾਲ ਤੱਕ ਪਹੁੰਚਣ ਦਾ ਸਾਧਨ। ਮਾਂ-ਬਾਪ ਹੱਥ ਜੋੜ ਕੇ ਰੋਦੇ ਹੋਏ ਆਪਣੇ ਬੇਟੀ ਲਈ ਮਿੰਨਤਾਂ ਕਰ ਰਹੇ ਹਨ—“ਮੈਨੂੰ ਬਚਾ ਲਵੋ”—ਇਹ ਸੁਣ ਕੇ ਪਿੰਡ ਦੇ ਲੋਕ ਵੀ ਹੰਝੂਆਂ ਨਾਲ ਭਰ ਆਉਂ
ਦੇ ਹਨ।






