skip to content

Dainik Savera Times Logo

Big Breaking : ਲੁਧਿਆਣਾ ਦੀ ਫੈਮਸ ਮਾਰਕਿਟ ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ

6 months पहले

Big Breaking : ਲੁਧਿਆਣਾ ਦੀ ਫੈਮਸ ਮਾਰਕਿਟ ਚ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ

ਲੁਧਿਆਣਾ: ਪੰਜਾਬ ਦੇ ਸਭ ਤੋਂ ਵੱਧ ਅਬਾਦੀ ਵਾਲੇ ਸ਼ਹਿਰ ਲੁਧਿਆਣਾ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਲੁਧਿਆਣਾ ਦੀ ਸਭ ਤੋਂ ਵੱਡੀ ਮਾਰਕਿਟ ਫਿਰੋਜ਼ ਗਾਂਧੀ ਵਿੱਚ ਅਚਾਨਕ ਅੱਗ ਲੱਗਣ ਕਾਰਨ ਪੂਰੇ ਮਾਰਕਿਟ ਵਿੱਚ ਹੜਕੰਮ ਮਚ ਗਿਆ। ਅੱਗ ਇਨੀਂ ਭਿਆਨਕ ਸੀ ਕਿ ਪੂਰਾ ਇਲਕਾ ਧੂੰਏ ਦੀ ਚਪੇਟ ਵਿੱਚ ਆ ਗਿਆ । ਆਸ ਪਾਸ ਦੇ ਲੋਕ ਅੱਗ ਬਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਪ੍ਰੰਤੂ ਉਹਨਾਂ ਦੀ ਹਰ ਕੋਸ਼ਿਸ਼ ਅਸਫਲ ਹੋ ਰਹੀ ਸੀ । ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਦਿੱਤੀ ਗਈ। ਅੱਗ ਇੰਨੀ ਜਿਆਦਾ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਦੂਰ ਤੋਂ ਹੀ ਨਜ਼ਰ ਆ ਰਹੀਆਂ ਸਨ।

ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਆਪਣੀਆਂ ਅੱਗ ਬਝਾਊ ਟੀਮਾਂ ਨਾਲ ਘਟਨਾ ਸਥਾਨ ਤੇ ਪਹੁੰਚੀ। ਬੜੀ ਮੁਸ਼ੰਕਤ ਨਾਲ ਅੱਗ ਤੇ ਕਾਬੂ ਪਾਇਆ ਗਿਆ। ਜਾਣਕਾਰੀ ਦਿੰਦਿਆ ਸਥਾਨਕ ਲੋਕਾਂ ਨੇ ਦੱਸਿਆ ਕਿ ਫਿਰੋਜ਼ ਗਾਂਧੀ ਮਾਰਕਿਟ ਦੀ ਇਕ ਬਿਲਡਿੰਗ ਵਿੱਚ ਅਚਾਨਕ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਬਿਲਡਿੰਗ ਦੀ ਤੀਸਰੀ ਮੰਜਿ਼ਲ ਤੱਕ ਪਹੁੰਚ ਗਈ। ਇਸ ਇਮਾਰਤ ਵਿੱਚ ਬਹੁਤ ਸਾਰੇ ਬੈਂਕ ਸਨ। ਪਰ ਚੰਗੀ ਗੱਲ ਇਹ ਰਹੀ ਕਿ ਇਸ ਅੱਗ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆਂ। ਅਜੇ ਤੱਕ ਅੱਗ ਲੱਗਣ ਦੇ ਅਸਲੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

खबरें और भी हैं...

Copyright © 2026 Dainik Savera Times. All rights reserved.