skip to content

Last Updated: June 9, 2026

Dainik Savera Times Logo

ਤਾਜ਼ਾ ਖ਼ਬਰ: ਮਾਨ ਸਰਕਾਰ ਵੱਲੋਂ ਹੜ੍ਹ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ।

9 months पहले

ਤਾਜ਼ਾ ਖ਼ਬਰ: ਮਾਨ ਸਰਕਾਰ ਵੱਲੋਂ ਹੜ੍ਹ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ।

ਚੰਡੀਗੜ: ਪੰਜਾਬ ਵਿੱਚ ਪਿਛਲੇ ਦਿਨਾਂ ਦੌਰਾਨ ਹੜ੍ਹਾਂ ਦੀ ਤਬਾਹੀ ਨੇ ਸਾਰੇ ਪੰਜਾਬ  ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਸੀ ।ਲੋਕਾਂ  ਦੇ ਪਸ਼ੁਆਂ ਦਾ ਨੁਕਸਾਨ ,  ਘਰ ਢਹਿ ਗਏ ਅਤੇ ਕਿਸਾਨਾਂ ਦੀਆਂ ਸਾਰੀਆਂ  ਫਸਲਾਂ ਤਬਾਹ ਹੋ ਗਈਆਂ ।  ਇਸ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਬਹੁਤ ਸਾਰੇ ਪੰਜਾਬੀ ਸਿੰਗਰ ਅਤੇ ਸੰਸਥਾਵਾਂ  ਹੜ੍ਹ ਪੀੜ੍ਹਿਤਾਂ ਦੀ ਮਦਦ ਲਈ ਅੱਗੇ ਆਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ  ਚੰਡੀਗੜ ਵਿੱਚ ਉੱਚ ਪੱਧਰੀ ਮੀਟਿੰਗਾਂ ਦੇ ਬਾਅਦ ਰਾਜ ਵਿੱਚ ਆਈ ਹੜ੍ਹ ਨੂੰ ਲੈ ਕੇ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਇਸ  ਮੀਟਿੰਗ ਵਿੱਚ   ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਸੀ.ਐੱਮ. ਮਾਨ ਨੇ ਕਿਹਾ ਕਿ ਹਰ ਹੜ੍ਹ ਪੀੜਤਾਂ ਨੂੰ  ਮੁਆਵਜ਼ਾ ਦਿੱਤਾ ਜਾਵੇਗਾ ਅਤੇ ਵਿਸ਼ੇਸ਼ ਸਰਵੇ ਦੀ ਕਾਰਵਾਈ ਜਲਦੀ ਪੂਰੀ ਕਰਵਾਈ ਜਾਵੇਗੀ।

 ਮੁੱਖ ਐਲਾਨ:

ਫਸਲ ਨੁਕਸਾਨ ਲਈ ₹20,000 ਪ੍ਰਤੀ ਇਕੜ ਤੱਕ ਮੁਆਵਜ਼ਾ

SDRF ਤਹਿਤ ਮੁਆਵਜ਼ਾ ₹6,800 ਤੋਂ ਵਧਾ ਕੇ ₹40,000 ਕਰ ਦਿੱਤਾ ਗਿਆ।

100% ਨੁਕਸਾਨ ਵਾਲਿਆਂ ਨੂੰ ਇੱਕ ਮਹੀਨੇ ਅੰਦਰ ਮੁਆਵਜ਼ਾ।

ਘਰਾਂ ਦੇ ਨੁਕਸਾਨ ਦੀ ਭਰਪਾਈ ਲਈ ਵੀ ਰਕਮ ਵਧਾਈ ਗਈ।

ਜਾਨ ਮਾਲ ਦੇ ਨੁਕਸਾਨ ‘ਤੇ ਤੁਰੰਤ ਅਤੇ ਸਿੱਧਾ ਮੁਆਵਜ਼ਾ।

55 ਮੌਤਾਂ ‘ਚੋਂ 42 ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ।

ਸੀਐਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਮੁਸ਼ਕਿਲ ਘੜੀ ਵਿੱਚ ਹਮੇਸ਼ਾਂ ਉਹਨਾਂ ਨਾਲ ਰਹੇਗੀ। ਹਰ ਸੰਭਵ ਮਦਦ ਕਰੇਗੀ।  

खबरें और भी हैं...

Copyright © 2026 Dainik Savera Times. All rights reserved.