Site icon Dainik Savera Punjab

BREAKING : BJP ਦੀ ਇਤਿਹਾਸਕ ‘ਬਦਲਾਅ ਰੈਲੀ’ ‘ਚ ਸ਼ਿਰਕਤ ਕਰਨ ਮੋਗਾ ਪਹੁੰਚੇ ਗਾਇਕ Mankirat Aulakh

Mankirat Aulakh in Moga Rally : ਮਸ਼ਹੂਰ ਪੰਜਾਬੀ ਗਾਇਕ Mankirat Aulakh ਭਾਜਪਾ ਦੀ ਇਤਿਹਾਸਕ “ਬਦਲਾਅ ਰੈਲੀ” ਵਿੱਚ ਸ਼ਿਰਕਤ ਕਰਨ ਲਈ ਮੋਗਾ ਪਹੁੰਚੇ, ਜਿੱਥੇ ਉਨ੍ਹਾਂ ਦਾ Bharatiya Janata Party ਪੰਜਾਬ ਦੇ ਸੀਨੀਅਰ ਆਗੂਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਕੇਵਲ ਸਿੰਘ ਢਿੱਲ਼ੋ, ਵਾਈਸ ਪ੍ਰਧਾਨ ਭਾਜਪਾ ਪੰਜਾਬ, ਦੇ ਨਾਲ ਸੀਨੀਅਰ ਆਗੂ ਤਜਿੰਦਰ ਸਿੰਘ ਸਰਾਂ ਅਤੇ ਰਣਜੀਤ ਸਿੰਘ ਗਿੱਲ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਰੈਲੀ ਵਿੱਚ ਉਨ੍ਹਾਂ ਦੀ ਹਾਜ਼ਰੀ ਦੀ ਸਰਾਹਨਾ ਕੀਤੀ।

PM Modi News : ਪ੍ਰਧਾਨ ਮੰਤਰੀ ਮੋਦੀ ਪੱਛਮੀ ਬੰਗਾਲ ਦੌਰੇ ‘ਤੇ ; ਬ੍ਰਿਗੇਡ ਪਰੇਡ ਗਰਾਊਂਡ ‘ਤੇ ਰੈਲੀ ਨੂੰ ਕਰਨਗੇ ਸੰਬੋਧਨ

ਪੰਜਾਬੀ ਗਾਇਕ ਮਨਕਿਰਤ ਔਲਖ ਦੇ ਮੋਗਾ ਪਹੁੰਚਣ ਨਾਲ ਭਾਜਪਾ ਦੀ ਬਦਲਾਅ ਰੈਲੀ ਦਾ ਮਾਹੌਲ ਹੋਰ ਵੀ ਜੋਸ਼ੀਲਾ ਹੋ ਗਿਆ ਹੈ ਅਤੇ ਸਮਰਥਕਾਂ ਅਤੇ ਆਮ ਲੋਕਾਂ ਵਿੱਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੀ ਸ਼ਿਰਕਤ ਨਾਲ ਇਸ ਇਤਿਹਾਸਕ ਇਕੱਠ ਵਿੱਚ ਸੱਭਿਆਚਾਰਕ ਰੰਗ ਅਤੇ ਰੌਣਕ ਹੋਰ ਵੱਧਣ ਦੀ ਉਮੀਦ ਹੈ, ਜੋ ਪੰਜਾਬ ਵਿੱਚ ਬਦਲਾਅ ਤੇ ਵਿਕਾਸ ਦੀ ਨਵੀਂ ਲਹਿਰ ਲਿਆਉਣ ਦਾ ਸੰਦੇਸ਼ ਦੇ ਰਹੀ ਹੈ। ਇਹ ਰੈਲੀ ਵੱਡੀ ਜਨਸੰਖਿਆ ਦੀ ਭਾਗੀਦਾਰੀ ਨਾਲ ਹੋ ਰਹੀ ਹੈ ਅਤੇ ਇਹ ਸਮਾਗਮ ਪੰਜਾਬ ਵਿੱਚ ਤਰੱਕੀ, ਸੁਸ਼ਾਸਨ ਅਤੇ ਖੁਸ਼ਹਾਲੀ ਲਈ ਭਾਜਪਾ ਦੀ ਦ੍ਰਿਸ਼ਟੀ ਨੂੰ ਮਿਲ ਰਹੇ ਵਧਦੇ ਸਮਰਥਨ ਨੂੰ ਦਰਸਾਉਂਦਾ ਇੱਕ ਮਹੱਤਵਪੂਰਨ ਮੋੜ ਸਾਬਤ ਹੋਵੇਗਾ।

Exit mobile version