Chandigarh News : ਚੰਡੀਗੜ੍ਹ ਸਥਿਤ ਹਰਿਆਣਾ ਸਿਵਲ ਸਕੱਤਰੇਤ (Haryana Civil Secretariat) ਦੀ ਅੱਠਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਇੱਕ ਕਰਮਚਾਰੀ ਨੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਸਕੱਤਰੇਤ ਵਿੱਚ ਤਾਇਨਾਤ ਪੁਲਿਸ ਅਤੇ ਹੋਰ ਸਟਾਫ਼ ਤੁਰੰਤ ਮੌਕੇ ‘ਤੇ ਪਹੁੰਚ ਗਿਆ। ਡਾਕਟਰਾਂ ਦੀ ਇੱਕ ਟੀਮ ਨੇ ਮੌਕੇ ‘ਤੇ ਵਿਅਕਤੀ ਦੀ ਜਾਂਚ ਕੀਤੀ, ਪਰ ਉਦੋਂ ਤਕ ਉਸਦੀ ਮੌਤ ਹੋ ਚੁੱਕੀ ਸੀ।
ਬਲਵੰਤ ਸਿੰਘ ਤੋਂ ਬੈਂਕ ਘਪਲੇ ‘ਚ ਹੋਣੀ ਸੀ ਜਾਂਚ
ਲਾਸ਼ ਨੂੰ ਐਂਬੂਲੈਂਸ ਰਾਹੀਂ ਸੈਕਟਰ-16 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਮ੍ਰਿਤਕ ਦੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਮ੍ਰਿਤਕ ਦੀ ਪਛਾਣ ਪੰਚਕੂਲਾ ਦੇ ਰਹਿਣ ਵਾਲੇ ਬਲਵੰਤ ਸਿੰਘ ਵਜੋਂ ਹੋਈ ਹੈ, ਜੋ ਬਿਜਲੀ ਨਿਗਮ ਲਈ ਕੰਮ ਕਰਦਾ ਸੀ। ਉਸਨੇ ਇੱਕ ਵਿਜ਼ਟਰ ਪਾਸ ਪ੍ਰਾਪਤ ਕੀਤਾ ਸੀ ਤੇ ਸੋਮਵਾਰ ਸਵੇਰੇ ਇੱਕ ਅਧਿਕਾਰੀ ਨੂੰ ਮਿਲਣ ਲਈ ਸਕੱਤਰੇਤ ਪਹੁੰਚਿਆ ਸੀ।
WATCH : ਬ੍ਰਾਜ਼ੀਲ ‘ਚ ਇਮਾਰਤ ਨਾਲ ਟਕਰਾਇਆ ਜਹਾਜ਼ ; ਪਾਇਲਟ ਤੇ ਸਹਿ-ਪਾਇਲਟ ਦੀ ਮੌਤ, ਦੇਖੋ ਪਲੇਨ ਕਰੈਸ਼ ਵੀਡੀਓ
ਸੋਮਵਾਰ ਸਵੇਰੇ ਉਹ ਇੱਕ ਵਿਜ਼ਟਰ ਪਾਸ ਬਣਵਾ ਕੇ HPGCL ਅਧਿਕਾਰੀ ਨੂੰ ਮਿਲਣ ਲਈ ਸਕੱਤਰੇਤ ਆਇਆ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਬਲਵੰਤ ਸਿੰਘ ਤੋਂ 590 ਕਰੋੜ ਰੁਪਏ ਦੇ IDFC ਬੈਂਕ ਘੁਟਾਲੇ (Bank Fraud) ਵਿੱਚ ਪੁੱਛਗਿੱਛ ਕੀਤੀ ਜਾਣੀ ਸੀ, ਜਿਸਦੀ ਜਾਂਚ CBI ਕਰ ਰਹੀ ਹੈ। ਹਾਲਾਂਕਿ, ਘੁਟਾਲੇ ਵਿੱਚ ਉਸਦੀ ਭੂਮਿਕਾ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।


