Site icon Dainik Savera Punjab

BREAKING : ਪੰਜਾਬ ਪੁਲਿਸ ਵਿਭਾਗ ’ਚ ਵੱਡੀ ਕਾਰਵਾਈ: DSP ਬਬਨਦੀਪ ਸਿੰਘ ਸਸਪੈਂਡ , ਮਹਿਕਮੇ ’ਚ ਹਲਚਲ

DSP Babandeep Singh suspended

Major action in Punjab Police Department: DSP Babandeep Singh

Punjab News : ਪੰਜਾਬ ਪੁਲਿਸ ਵਿਭਾਗ ਵਿੱਚ ਇੱਕ ਵੱਡੀ ਕਾਰਵਾਈ ਹੋਈ ਹੈ, ਜਿਸ ਨਾਲ ਮਹਿਕਮੇ ਵਿੱਚ ਕਾਫ਼ੀ ਹਲਚਲ ਮਚ ਗਈ ਹੈ। ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਹੁਸ਼ਿਆਰਪੁਰ ਦੇ ਡੀ.ਐਸ.ਪੀ. ਹੈੱਡਕੁਆਰਟਰ ਬਬਨਦੀਪ ਸਿੰਘ ਨੂੰ ਨਿਲੰਬਿਤ ਕਰ ਦਿੱਤਾ ਹੈ।

ਸਸਪੈਂਡ ਦੀ ਵਜ੍ਹਾ

ਜਾਰੀ ਪੱਤਰ ਮੁਤਾਬਕ, ਬਬਨਦੀਪ ਸਿੰਘ ਨੇ ਪਟਿਆਲਾ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਵਿੱਚ ਆਪਣੇ ਕੋਰਸ ਦੌਰਾਨ ਕੁਝ ਪੁਲਿਸ ਅਫ਼ਸਰਾਂ ਨਾਲ ਗਲਤ ਵਰਤਾਓ ਕੀਤਾ। ਇਸ ਸਬੰਧ ਵਿੱਚ ਡੀ.ਜੀ.ਪੀ. ਕੋਲ ਕਈ ਸ਼ਿਕਾਇਤਾਂ ਪਹੁੰਚੀ ਹਨ। ਇਹ ਕੋਰਸ 17 ਨਵੰਬਰ ਤੋਂ 22 ਨਵੰਬਰ ਤੱਕ ਚੱਲ ਰਿਹਾ ਸੀ।

ਸੂਤਰਾਂ ਦੇ ਅਨੁਸਾਰ, DSP ਬਬਨਦੀਪ ਇਸ ਤੋਂ ਪਹਿਲਾਂ ਜਲੰਧਰ ਵਿੱਚ ਏ.ਸੀ.ਪੀ. ਦੇ ਅਹੁਦੇ ’ਤੇ ਤਾਇਨਾਤ ਸਨ।

READ ALSO : BIG NEWS: ਪੰਜਾਬ ’ਚ ਚੋਣ ਕਮਿਸ਼ਨ ਦੀ ਵੱਡੀ ਕਾਰਵਾਈ:ਨਾਭਾ ਦੀ BDPO ਦਾ ਤੁਰੰਤ ਤਬਾਦਲਾ

ਤਬਾਦਲੇ ਦਾ ਪਿਛੋਕੜ

ਬਬਨਦੀਪ ਸਿੰਘ ਦਾ ਤਬਾਦਲਾ 10 ਦਿਨ ਪਹਿਲਾਂ ਜਲੰਧਰ ਕੈਂਟ ਤੋਂ ਕਰਕੇ ਹੁਸ਼ਿਆਰਪੁਰ ਦੇ ਡੀ.ਐਸ.ਪੀ. ਹੈੱਡਕੁਆਰਟਰ ਲਗਾਇਆ ਗਿਆ ਸੀ। ਇਸ ਤਬਾਦਲੇ ਦੇ ਨਾਲ ਹੀ ਪੁਲਿਸ ਵਿਭਾਗ ਨੇ ਹੋਰ ਅਧਿਕਾਰੀਆਂ ਦੇ ਵੀ ਤਬਾਦਲੇ ਕੀਤੇ।ਜਲੰਧਰ ਤੋਂ ਹੁਸ਼ਿਆਰਪੁਰ ਤਬਾਦਲਾ ਅਤੇ DSP ਦੀ ਸਸਪੈਂਡ ਕਾਰਵਾਈ ਨੇ ਵਿਭਾਗ ਵਿੱਚ ਕਾਫ਼ੀ ਹਲਚਲ ਪੈਦਾ ਕਰ ਦਿੱਤੀ ਹੈ।

MP Balbir Singh Seechewal ਦਾ ਬਿਆਨ,’ਮੁੱਦਿਆਂ ‘ਤੇ ਚਰਚਾ ਕਰਨ ਦੀ ਬਜਾਏ ਸਮਾਂ ਬਰਬਾਦ ਕੀਤਾ ਜਾ ਰਿਹਾ’


DSP Babandeep Singh suspended
Exit mobile version