Site icon Dainik Savera Punjab

ਨਿਪਾਲ ਵਿੱਚ ਵੱਡਾ ਹਾਦਸਾ: ਬੁੱਧ ਏਅਰ ਜਹਾਜ਼ ਰਨਵੇਅ ਤੋਂ ਫਿਸਲਿਆ…

major-accident-nepal-buddha-air-aircraft-runway-skid

major-accident-nepal-buddha-air-aircraft-runway-skid

ਨਵੀਂ ਦਿਲੀ: ਨਿਪਾਲ ਵਿੱਚ ਬੀਤੀ ਸ਼ਾਮ ਇੱਕ ਵੱਡਾ ਹਾਦਸਾ ਟਲ ਗਿਆ ਜਦੋਂ ਭੱਦਰਪੁਰ ਹਵਾਈ ਅੱਡੇ ‘ਤੇ ਲੈਂਡਿੰਗ ਕਰਦੇ ਸਮੇਂ ਬੁੱਧ ਏਅਰ ਦੀ ਫਲਾਈਟ ਰਨਵੇਅ ਤੋਂ ਫਿਸਲ ਕੇ ਲਗਭਗ ਦੋ ਸੌ ਮੀਟਰ ਦੂਰ ਘਾਹ ਵਾਲੇ ਖੇਤਰ ਵਿੱਚ ਜਾ ਪਹੁੰਚੀ। ਖੁਸ਼ਕਿਸਮਤੀ ਨਾਲ ਜਹਾਜ਼ ਵਿੱਚ ਸਵਾਰ ਇਕਵੰਜਾ ਯਾਤਰੀ ਅਤੇ ਚਾਰ ਚਾਲਕ ਦਲ ਦੇ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਰਹੇ। ਰਿਪੋਰਟਾਂ ਅਨੁਸਾਰ ਜਹਾਜ਼ ਦੇ ਨੇੜੇ ਹੀ ਇੱਕ ਨਦੀ ਸੀ ਅਤੇ ਜੇਕਰ ਜਹਾਜ਼ ਅੱਗੇ ਵਧਦਾ ਤਾਂ ਵੱਡੀ ਤਬਾਹੀ ਹੋ ਸਕਦੀ ਸੀ।

ID ਕਾਰਡ ਦੇ ਵਿਵਾਦ ਨੇ ਬਣਾਇਆ ਹੰਗਾਮਾ ਕਾਂਸਟੇਬਲ ਨਿਲੰਬਿਤ

ਬੁੱਧ ਏਅਰ ਫਲਾਈਟ ਨੰਬਰ 901 ਰਾਤ 8:23 ਵਜੇ ਕਾਠਮੰਡੂ ਤੋਂ ਉਡਾਣ ਭਰੀ ਸੀ। ਪਾਇਲਟ ਕੈਪਟਨ ਸ਼ੈਲੇਸ਼ ਲਿੰਬੂ ਦੀ ਅਗਵਾਈ ਵਿੱਚ ਜਹਾਜ਼ ਰਾਤ 9:08 ਵਜੇ ਭੱਦਰਪੁਰ ਹਵਾਈ ਅੱਡੇ ‘ਤੇ ਉਤਰਿਆ। ਲੈਂਡਿੰਗ ਦੌਰਾਨ ਜਹਾਜ਼ ਸੰਤੁਲਨ ਗੁਆ ਬੈਠਾ ਅਤੇ ਰਨਵੇਅ ਪਾਰ ਕਰ ਗਿਆ ਜਿਸ ਕਾਰਨ ਯਾਤਰੀਆਂ ਵਿੱਚ ਘਬਰਾਹਟ ਫੈਲ ਗਈ।

ਹਰਭਜਨ ਮਾਨ ਨੇ ਨਵੇਂ ਸਾਲ ਦੀ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਕੀਤੀ

ਮੀਡੀਆ ਰਿਪੋਰਟਾਂ ਅਨੁਸਾਰ ਪਾਇਲਟ ਦੀ ਸਾਵਧਾਨੀ ਅਤੇ ਤੁਰੰਤ ਫੈਸਲੇ ਕਾਰਨ ਕੋਈ ਗੰਭੀਰ ਸੱਟਾਂ ਨਹੀਂ ਲੱਗੀਆਂ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਲਿਆ ਗਿਆ। ਜਹਾਜ਼ ਨੂੰ ਮਾਮੂਲੀ ਨੁਕਸਾਨ ਹੋਇਆ ਹੈ ਪਰ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ।

ਇਹ ਘਟਨਾ ਹਵਾਈ ਸੁਰੱਖਿਆ ਪ੍ਰਣਾਲੀ ਲਈ ਇੱਕ ਚੇਤਾਵਨੀ ਹੈ ਅਤੇ ਯਾਤਰੀਆਂ ਦੀ ਜਾਨ ਬਚਾਉਣ ਵਿੱਚ ਪਾਇਲਟ ਦੀ ਸਾਵਧਾਨੀ ਮਹੱਤਵਪੂਰਨ ਸਾਬਤ ਹੋਈ।

major-accident-nepal-buddha-air-aircraft-runway-skid
Exit mobile version