ਪੰਜਾਬ ਦੀ ਸਿਆਸਤ ਵਿੱਚ ਅਕਸਰ ਇੱਕ-ਦੂਜੇ ਦੇ ਤਿੱਖੇ ਵਿਰੋਧੀ ਮੰਨੇ ਜਾਣ ਵਾਲੇ ਦੋ ਦਿੱਗਜ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਮਨਪ੍ਰੀਤ ਸਿੰਘ ਬਾਦਲ ਹਾਲ ਹੀ ਵਿੱਚ ਇੱਕ ਨਿੱਜੀ ਸਮਾਗਮ ਦੌਰਾਨ ਇਕੱਠੇ ਨਜ਼ਰ ਆਏ। ਇਹ ਮੁਲਾਕਾਤ Sukhbir Singh Badal ਦੇ ਸੁਰੱਖਿਆ ਇੰਚਾਰਜ ਏ.ਆਈ.ਜੀ. ਹਰਮੀਕ ਸਿੰਘ ਦਿਓਲ ਦੇ ਸਪੁੱਤਰ ਵਿਸ਼ਵਜੀਤ ਸਿੰਘ ਦਿਓਲ ਦੇ ਵਿਆਹ ਸਮਾਗਮ ਮੌਕੇ ਹੋਈ।
ਕਾਫ਼ੀ ਦੇਰ ਤੱਕ ਚੱਲੀ ਗੱਲਬਾਤ
ਸਮਾਗਮ ਦੌਰਾਨ ਦੋਵਾਂ ਆਗੂਆਂ ਨੇ ਨਾ ਸਿਰਫ਼ ਇੱਕ-ਦੂਜੇ ਨਾਲ ਮੁਲਾਕਾਤ ਕੀਤੀ, ਸਗੋਂ ਕਾਫ਼ੀ ਸਮੇਂ ਤੱਕ ਗੱਲਬਾਤ ਵੀ ਕੀਤੀ। ਇਸ ਦੌਰਾਨ ਖਿੱਚੀਆਂ ਗਈਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ਕਾਰਨ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਮਾਹੌਲ ਬਣ ਗਿਆ ਹੈ।
READ ALSO : ਸਰਵਿਕਲ ਕੈਂਸਰ ਤੋਂ ਬਚਾਅ ਲਈ ਦੇਸ਼-ਵਿਆਪੀ HPV ਟੀਕਾਕਰਨ ਦੀ ਸ਼ੁਰੂਆਤ, ਹਰ ਨਾਬਾਲਿਗ ਲੜਕੀਆਂ ਨੂੰ ਲੱਗੇਗਾ ਮੁਫ਼ਤ ਟੀਕਾ
ਸਿਆਸੀ ਮਾਹਿਰ ਲੱਭ ਰਹੇ ਹਨ ਅਰਥ
ਭਾਵੇਂ ਇਹ ਇੱਕ ਪੂਰੀ ਤਰ੍ਹਾਂ ਪਰਿਵਾਰਕ ਅਤੇ ਸਮਾਜਿਕ ਪ੍ਰੋਗਰਾਮ ਸੀ, ਪਰ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਅਤੇ ਪਾਰਟੀਆਂ ਵਿੱਚ ਚੱਲ ਰਹੀ ਉਥਲ-ਪੁਥਲ ਦੇ ਪ੍ਰਸੰਗ ਵਿੱਚ ਇਸ ਮਿਲਣੀ ਨੂੰ ਕਈ ਅਰਥਾਂ ਵਿੱਚ ਵੇਖਿਆ ਜਾ ਰਿਹਾ ਹੈ। ਅਕਾਲੀ ਦਲ ਨਾਲ ਸੰਬੰਧਤ ਮਜੀਠੀਆ ਅਤੇ ਭਾਜਪਾ ਨਾਲ ਜੁੜੇ ਮਨਪ੍ਰੀਤ ਬਾਦਲ ਦਾ ਇਸ ਤਰ੍ਹਾਂ ਇਕੱਠੇ ਨਜ਼ਰ ਆਉਣਾ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਇਸ ਸਮਾਗਮ ਵਿੱਚ ਸੂਬੇ ਦੀਆਂ ਕਈ ਹੋਰ ਪ੍ਰਮੁੱਖ ਹਸਤੀਆਂ ਨੇ ਵੀ ਹਾਜ਼ਰੀ ਭਰੀ, ਪਰ ਸਾਰੀਆਂ ਨਜ਼ਰਾਂ ਇਨ੍ਹਾਂ ਦੋਵਾਂ ਆਗੂਆਂ ਦੇ ਮੇਲ-ਮਿਲਾਪ ‘ਤੇ ਹੀ ਟਿਕੀਆਂ ਰਹੀਆਂ।

