Site icon Dainik Savera Punjab

ਮਜੀਠੀਆ ਮਾਮਲੇ ’ਚ ਅਦਾਲਤੀ ਕਾਰਵਾਈ ਰੁਕੀ, ਅਗਲੀ ਤਰੀਕ ਅਗਲੇ ਸਾਲ

Court proceedings in Majithia case stopped, next date next year

Court proceedings in Majithia case stopped, next date next year

PUNJAB NEWS : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਅਦਾਲਤ ਤੋਂ ਫਿਲਹਾਲ ਕੋਈ ਰਾਹਤ ਜਾਂ ਝਟਕਾ ਨਹੀਂ ਮਿਲਿਆ। ਮੰਗਲਵਾਰ ਨੂੰ ਹੋਈ ਅਹਿਮ ਸੁਣਵਾਈ ਦੌਰਾਨ ਅਦਾਲਤ ਦੋਸ਼ ਤੈਅ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਨਹੀਂ ਵਧਾ ਸਕੀ, ਜਿਸ ਕਾਰਨ ਹੁਣ ਇਹ ਮਾਮਲਾ ਅਗਲੇ ਸਾਲ ਤੱਕ ਟਲ ਗਿਆ ਹੈ।

ਅਦਾਲਤ ਨੇ ਦੋਸ਼ ਤੈਅ ਕਰਨ ਲਈ ਅਗਲੀ ਤਰੀਕ 3 ਜਨਵਰੀ ਨਿਸ਼ਚਿਤ ਕੀਤੀ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਵੱਲੋਂ 22 ਅਗਸਤ ਨੂੰ ਮੁਹਾਲੀ ਅਦਾਲਤ ਵਿੱਚ ਚਾਲਾਨ ਪੇਸ਼ ਕੀਤਾ ਗਿਆ ਸੀ। ਜਾਂਚ ਏਜੰਸੀ ਦੀ ਚਾਰਜਸ਼ੀਟ ਇੰਨੀ ਵਿਸ਼ਾਲ ਹੈ ਕਿ ਇਸਨੂੰ ਚਾਰ ਵੱਡੇ ਟਰੰਕਾਂ ਵਿੱਚ ਭਰ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।

READ ALSO : ਜ਼ਮਾਨਤ ਮਾਮਲੇ ਵਿੱਚ ਅਹਿਮ ਮੋੜ: ਮੁਅੱਤਲ DIG ਭੁੱਲਰ ਦੀ ਅਰਜ਼ੀ ’ਤੇ CBI ਨੂੰ ਨੋਟਿਸ

ਵਿਜੀਲੈਂਸ ਬਿਊਰੋ ਨੇ ਇਸ ਕੇਸ ਵਿੱਚ 200 ਤੋਂ ਵੱਧ ਗਵਾਹ ਬਣਾਏ ਹਨ, ਜਦਕਿ ਚਾਰਜਸ਼ੀਟ ਵਿੱਚ 40 ਹਜ਼ਾਰ ਤੋਂ ਵੱਧ ਪੰਨੇ ਸ਼ਾਮਲ ਹਨ। ਇੰਨੇ ਵੱਡੇ ਰਿਕਾਰਡ ਕਾਰਨ ਅਦਾਲਤ ਵੱਲੋਂ ਸਾਰੇ ਦਸਤਾਵੇਜ਼ਾਂ ਦੀ ਪੜਤਾਲ ਲਈ ਹੋਰ ਸਮਾਂ ਲੈਣਾ ਲਾਜ਼ਮੀ ਬਣ ਗਿਆ।

ਇਸ ਦਰਮਿਆਨ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਜ਼ਮਾਨਤ ਲਈ ਕਾਨੂੰਨੀ ਲੜਾਈ ਜਾਰੀ ਰੱਖੀ ਹੋਈ ਹੈ। ਹਾਈ ਕੋਰਟ ਤੋਂ ਬਾਅਦ ਹੁਣ ਉਹ ਸੁਪਰੀਮ ਕੋਰਟ ਤੱਕ ਪਹੁੰਚ ਚੁੱਕੇ ਹਨ, ਜਿੱਥੇ ਇਸ ਮਾਮਲੇ ਦੀ ਸੁਣਵਾਈ 19 ਜਨਵਰੀ 2026 ਨੂੰ ਤੈਅ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਮਜੀਠੀਆ ਨੂੰ 25 ਜੂਨ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਸਭ ਦੀ ਨਿਗਾਹ ਅਗਲੀ ਸੁਣਵਾਈ ’ਤੇ ਟਿਕੀ ਹੋਈ ਹੈ, ਜਿੱਥੇ ਇਹ ਤੈਅ ਹੋਵੇਗਾ ਕਿ ਮਾਮਲੇ ਦੀ ਦਿਸ਼ਾ ਕਿਹੜੀ ਰਹਿੰਦੀ ਹੈ।

VD : ਗੁਰਦਾਸਪੁਰ: 20 ਕਿਲੋ ਹੈਰੋਇਨ ਨਾਲ 1200 ਗ੍ਰਿਫਤਾਰ, SSP ਅਦਿਤਯਾ ਦੀ ਜਾਣਕਾਰੀ

Court proceedings in Majithia case stopped, next date next year
Exit mobile version