Maa Lakshmi 108 Names : ਦੀਵਾਲੀ ਦਾ ਤਿਉਹਾਰ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਦੀ ਪੂਜਾ ਲਈ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਕੱਤਕ ਮਹੀਨੇ ਦੀ ਮੱਸਿਆ (ਅਮਾਵਸਿਆ) ਦੀ ਰਾਤ ਨੂੰ, ਦੇਵੀ ਲਕਸ਼ਮੀ ਧਰਤੀ ‘ਤੇ ਆਉਂਦੇ ਹਨ। ਸ਼ਰਧਾਲੂ ਦੇਵੀ ਨੂੰ ਪ੍ਰਸੰਨ ਕਰਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪੂਰੀ ਸ਼ਰਧਾ ਨਾਲ ਪੂਜਾ-ਅਰਚਨਾ ਕਰਦੇ ਹਨ। ਇਸ ਸਮੇਂ ਦੌਰਾਨ, ਦੇਵੀ ਲਕਸ਼ਮੀ ਦੇ ਮੰਤਰਾਂ ਦਾ ਪਾਠ ਕਰਨ ਦੇ ਨਾਲ-ਨਾਲ ਉਨ੍ਹਾਂ ਦੇ 108 ਨਾਵਾਂ ਦਾ ਜਾਪ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਸੱਚੀ ਸ਼ਰਧਾ ਨਾਲ ਇਨ੍ਹਾਂ ਨਾਵਾਂ ਦਾ ਜਾਪ ਕਰਨ ਨਾਲ ਖੁਸ਼ਹਾਲੀ, ਤਰੱਕੀ, ਮਾਨਸਿਕ ਸ਼ਾਂਤੀ ਅਤੇ ਸਰਵਪੱਖੀ ਭਲਾਈ ਪ੍ਰਾਪਤ ਹੁੰਦੀ ਹੈ। ਆਓ, ਦੇਵੀ ਲਕਸ਼ਮੀ ਦੇ 108 ਨਾਵਾਂ ਦੀ ਪੂਰੀ ਸੂਚੀ ‘ਤੇ ਇੱਕ ਨਜ਼ਰ ਮਾਰੀਏ।
ਮਾਂ ਲਕਸ਼ਮੀ ਜੀ ਦੇ 108 ਪਵਿੱਤਰ ਨਾਮ
| ਨੰਬਰ | ਮਾਂ ਲਕਸ਼ਮੀ ਜੀ ਦਾ ਨਾਮ | ਮੰਤਰ | ਅਰਥ |
|---|---|---|---|
| 1 | ਪ੍ਰਕ੍ਰਿਤੀ | ॐ प्रकृत्यै नमः। | ਜੋ ਖੁਦ ਪ੍ਰਕ੍ਰਿਤੀ ਦਾ ਸਰੂਪ ਹਨ। |
| 2 | ਵਿਕ੍ਰਿਤੀ | ॐ विकृत्यै नमः। | ਜੋ ਵੱਖ-ਵੱਖ ਰੂਪਾਂ ਵਿੱਚ ਜਾਣੀਆਂ ਜਾਂਦੀਆਂ ਹਨ। |
| 3 | ਵਿਦਿਆ | ॐ विद्यायै नमः। | ਜੋ ਸਮੂਹ ਵਿਦਿਆਵਾਂ ਵਿੱਚ ਵੱਸਦੀਆਂ ਹਨ। |
| 4 | ਸਰਵਭੂਤਹਿਤਪ੍ਰਦਾ | ॐ सर्वभूतहितप्रदायै नमः। | ਜੋ ਸਾਰੇ ਜੀਵਾਂ ਦਾ ਭਲਾ ਕਰਦੀਆਂ ਹਨ। |
| 5 | ਸ਼ਰਧਾ | ॐ श्रद्धायै नमः। | ਜਿਨ੍ਹਾਂ ਨੂੰ ਸੱਚੀ ਸ਼ਰਧਾ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। |
| 6 | ਵਿਭੂਤੀ | ॐ विभूत्यै नमः। | ਜੋ ਭਗਤਾਂ ਨੂੰ ਧਨ-ਸੰਪਤੀ ਬਖ਼ਸ਼ਦੀਆਂ ਹਨ। |
| 7 | ਸੁਰਭੀ | ॐ सुरभ्यै नमः। | ਜੋ ਸਰਵਉੱਚ ਦੇਵੀ ਹਨ। |
| 8 | ਪਰਮਾਤਮਿਕਾ | ॐ परमात्मिकायै नमः। | ਜੋ ਤਿੰਨਾਂ ਲੋਕਾਂ ਦੀ ਪੂਜਨੀਕ ਦੇਵੀ ਹਨ। |
| 9 | ਵਾਕ | ॐ वाचे नमः। | ਜਿਨ੍ਹਾਂ ਦੀ ਬਾਣੀ ਅੰਮ੍ਰਿਤ ਵਰਗੀ ਹੈ। |
| 10 | ਪਦਮਾਲਯਾ | ॐ पद्मालयायै नमः। | ਜੋ ਕਮਲ ਦੇ ਆਸਣ ਉੱਤੇ ਬਿਰਾਜਮਾਨ ਹਨ। |
| 11 | ਪਦਮਾ | ॐ पद्मायै नमः। | ਜੋ ਕਮਲ ਵਰਗੀ ਸੁੰਦਰ ਹਨ। |
| 12 | ਸ਼ੁਚੀ | ॐ शुचये नमः। | ਜੋ ਖੁਦ ਪਵਿੱਤਰ ਹਨ। |
| 13 | ਸਵਾਹਾ | ॐ स्वाहायै नमः। | ਜੋ ਹਵਨ ਦੀ ਆਹੂਤੀ ਦਾ ਸਰੂਪ ਹਨ। |
| 14 | ਸਵਧਾ | ॐ स्वधायै नमः। | ਜੋ ਸਵਧਾ ਦੇਵੀ ਦੇ ਰੂਪ ਵਿੱਚ ਸਥਿਤ ਹਨ। |
| 15 | ਸੁਧਾ | ॐ सुधायै नमः। | ਜੋ ਅੰਮ੍ਰਿਤ ਦਾ ਸਰੂਪ ਹਨ। |
| 16 | ਧੰਨਿਆ | ॐ धन्यायै नमः। | ਜੋ ਧੰਨਤਾ ਦਾ ਮੂਰਤ ਰੂਪ ਹਨ। |
| 17 | ਹਿਰਣਮਈ | ॐ हिरण्मय्यै नमः। | ਜਿਨ੍ਹਾਂ ਦੀ ਆਭਾ ਸੋਨੇ ਵਰਗੀ ਚਮਕਦਾਰ ਹੈ। |
| 18 | ਲਕਸ਼ਮੀ | ॐ लक्ष्म्यै नमः। | ਜੋ ਧਨ ਅਤੇ ਐਸ਼ਵਰਿਆ ਬਖ਼ਸ਼ਦੀਆਂ ਹਨ। |
| 19 | ਨਿੱਤਯਪੁਸ਼ਟਾ | ॐ नित्यपुष्टायै नमः। | ਜੋ ਸਦਾ ਸ਼ਕਤੀਸ਼ਾਲੀ ਰਹਿੰਦੀਆਂ ਹਨ। |
| 20 | ਵਿਭਾਵਰੀ | ॐ विभावर्यै नमः। | ਜੋ ਅਨੰਤ ਤੇਜ ਅਤੇ ਸੁੰਦਰਤਾ ਦੀ ਮਾਲਕ ਹਨ। |
| 21 | ਅਦਿਤੀ | ॐ अदित्यै नमः। | ਜਿਨ੍ਹਾਂ ਦੀ ਚਮਕ ਸੂਰਜ ਵਰਗੀ ਹੈ। |
| 22 | ਦਿਤੀ | ॐ दित्यै नमः। | ਜੋ ਭਗਤਾਂ ਦੀਆਂ ਪ੍ਰਾਰਥਨਾਵਾਂ ਦਾ ਉੱਤਰ ਹਨ। |
| 23 | ਦੀਪਾ | ॐ दीपायै नमः। | ਜਿਨ੍ਹਾਂ ਦਾ ਤੇਜ ਹਜ਼ਾਰਾਂ ਸੂਰਜਾਂ ਵਰਗਾ ਹੈ। |
| 24 | ਵਸੁਧਾ | ॐ वसुधायै नमः। | ਜੋ ਧਰਤੀ ਮਾਤਾ ਦੇ ਰੂਪ ਵਿੱਚ ਭਲਾਈ ਕਰਦੀਆਂ ਹਨ। |
| 25 | ਵਸੁਧਾਰਿਣੀ | ॐ वसुधारिण्यै नमः। | ਜੋ ਪੂਰੀ ਧਰਤੀ ਦਾ ਭਾਰ ਸੰਭਾਲਦੀਆਂ ਹਨ। |
| 26 | ਕਮਲਾ | ॐ कमलायै नमः। | ਜੋ ਕਮਲ ਫੁੱਲ ਵਿੱਚੋਂ ਪ੍ਰਗਟ ਹੋਈਆਂ ਹਨ। |
| 27 | ਕਾਂਤਾ | ॐ कान्तायै नमः। | ਜੋ ਭਗਵਾਨ ਵਿਸ਼ਨੂੰ ਦੀ ਅਰਧਾਂਗਿਨੀ ਹਨ। |
| 28 | ਕਾਮਾਕਸ਼ੀ | ॐ कामाक्ष्यै नमः। | ਜਿਨ੍ਹਾਂ ਦੇ ਨੇਤਰ ਬੇਹੱਦ ਸੁੰਦਰ ਅਤੇ ਦਿਵਯ ਹਨ। |
| 29 | ਖੀਰੋਦਸੰਭਵਾ | ॐ क्षीरोधसम्भवायै नमः। | ਜੋ ਖੀਰ ਸਾਗਰ ਵਿੱਚ ਨਿਵਾਸ ਕਰਦੀਆਂ ਹਨ। |
| 30 | ਅਨੁਗ੍ਰਹਪ੍ਰਦਾ | ॐ अनुग्रहप्रदायै नमः। | ਜੋ ਭਗਤਾਂ ਨੂੰ ਸੁੱਖ ਅਤੇ ਕਿਰਪਾ ਬਖ਼ਸ਼ਦੀਆਂ ਹਨ। |
| 31 | ਬੁੱਧੀ | ॐ बुद्धये नमः। | ਜੋ ਬੁੱਧੀ ਦਾ ਸਰੂਪ ਹਨ। |
| 32 | ਅਨਘਾ | ॐ अनघायै नमः। | ਜੋ ਪਾਪ ਰਹਿਤ ਅਤੇ ਨਿਰਮਲ ਹਨ। |
| 33 | ਹਰਿਵੱਲਭਾ | ॐ हरिवल्लभायै नमः। | ਜੋ ਭਗਵਾਨ ਸ੍ਰੀ ਹਰਿ ਦੀ ਪਤਨੀ ਹਨ। |
| 34 | ਅਸ਼ੋਕਾ | ॐ अशोकायै नमः। | ਜੋ ਦੁੱਖਾਂ ਦਾ ਨਾਸ ਕਰਦੀਆਂ ਹਨ। |
| 35 | ਅੰਮ੍ਰਿਤਾ | ॐ अमृतायै नमः। | ਜੋ ਅੰਮ੍ਰਿਤ ਦਾ ਮੂਲ ਤੱਤ ਹਨ। |
| 36 | ਦੀਪਤਾ | ॐ दीप्तायै नमः। | ਜੋ ਸਦਾ ਪ੍ਰਕਾਸ਼ਮਾਨ ਰਹਿੰਦੀਆਂ ਹਨ। |
| 37 | ਲੋਕਸ਼ੋਕਵਿਨਾਸ਼ਿਨੀ | ॐ लोकशोकविनाशिन्यै नमः। | ਜੋ ਸੰਸਾਰ ਦੇ ਦੁੱਖਾਂ ਦਾ ਨਾਸ ਕਰਦੀਆਂ ਹਨ। |
| 38 | ਧਰਮਨਿਲਯਾ | ॐ धर्मनिलयायै नमः। | ਜੋ ਧਰਮ ਦੀ ਸਥਾਪਨਾ ਕਰਦੀਆਂ ਹਨ। |
| 39 | ਕਰੁਣਾ | ॐ करुणायै नमः। | ਜੋ ਦਇਆ ਅਤੇ ਕਰੁਣਾ ਦਾ ਸਾਗਰ ਹਨ। |
| 40 | ਲੋਕਮਾਤਾ | ॐ लोकमात्रे नमः। | ਜੋ ਸਮੁੱਚੇ ਸੰਸਾਰ ਦੀ ਮਾਤਾ ਹਨ। |
| 41 | ਪਦਮਪ੍ਰਿਆ | ॐ पद्मप्रियायै नमः। | ਜਿਨ੍ਹਾਂ ਨੂੰ ਕਮਲ ਫੁੱਲ ਬਹੁਤ ਪਿਆਰਾ ਹੈ। |
| 42 | ਪਦਮਹਸਤਾ | ॐ पद्महस्तायै नमः। | ਜਿਨ੍ਹਾਂ ਦੇ ਹੱਥਾਂ ਵਿੱਚ ਕਮਲ ਹੈ। |
| 43 | ਪਦਮਾਕਸ਼ੀ | ॐ पद्माक्ष्यै नमः। | ਜਿਨ੍ਹਾਂ ਦੇ ਨੇਤਰ ਕਮਲ ਵਰਗੇ ਹਨ। |
| 44 | ਪਦਮਸੁੰਦਰੀ | ॐ पद्मसुन्दर्यै नमः। | ਜੋ ਕਮਲ ਵਾਂਗ ਸੁੰਦਰ ਹਨ। |
| 45 | ਪਦਮੋਦਭਵਾ | ॐ पद्मोद्भवायै नमः। | ਜੋ ਕਮਲ ਵਿੱਚੋਂ ਪ੍ਰਗਟ ਹੋਈਆਂ ਹਨ। |
| 46 | ਪਦਮਮੁਖੀ | ॐ पद्ममुख्यै नमः। | ਜਿਨ੍ਹਾਂ ਦਾ ਮੁਖ ਕਮਲ ਵਰਗਾ ਹੈ। |
| 47 | ਪਦਮਨਾਭਪ੍ਰਿਆ | ॐ पद्मनाभप्रियायै नमः। | ਜੋ ਭਗਵਾਨ ਵਿਸ਼ਨੂੰ ਦੀ ਪ੍ਰਿਯਾ ਹਨ। |
| 48 | ਰਮਾ | ॐ रमायै नमः। | ਜੋ ਭਗਵਾਨ ਵਿਸ਼ਨੂੰ ਨੂੰ ਪ੍ਰਸੰਨ ਰੱਖਦੀਆਂ ਹਨ। |
| 49 | ਪਦਮਮਾਲਾਧਰਾ | ॐ पद्ममालाधरायै नमः। | ਜੋ ਕਮਲ ਦੇ ਫੁੱਲਾਂ ਦੀ ਮਾਲਾ ਪਹਿਨਦੀਆਂ ਹਨ। |
| 50 | ਦੇਵੀ | ॐ देव्यै नमः। | ਜੋ ਸਰਵਸ਼ਕਤੀਮਾਨ ਹਨ। |
| 51 | ਪਦਮਿਨੀ | ॐ पद्मिन्यै नमः। | ਜੋ ਕਮਲ ਵਿੱਚੋਂ ਪ੍ਰਗਟ ਹੋਈਆਂ ਹਨ। |
| 52 | ਪਦਮਗੰਧਿਨੀ | ॐ पद्मगन्धिन्यै नमः। | ਜਿਨ੍ਹਾਂ ਵਿੱਚ ਕਮਲ ਵਰਗੀ ਸੁਗੰਧ ਹੈ। |
| 53 | ਪੁਣਯਗੰਧਾ | ॐ पुण्यगन्धायै नमः। | ਜੋ ਦੈਵੀ ਸੁਗੰਧ ਦੀ ਮਾਲਕ ਹਨ। |
| 54 | ਸੁਪ੍ਰਸੰਨਾ | ॐ सुप्रसन्नायै नमः। | ਜੋ ਸਦਾ ਪ੍ਰਸੰਨ ਅਤੇ ਖੁਸ਼ ਰਹਿੰਦੀਆਂ ਹਨ। |
| 55 | ਪ੍ਰਸਾਦਾਭਿਮੁਖੀ | ॐ प्रसादाभिमुख्यै नमः। | ਜੋ ਭਗਤਾਂ ਨੂੰ ਵਰਦਾਨ ਦੇਣ ਲਈ ਤਤਪਰ ਹਨ। |
| 56 | ਪ੍ਰਭਾ | ॐ प्रभायै नमः। | ਜਿਨ੍ਹਾਂ ਦੀ ਚਮਕ ਹਜ਼ਾਰਾਂ ਸੂਰਜਾਂ ਵਰਗੀ ਹੈ। |
| 57 | ਚੰਦਰਵਦਨਾ | ॐ चन्द्रवदनायै नमः। | ਜਿਨ੍ਹਾਂ ਦਾ ਮੁਖ ਚੰਦਰਮਾ ਵਰਗਾ ਹੈ। |
| 58 | ਚੰਦਰਾ | ॐ चन्द्रायै नमः। | ਜੋ ਚੰਦਰਮਾ ਵਾਂਗ ਸ਼ਾਂਤ ਅਤੇ ਸ਼ੀਤਲ ਹਨ। |
| 59 | ਚੰਦਰਸਹੋਦਰੀ | ॐ चन्द्रसहोदर्यै नमः। | ਜੋ ਚੰਦਰਮਾ ਦੀ ਭੈਣ ਹਨ। |
| 60 | ਚਤੁਰਭੁਜਾ | ॐ चतुर्भुजायै नमः। | ਜਿਨ੍ਹਾਂ ਦੀਆਂ ਚਾਰ ਭੁਜਾਵਾਂ ਹਨ। |
| 61 | ਚੰਦਰਰੂਪਾ | ॐ चन्द्ररूपायै नमः। | ਜਿਨ੍ਹਾਂ ਦਾ ਰੂਪ ਚੰਦਰਮਾ ਵਰਗਾ ਹੈ। |
| 62 | ਇੰਦਿਰਾ | ॐ इन्दिरायै नमः। | ਜੋ ਦਿਵਯ ਤੇਜ ਨਾਲ ਚਮਕਦੀਆਂ ਹਨ। |
| 63 | ਇੰਦੁਸ਼ੀਤਲਾ | ॐ इन्दुशीतलायै नमः। | ਜੋ ਚੰਦਰਮਾ ਵਾਂਗ ਸ਼ਾਂਤ ਅਤੇ ਠੰਢੇ ਸੁਭਾਅ ਵਾਲੀਆਂ ਹਨ। |
| 64 | ਆਹਲਾਦਜਨਨੀ | ॐ आह्लादजनन्यै नमः। | ਜੋ ਸਾਰੇ ਸੰਸਾਰ ਨੂੰ ਖੁਸ਼ੀ ਦਿੰਦੀਆਂ ਹਨ। |
| 65 | ਪੁਸ਼ਟੀ | ॐ पुष्ट्यै नमः। | ਜੋ ਭਗਤਾਂ ਨੂੰ ਸਿਹਤ ਅਤੇ ਤੰਦਰੁਸਤੀ ਬਖ਼ਸ਼ਦੀਆਂ ਹਨ। |
| 66 | ਸ਼ਿਵਾ | ॐ शिवायै नमः। | ਜੋ ਬਹੁਤ ਹੀ ਸ਼ੁਭ ਹਨ। |
| 67 | ਸ਼ਿਵਕਰੀ | ॐ शिवकर्यै नमः। | ਜੋ ਸਾਰਿਆਂ ਦਾ ਮੰਗਲ ਕਰਦੀਆਂ ਹਨ। |
| 68 | ਸਤਿਆ | ॐ सत्यायै नमः। | ਜੋ ਪਰਮ ਸੱਚ ਹਨ। |
| 69 | ਵਿਮਲਾ | ॐ विमलायै नमः। | ਜੋ ਪੂਰੀ ਤਰ੍ਹਾਂ ਪਵਿੱਤਰ ਹਨ। |
| 70 | ਵਿਸ਼ਵਜਨਨੀ | ॐ विश्वजनन्यै नमः। | ਜੋ ਸਮੁੱਚੇ ਸੰਸਾਰ ਦੀ ਮਾਤਾ ਹਨ। |
| 71 | ਤੁਸ਼ਟੀ | ॐ तुष्ट्यै नमः। | ਜੋ ਸੰਤੁਸ਼ਟੀ ਅਤੇ ਤ੍ਰਿਪਤੀ ਦਾ ਸਰੂਪ ਹਨ। |
| 72 | ਦਾਰਿਦ੍ਰਯਨਾਸ਼ਿਨੀ | ॐ दारिद्र्यनाशिन्यै नमः। | ਜੋ ਗਰੀਬੀ ਅਤੇ ਦਰਿਦਰਤਾ ਦੂਰ ਕਰਦੀਆਂ ਹਨ। |
| 73 | ਪ੍ਰੀਤਿਪੁਸ਼ਕਰਿਣੀ | ॐ प्रीतिपुष्करिण्यै नमः। | ਜਿਨ੍ਹਾਂ ਦੇ ਨੇਤਰ ਸੁੱਖ ਅਤੇ ਪਿਆਰ ਬਖ਼ਸ਼ਦੇ ਹਨ। |
| 74 | ਸ਼ਾਂਤਾ | ॐ शान्तायै नमः। | ਜੋ ਸ਼ਾਂਤੀ ਦਾ ਸਰੂਪ ਹਨ। |
| 75 | ਸ਼ੁਕਲਮਾਲਯਾਂਬਰਾ | ॐ शुक्लमाल्याम्बरायै नमः। | ਜੋ ਚਿੱਟੇ ਵਸਤਰ ਅਤੇ ਫੁੱਲਾਂ ਦੀ ਮਾਲਾ ਪਹਿਨਦੀਆਂ ਹਨ। |
| 76 | ਸ਼੍ਰੀ | ॐ श्रियै नमः। | ਜੋ ਸੁੱਖ, ਸੁਭਾਗ ਅਤੇ ਖੁਸ਼ਹਾਲੀ ਬਖ਼ਸ਼ਦੀਆਂ ਹਨ। |
| 77 | ਭਾਸਕਰੀ | ॐ भास्कर्यै नमः। | ਜੋ ਤਿੰਨਾਂ ਲੋਕਾਂ ਨੂੰ ਪ੍ਰਕਾਸ਼ਮਾਨ ਕਰਦੀਆਂ ਹਨ। |
| 78 | ਬਿਲਵਨਿਲਯਾ | ॐ बिल्वनिलयायै नमः। | ਜੋ ਬਿਲਵ ਰੁੱਖ ਵਿੱਚ ਨਿਵਾਸ ਕਰਦੀਆਂ ਹਨ। |
| 79 | ਵਰਾਰੋਹਾ | ॐ वरारोहायै नमः। | ਜੋ ਭਗਤਾਂ ਦੀਆਂ ਇੱਛਾਵਾਂ ਪੂਰੀਆਂ ਕਰਦੀਆਂ ਹਨ। |
| 80 | ਯਸ਼ਸਵਿਨੀ | ॐ यशस्विन्यै नमः। | ਜੋ ਪੂਰੇ ਸੰਸਾਰ ਵਿੱਚ ਸਤਿਕਾਰਯੋਗ ਹਨ। |
| 81 | ਵਸੁੰਧਰਾ | ॐ वसुन्धरायै नमः। | ਜੋ ਧਰਤੀ ਦਾ ਸਰੂਪ ਹਨ। |
| 82 | ਉਦਾਰਾਂਗਾ | ॐ उदाराङ्गायै नमः। | ਜਿਨ੍ਹਾਂ ਦੇ ਅੰਗ ਬਹੁਤ ਸੁੰਦਰ ਹਨ। |
| 83 | ਹਰਿਣੀ | ॐ हरिण्यै नमः। | ਜੋ ਹਿਰਨੀ ਵਾਂਗ ਸੁੰਦਰ ਅਤੇ ਕੋਮਲ ਹਨ। |
| 84 | ਹੇਮਮਾਲਿਨੀ | ॐ हेममालिन्यै नमः। | ਜੋ ਸੋਨੇ ਦੇ ਗਹਿਣਿਆਂ ਦੀ ਮਾਲਾ ਪਹਿਨਦੀਆਂ ਹਨ। |
| 85 | ਧਨਧਾਨਯਕਰੀ | ॐ धनधान्यकर्यै नमः। | ਜੋ ਧਨ ਅਤੇ ਅੰਨ ਬਖ਼ਸ਼ਦੀਆਂ ਹਨ। |
| 86 | ਸਿੱਧੀ | ॐ सिद्धये नमः। | ਜੋ ਹਰ ਤਰ੍ਹਾਂ ਦੀਆਂ ਸਿੱਧੀਆਂ ਪ੍ਰਦਾਨ ਕਰਦੀਆਂ ਹਨ। |
| 87 | ਸਤ੍ਰੈਣਸੌਮਿਆ | ॐ स्त्रैणसौम्यायै नमः। | ਜੋ ਕੋਮਲ ਅਤੇ ਮਿੱਠੇ ਸੁਭਾਅ ਵਾਲੀਆਂ ਹਨ। |
| 88 | ਸ਼ੁਭਪ੍ਰਦਾ | ॐ शुभप्रदायै नमः। | ਜੋ ਸ਼ੁਭ ਫਲ ਪ੍ਰਦਾਨ ਕਰਦੀਆਂ ਹਨ। |
| 89 | ਨ੍ਰਿਪਵੇਸ਼ਮਗਤਾਨੰਦਾ | ॐ नृपवेश्मगतानन्दायै नमः। | ਜੋ ਰਾਜਸੀ ਮਹੱਲਾਂ ਵਿੱਚ ਵੀ ਆਨੰਦ ਦਾ ਸਰੂਪ ਹਨ। |
| 90 | ਵਰਲਕਸ਼ਮੀ | ॐ वरलक्ष्म्यै नमः। | ਜੋ ਸੁੱਖ ਅਤੇ ਖੁਸ਼ਹਾਲੀ ਬਖ਼ਸ਼ਦੀਆਂ ਹਨ। |
| 91 | ਵਸੁਪ੍ਰਦਾ | ॐ वसुप्रदायै नमः। | ਜੋ ਧਨ-ਸੰਪਤੀ ਪ੍ਰਦਾਨ ਕਰਦੀਆਂ ਹਨ। |
| 92 | ਸ਼ੁਭਾ | ॐ शुभायै नमः। | ਜੋ ਸਫਲਤਾ ਅਤੇ ਖੁਸ਼ਹਾਲੀ ਬਖ਼ਸ਼ਦੀਆਂ ਹਨ। |
| 93 | ਹਿਰਣਯਪ੍ਰਾਕਾਰਾ | ॐ हिरण्यप्राकारायै नमः। | ਜੋ ਸੁਨਹਿਰੀ ਆਭਾ ਨਾਲ ਘਿਰੀਆਂ ਹੋਈਆਂ ਹਨ। |
| 94 | ਸਮੁੰਦਰਤਨਯਾ | ॐ समुद्रतनयायै नमः। | ਜੋ ਸਮੁੰਦਰ ਦੀ ਪੁੱਤਰੀ ਹਨ। |
| 95 | ਜਯਾ | ॐ जयायै नमः। | ਜੋ ਜਿੱਤ ਦੀ ਦੇਵੀ ਹਨ। |
| 96 | ਮੰਗਲਾਦੇਵੀ | ॐ मङ्गलादेव्यै नमः। | ਜੋ ਮੰਗਲ ਅਤੇ ਸ਼ੁਭਤਾ ਦਾ ਸਰੂਪ ਹਨ। |
| 97 | ਵਿਸ਼ਨੂੰਵਕਸ਼ਸਥਲਸਥਿਤਾ | ॐ विष्णुवक्षस्स्थलस्थितायै नमः। | ਜੋ ਭਗਵਾਨ ਵਿਸ਼ਨੂੰ ਦੇ ਹਿਰਦੇ ਵਿੱਚ ਨਿਵਾਸ ਕਰਦੀਆਂ ਹਨ। |
| 98 | ਵਿਸ਼ਨੂੰਪਤਨੀ | ॐ विष्णुपत्न्यै नमः। | ਜੋ ਭਗਵਾਨ ਵਿਸ਼ਨੂੰ ਦੀ ਪਤਨੀ ਹਨ। |
| 99 | ਪ੍ਰਸੰਨਾਕਸ਼ੀ | ॐ प्रसन्नाक्ष्यै नमः। | ਜਿਨ੍ਹਾਂ ਦੀਆਂ ਅੱਖਾਂ ਵਿੱਚ ਪ੍ਰਸੰਨਤਾ ਹੈ। |
| 100 | ਨਾਰਾਇਣਸਮਾਸ਼੍ਰਿਤਾ | ॐ नारायणसमाश्रितायै नमः। | ਜੋ ਭਗਵਾਨ ਨਾਰਾਇਣ ਦੇ ਆਸਰੇ ਹਨ। |
| 101 | ਦਾਰਿਦ੍ਰਯਧਵੰਸਿਨੀ | ॐ दारिद्र्यध्वंसिन्यै नमः। | ਜੋ ਦੁੱਖ ਅਤੇ ਗਰੀਬੀ ਦਾ ਨਾਸ ਕਰਦੀਆਂ ਹਨ। |
| 102 | ਦੇਵੀ | ॐ देव्यै नमः। | ਜੋ ਸਰਵਸ਼ਕਤੀਮਾਨ ਹਨ। |
| 103 | ਸਰਵੋਪਦ੍ਰਵਵਾਰਿਣੀ | ॐ सर्वोपद्रववारिण्यै नमः। | ਜੋ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦੂਰ ਕਰਦੀਆਂ ਹਨ। |
| 104 | ਨਵਦੁਰਗਾ | ॐ नवदुर्गायै नमः। | ਜੋ ਨੌਂ ਦੁਰਗਾ ਰੂਪਾਂ ਵਿੱਚ ਸਥਿਤ ਹਨ। |
| 105 | ਮਹਾਕਾਲੀ | ॐ महाकाल्यै नमः। | ਜੋ ਮਹਾਕਾਲੀ ਦਾ ਸਰੂਪ ਹਨ। |
| 106 | ਬ੍ਰਹਮਾਵਿਸ਼ਨੂੰਸ਼ਿਵਾਤਮਿਕਾ | ॐ ब्रह्माविष्णुशिवात्मिकायै नमः। | ਜੋ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦਾ ਸਰੂਪ ਹਨ। |
| 107 | ਤ੍ਰਿਕਾਲਜਾਨਸੰਪੰਨਾ | ॐ त्रिकालज्ञानसम्पन्नायै नमः। | ਜਿਨ੍ਹਾਂ ਨੂੰ ਭੂਤ, ਭਵਿੱਖ ਅਤੇ ਵਰਤਮਾਨ ਦਾ ਗਿਆਨ ਹੈ। |
| 108 | ਭੁਵਨੇਸ਼ਵਰੀ | ॐ भुवनेश्वर्यै नमः। | ਜੋ ਚੌਦਾਂ ਭੁਵਨਾਂ ਦੀ ਮਾਲਕ ਹਨ। |
॥ ਜੈ ਮਾਤਾ ਲਕਸ਼ਮੀ ਜੀ ॥
॥ ਓਮ ਮਹਾਲਕਸ਼ਮਯੈ ਨਮਃ ॥ 🙏


