skip to content

Dainik Savera Times Logo

ਲੁਧਿਆਣਾ: ਪੰਜਾਬ ਦਾ ਅਜਿਹਾ ਇਕਲੋਤਾ ਸ਼ਹਿਰ ਜਿੱਥੇ ਹੁੰਦੀ ਹੈ ਰਾਵਣ ਦੀ ਪੂਜਾ

5 months पहले

ਲੁਧਿਆਣਾ: ਪੰਜਾਬ ਦਾ ਅਜਿਹਾ ਇਕਲੋਤਾ ਸ਼ਹਿਰ ਜਿੱਥੇ ਹੁੰਦੀ ਹੈ ਰਾਵਣ ਦੀ ਪੂਜਾ

ਪੰਜਾਬ ਡੈਸਕ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਾਇਲ ਵਿਧਾਨ ਸਭਾ ਹਲਕੇ ਦੇ ਵਿੱਚ ਰਾਵਣ ਦੀ ਪੂਜਾ ਦੀ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਦੁਸ਼ਹਿਰੇ ਮੌਕੇ ਇਹ ਇਕਲੋਤਾ ਪੰਜਾਬ ਦਾ  ਸ਼ਹਿਰ ਹੈ ਜਿੱਥੇ ਰਾਵਣ ਦੇ ਪੁਤਲੇ ਨੂੰ ਜਲਾਇਆ ਨਹੀਂ ਜਾਂਦਾ ਸਗੋਂ ਉਸਦੀ ਪੂਜਾ ਕੀਤੀ ਜਾਂਦੀ ਹੈ। ਲੋਕ ਦੂਰੋਂ ਦੂਰੋਂ ਆ ਕੇ ਮਨੋਕਾਮਨਾਵਾਂ ਮੰਗਦੇ ਹਨ ਅਤੇ ਫਿਰ ਪੂਰੀਆਂ ਹੋਣ ਤੇ ਇੱਥੇ ਪੂਜਾ ਕਰਦੇ ਨੇ।

ਇਸ ਦੇ ਨਾਲ ਹੀ ਇੱਕ ਰਾਮ ਮੰਦਿਰ ਵੀ ਹੈ ਜਿਸ ਦਾ ਨਿਰਮਾਣ 1835 ਈਸਵੀ ਦੇ ਵਿੱਚ ਕੀਤਾ ਗਿਆ ਸੀ ਕਿਉਂਕਿ ਇੱਥੋਂ ਦੇ ਬੀਰਬਲ ਦਾਸ ਜਿਸ ਨੂੰ ਸੰਤਾਨ ਦੀ ਪ੍ਰਾਪਤੀ ਨਹੀਂ ਸੀ ਹੋ ਰਹੀ ਉਸ ਨੂੰ ਜੰਗਲਾਂ ਦੇ ਵਿੱਚ ਜਾਣ ਤੋਂ ਬਾਅਦ ਇੱਕ ਮਹਾਨ ਸ਼ਖਸ਼ੀਅਤ ਮਿਲੀ ਜਿਸ ਤੋਂ ਬਾਅਦ ਉਹਨਾਂ ਨੂੰ ਵਰਦਾਨ ਦਿੱਤਾ ਗਿਆ ਕਿ ਉਹ ਰਾਮ ਮੰਦਿਰ ਦਾ ਨਿਰਮਾਣ ਕਰਨ ਨਾਲ ਹੀ ਰਾਵਣ ਦੀ ਪੂਜਾ ਕਰਨ ਜਿਸ ਤੋਂ ਬਾਅਦ ਉਹਨਾਂ ਨੂੰ ਸੰਤਾਨ ਦੀ ਪ੍ਰਾਪਤੀ ਹੋਈ ਉਦੋਂ ਤੋਂ ਹੀ ਲੋਕ ਇੱਥੇ ਆ ਕੇ ਮੱਥਾ ਟੇਕਦੇ ਹਨ ਅਤੇ ਇੱਥੇ ਦੇ ਪਿੰਡ ਦੇ ਲੋਕ ਵੀ ਰਾਵਣ ਨੂੰ ਬਹੁਤ ਮੰਨਦੇ ਹਨ। 

खबरें और भी हैं...

Copyright © 2026 Dainik Savera Times. All rights reserved.