Site icon Dainik Savera Punjab

ਮਹਿਲਾ ਐਡਵੋਕੇਟ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਮਿਲਿਆ ਸੁਸਾਈਡ ਨੋਟ, ਪਰਿਵਾਰ ਨੇ ਸਹੇਲੀ ‘ਤੇ ਲਾਏ ਕਤਲ ਦੇ ਦੋਸ਼

suicide by advocate

suicide by advocate

Ludhiana News : ਲੁਧਿਆਣਾ ਦੀ ਈਡਬਲਯੂਐਸ ਕਲੋਨੀ ਵਿੱਚ ਸਹੇਲੀ ਨਾਲ ਕਿਰਾਏ ‘ਤੇ ਰਹਿ ਰਹੀ ਮਹਿਲਾ ਐਡਵੋਕੇਟ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਐਡਵੋਕੇਟ ਦੀ ਪਛਾਣ ਮਾਨਸਾ ਦੀ ਰਹਿਣ ਵਾਲੀ ਦਿਲਜੋਤ ਸ਼ਰਮਾ ਵਜੋਂ ਹੋਈ ਹੈ। ਉਸਦੇ ਨਾਲ ਰਹਿ ਰਹੀ ਉਸਦੀ ਸਹੇਲੀ ਰਵਿੰਦਰ ਕੌਰ ਜੋ ਕਿ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਹੈ ਨੇ ਦੱਸਿਆ ਕਿ ਦਿਲਜੋਤ ਕਾਫੀ ਸਮੇਂ ਤੋਂ ਬਿਮਾਰ ਸੀ। ਬੀਤੇ ਦਿਨੀ ਅਚਾਨਕ ਉਹ ਚੱਕਰ ਖਾ ਕੇ ਡਿੱਗ ਗਈ ,ਉਸ ਨੂੰ ਡੀਐਮਸੀ ਹਸਪਤਾਲ ਐਡਮਿਟ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

Jalandhar : ਦੁਬਈ ਤੋਂ ਆਪਣੇ ਘਰ ਸ਼ਾਹਕੋਟ ਪਰਤ ਰਹੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, 2 ਦੋਸਤ ਜ਼ਖ਼ਮੀ

ਉਸਨੇ ਦੱਸਿਆ ਕਿ ਹਸਪਤਾਲ ਵਾਲਿਆਂ ਨੇ ਦਿਲਜੋਤ ਦੀਆਂ ਮੈਡੀਕਲ ਰਿਪੋਰਟਾਂ ਮੰਗੀਆਂ ਸੀ, ਜਦੋਂ ਮੈਂ ਉਸਦੇ ਅਲਮਾਰੀ ਵਿੱਚੋਂ ਡਾਕੂਮੈਂਟ ਲੱਭ ਰਹੀ ਸੀ ਤਾਂ ਉਥੇ ਇਕ ਸੁਸਾਈਡ ਨੋਟ ਪਿਆ ਮਿਲਿਆ, ਜਿਸ ਵਿੱਚ ਦਿਲਜੋਤ ਨੇ ਖੁਦਕੁਸ਼ੀ ਕਰਨ ਦੀ ਗੱਲ ਆਖੀ ਸੀ। ਦੂਜੇ ਪਾਸੇ ਮੌਕੇ ‘ਤੇ ਪਹੁੰਚੀ ਕੁੜੀ ਦੀ ਮਾਤਾ ਵੀਰਪਾਲ ਕੌਰ ਨੇ ਆਰੋਪ ਲਾਇਆ ਕਿ ਰਵਿੰਦਰ ਕੌਰ ਜਿਹੜਾ ਸੁਸਾਈਡ ਨੋਟ ਦਿਖਾ ਰਹੀ ਹੈ, ਉਸ ਵਿੱਚ ਉਹਨਾਂ ਦੀ ਕੁੜੀ ਦੀ ਲਿਖਾਈ ਨਹੀਂ ਹੈ। ਉਹਨਾਂ ਕਿਹਾ ਕਿ ਰਵਿੰਦਰ ਕੌਰ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਦਿਲਜੋਤ ਦਾ ਕਤਲ ਕੀਤਾ ਹੈ। ਉਹਨਾਂ ਨੇ ਪੁਲਿਸ ਕੋਲੋਂ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰਨ ਦੀ ਗੁਹਾਰ ਲਾਈ ਹੈ।

Jalandhar : ਯਾਤਰੀਆਂ ਨਾਲ ਭਰੀ ਟੂਰਿਸਟ ਬੱਸ ਦੇ ਫਟੇ ਟਾਇਰ, ਗੁੱਸੇ ‘ਚ ਆਏ ਲੋਕਾਂ ਨੇ ਤੋੜੇ ਸ਼ੀਸ਼ੇ

ਉੱਥੇ ਹੀ ਥਾਣਾ ਡਿਵੀਜ਼ਨ ਨੰਬਰ ਸੱਤ ਦੇ ਐਸਐਚਓ ਗਗਨਦੀਪ ਨੇ ਦੱਸਿਆ ਕਿ ਡੀਐਮਸੀ ਹਸਪਤਾਲ ਤੋਂ ਇੱਕ ਕੁੜੀ ਦੇ ਸੁਸਾਈਡ ਕਰਨ ਸਬੰਧੀ ਜਾਣਕਾਰੀ ਮਿਲੀ ਹੈ ਜਦਕਿ ਪਰਿਵਾਰ ਨੇ ਲੜਕੀ ਦਾ ਕਤਲ ਹੋਣ ਦਾ ਦੋਸ਼ ਲਾਇਆ ਹੈ। ਦਿਲਜੋਤ ਦੀ ਲਾਸ਼ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਸਾਰੀਆਂ ਚੀਜ਼ਾਂ ਕਲੀਅਰ ਹੋਣਗੀਆਂ ਤੇ ਉਸ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਏਗੀ।

suicide by advocate
Exit mobile version