Site icon Dainik Savera Punjab

ਲੁਧਿਆਣਾ ਜੇਲ੍ਹ ਹੰਗਾਮਾ: ਹੰਗਾਮੇ ਦੇ ਮਾਸਟਰਮਾਈਂਡ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਾਤਿਲ

Ludhiana Jail Ruckus

Ludhiana Jail Ruckus: Mastermind of the Ruckus Jaggu Bhagwanpuria's

ਲੁਧਿਆਣਾ ਨਿਊਜ਼ : ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਹਾਲ ਹੀ ਵਿੱਚ ਵਾਪਰੀ ਹਿੰਸਕ ਘਟਨਾ ਦੀ ਜਾਂਚ ਦੌਰਾਨ ਵੱਡਾ ਖੁਲਾਸਾ ਹੋਇਆ ਹੈ। ਜੇਲ੍ਹ ਵਿਭਾਗ ਵੱਲੋਂ ਕੀਤੀ ਗਈ ਅੰਦਰੂਨੀ ਜਾਂਚ ਵਿੱਚ ਇਸ ਮਾਮਲੇ ਦੇ ਤਾਰ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜਦੇ ਨਜ਼ਰ ਆ ਰਹੇ ਹਨ।

ਜਾਂਚ ਤੋਂ ਪਤਾ ਲੱਗਿਆ ਹੈ ਕਿ ਲੁਧਿਆਣਾ ਜੇਲ੍ਹ ਹਿੰਸਾ ਮਾਮਲੇ ਵਿੱਚ ਨਾਮਜ਼ਦ ਚਾਰ ਮੁਲਜ਼ਮ ਉਹੀ ਹਨ, ਜੋ ਇਸੇ ਸਾਲ ਜੂਨ ਮਹੀਨੇ ਬਟਾਲਾ ਵਿਖੇ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਅਤੇ ਉਸ ਦੇ ਚਚੇਰੇ ਭਰਾ ਕਰਨਵੀਰ ਸਿੰਘ ਦੇ ਕਤਲ ਮਾਮਲੇ ਵਿੱਚ ਵੀ ਸ਼ਾਮਲ ਰਹੇ ਹਨ।

ਇਨ੍ਹਾਂ ਚਾਰ ਮੁਲਜ਼ਮਾਂ ਦੀ ਪਛਾਣ ਚਰਨਦੀਪ ਸਿੰਘ ਉਰਫ਼ ਸਾਹਿਲ, ਰਜਤ ਕੁਮਾਰ, ਰੋਹਿਤ ਅਤੇ ਪਰਮਿੰਦਰ ਸਿੰਘ ਵਜੋਂ ਹੋਈ ਹੈ। ਇਹ ਚਾਰੇ ਆਪਣੇ ਹੋਰ ਸਾਥੀਆਂ ਮਣੀ ਸਿੰਘ ਅਤੇ ਸ਼ਰਨਜੀਤ ਸਿੰਘ ਸਮੇਤ ਕੁਝ ਸਮਾਂ ਪਹਿਲਾਂ ਗੁਰਦਾਸਪੁਰ ਜੇਲ੍ਹ ਵਿੱਚ ਹੋਏ ਝਗੜੇ ਤੋਂ ਬਾਅਦ ਲੁਧਿਆਣਾ ਜੇਲ੍ਹ ਤਬਦੀਲ ਕੀਤੇ ਗਏ ਸਨ। ਜੇਲ੍ਹ ਵਿੱਚ ਪਹੁੰਚਣ ਤੋਂ ਬਾਅਦ ਹੀ ਇਨ੍ਹਾਂ ਨੇ ਇੱਥੇ ਵੀ ਵਿਵਾਦ ਅਤੇ ਹਿੰਸਾ ਦਾ ਮਾਹੌਲ ਖੜ੍ਹਾ ਕਰ ਦਿੱਤਾ।

READ ALSO : ਪੰਜਾਬ ਵਿੱਚ ਪੀਲੇ ਪੰਜੇ ਦਾ ਮੁੜ ਵਾਰ, ਇੱਕੋ ਸਮੇਂ 3 ਘਰ ਢਾਹੇ ਗਏ

ਇਸ ਹਿੰਸਕ ਘਟਨਾ ਦੌਰਾਨ ਜੇਲ੍ਹ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ, ਮੋਤੀ ਨਗਰ ਥਾਣੇ ਦੇ ਸਬ-ਇੰਸਪੈਕਟਰ ਭੁਪਿੰਦਰ ਸਿੰਘ ਅਤੇ ਸੀ.ਆਰ.ਪੀ.ਐਫ. ਦੇ ਦੋ ਜਵਾਨ ਬੀ. ਵੈਂਕਟੇਸ਼ਵਰ ਅਤੇ ਭੁਪਿੰਦਰ ਸਿੰਘ ਜ਼ਖ਼ਮੀ ਹੋ ਗਏ। ਜੇਲ੍ਹ ਸੁਪਰਡੈਂਟ ਸਿੱਧੂ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਸੀ, ਜਿਸ ਕਾਰਨ ਉਹ ਮੌਕੇ ’ਤੇ ਹੀ ਡਿੱਗ ਪਏ। ਇਸ ਸਮੇਂ ਉਨ੍ਹਾਂ ਦਾ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਜੇਲ੍ਹ ਵਿੱਚ ਕੈਦੀਆਂ ਦੇ ਦੋ ਗੁੱਟਾਂ ਵਿਚਾਲੇ ਝੜਪ ਹੋਈ ਸੀ। ਜਦੋਂ ਜੇਲ੍ਹ ਪ੍ਰਬੰਧਕ ਇਸ ਝਗੜੇ ਨੂੰ ਸੁਲਝਾਉਣ ਲਈ ਮੌਕੇ ’ਤੇ ਪਹੁੰਚੇ, ਤਾਂ ਮੁਲਜ਼ਮਾਂ ਵੱਲੋਂ ਸਾਜ਼ਿਸ਼ ਤਹਿਤ ਉਨ੍ਹਾਂ ’ਤੇ ਵੀ ਹਮਲਾ ਕਰ ਦਿੱਤਾ ਗਿਆ।

ਜੇਲ੍ਹ ਵਿੱਚ ਬਣਾਇਆ ਆਪਣਾ ਗੁੱਟ, ਦਬਦਬਾ ਬਣਾਉਣ ਦੀ ਕੋਸ਼ਿਸ਼

ਸੂਤਰਾਂ ਮੁਤਾਬਕ, ਇਹ ਚਾਰੇ ਮੁਲਜ਼ਮ ਦੂਜੀਆਂ ਜੇਲ੍ਹਾਂ ਤੋਂ ਆ ਕੇ ਲੁਧਿਆਣਾ ਜੇਲ੍ਹ ਵਿੱਚ ਆਪਣਾ ਦਬਦਬਾ ਕਾਇਮ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਜੇਲ੍ਹ ਅੰਦਰ ਆਪਣਾ ਵੱਖਰਾ ਗਰੁੱਪ ਤਿਆਰ ਕਰ ਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮੁਲਜ਼ਮਾਂ ਵੱਲੋਂ ਪਿਛਲੇ ਦਿਨਾਂ ਵਿੱਚ ਵੀ ਕੁਝ ਹੋਰ ਕੈਦੀਆਂ ਨਾਲ ਕੁੱਟਮਾਰ ਕੀਤੀ ਗਈ ਸੀ।

ਅਧਿਕਾਰੀਆਂ ਦਾ ਮੰਨਣਾ ਹੈ ਕਿ ਹਿੰਸਾ ਵਾਲੇ ਦਿਨ ਵੀ ਵਿਵਾਦ ਦੀ ਸ਼ੁਰੂਆਤ ਇਨ੍ਹਾਂ ਮੁਲਜ਼ਮਾਂ ਵੱਲੋਂ ਹੀ ਕੀਤੀ ਗਈ ਸੀ, ਜੋ ਬਾਅਦ ਵਿੱਚ ਭਿਆਨਕ ਰੂਪ ਧਾਰ ਗਿਆ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਹੋਰ ਸਖ਼ਤ ਕਾਰਵਾਈ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

VD :ਸੰਘਣੀ ਧੁੰਦ ਬਾਵਜੂਦ ਫਤਿਹਗੜ੍ਹ ਸਾਹਿਬ ਪਹੁੰਚੀ ਸੰਗਤ, ਸਮਾਜਸੇਵੀ ਦੀ ਸ਼ਲਾਘਾ

Ludhiana Jail Ruckus
Exit mobile version