Site icon Dainik Savera Punjab

Ludhiana News: ਅਦਾਲਤ ਨੇ ਦੋਹਰੇ ਕਤਲ ਨੂੰ ਗੰਭੀਰ ਅਪਰਾਧ ਮੰਦਿਆ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਅਤੇ ਜੁਰਮਾਨਾ ਠੋਕਿਆ…

ਪੰਜਾਬ ਡੈਸਕ: ਲੁਧਿਆਣਾ ਦੇ ਦੋਹਰੇ ਕਤਲ ਮਾਮਲੇ ਵਿੱਚ ਅਦਾਲਤ ਨੇ ਸਖ਼ਤ ਰੁਖ ਅਪਣਾਉਂਦਿਆਂ ਮਹੱਤਵਪੂਰਨ ਫੈਸਲਾ ਸੁਣਾਇਆ ਹੈ। ਵਧੀਕ ਸੈਸ਼ਨ ਜੱਜ ਡਾ. ਰਜਨੀਸ਼ ਦੀ ਅਦਾਲਤ ਨੇ 36 ਸਾਲਾ ਮਰਦ ਅਤੇ ਇੱਕ ਮਹਿਲਾ ਦੀ ਹੱਤਿਆ ਦੇ ਕੇਸ ਵਿੱਚ ਤਿੰਨ ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਅਦਾਲਤ ਨੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੇ ਨਾਲ 10 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਹੈ। ਦੋਸ਼ੀਆਂ ਦੀ ਪਛਾਣ ਗੋਪੀ ਚੰਦ ਉਰਫ਼ ਗੋਪੀ, ਅਹਿਮਦ ਅੰਸਾਰੀ ਅਤੇ ਉਸਦੀ ਪਤਨੀ ਕਿਰਨ ਦੇਵੀ ਵਜੋਂ ਹੋਈ ਹੈ, ਜੋ ਸਤਜੋਤ ਨਗਰ ਦੇ ਰਹਿਣ ਵਾਲੇ ਹਨ।

ਇਹ ਘਟਨਾ 20 ਨਵੰਬਰ 2022 ਦੀ ਹੈ। ਮਾਰੇ ਗਏ ਦੋਨਾਂ ਦੀ ਪਛਾਣ 36 ਸਾਲਾ ਰਵੀ, ਜੋ ਬਸੰਤ ਐਵੇਨਿਊ ਦੇ ਸਤਜੋਤ ਨਗਰ ਵਿੱਚ ਰਹਿੰਦਾ ਸੀ, ਅਤੇ ਉਸਦੀ 60 ਸਾਲਾ ਸੱਸ ਨੂਰ ਜਹਾਂ ਵਜੋਂ ਕੀਤੀ ਗਈ। ਇਹ ਮਾਮਲਾ ਰਵੀ ਦੀ ਪਤਨੀ ਰਵੀਨਾ ਦੇ ਬਿਆਨ ਦੇ ਆਧਾਰ ‘ਤੇ ਦਰਜ ਕੀਤਾ ਗਿਆ ਸੀ।

ਸੋਸ਼ਲ ਮੀਡੀਆ ‘ਤੇ ਵੱਡਾ ਖੁਲਾਸਾ The 50, ਟਾਪ ਫਾਈਨਲਿਸਟਾਂ ਦੇ ਨਾਮ ਲੀਕ..

ਰਵੀਨਾ ਦੇ ਬਿਆਨ ਅਨੁਸਾਰ, ਆਰੋਪੀ ਉਨ੍ਹਾਂ ਦੇ ਪਰਿਵਾਰ ਦੇ ਨਾਲ ਹੀ ਲੇਬਰ ਕਵਾਰਟਰਾਂ ਵਿੱਚ ਰਹਿੰਦੇ ਸਨ। 17 ਸਤੰਬਰ 2022 ਨੂੰ ਰਵੀ ਆਪਣੇ ਕਮਰੇ ਦੇ ਬਾਹਰ ਸ਼ਰਾਬ ਪੀ ਰਿਹਾ ਸੀ, ਜਦੋਂ ਗੋਪੀ ਚੰਦ ਵੀ ਆਪਣੇ ਕਮਰੇ ਦੇ ਸਾਹਮਣੇ ਬੈਠਾ ਸ਼ਰਾਬ ਪੀ ਰਿਹਾ ਸੀ। ਦਾਅਵਾ ਹੈ ਕਿ ਪੁਰਾਣੀ ਰੰਜਿਸ਼ ਦੇ ਕਾਰਨ ਗੋਪੀ ਚੰਦ ਨੇ ਰਵੀ ਨਾਲ ਬਹਿਸ ਸ਼ੁਰੂ ਕਰ ਦਿੱਤੀ ਅਤੇ ਉਸ ‘ਤੇ ਤਿੱਖੀਆਂ ਗੱਲਾਂ ਕੱਢਣ ਦੇ ਨਾਲ ਘੂਰਣ ਦਾ ਇਲਜ਼ਾਮ ਵੀ ਲਗਾਇਆ।

ਰਵੀਨਾ ਨੇ ਦੱਸਿਆ ਕਿ ਜਦੋਂ ਰਵੀ ਨੇ ਗੋਪੀ ਚੰਦ ਦੀਆਂ ਗੱਲਾਂ ਦਾ ਵਿਰੋਧ ਕੀਤਾ, ਤਾਂ ਗੋਪੀ ਨੇ ਤੁਰੰਤ ਆਪਣੇ ਸਾਥੀਆਂ ਅਹਿਮਦ ਅਤੇ ਕਿਰਨ ਨੂੰ ਵੀ ਮੌਕੇ ‘ਤੇ ਬੁਲਾ ਲਿਆ। ਰਵੀਨਾ ਦੇ ਮੁਤਾਬਕ ਤਿੰਨਾਂ ਨੇ ਮਿਲ ਕੇ ਉਸਦੇ ਪਤੀ ‘ਤੇ ਡੰਡਿਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਤਾਬੜਤੋੜ ਹਮਲਾ ਕਰ ਦਿੱਤਾ। ਹਮਲੇ ਦੌਰਾਨ ਰਵੀ ਦੀ ਮਾਂ ਨੂਰ ਜਹਾਂ ਨੂੰ ਵੀ ਬੇਰਹਿਮੀ ਨਾਲ ਮਾਰਿਆ ਪੀਟਿਆ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੇ ਆਰੋਪੀ ਉੱਥੋਂ ਭੱਜ ਗਏ, ਜਦੋਂ ਕਿ ਰਵੀ ਅਤੇ ਉਸਦੀ ਮਾਂ ਗੰਭੀਰ ਰੂਪ ਵਿੱਚ ਜ਼ਖਮੀ ਪਏ ਰਹੇ।

ਮੁੰਬਈ: ਆਨਲਾਈਨ ਹੋਟਲ ਬੁਕਿੰਗ ਕਰਦੇ ਉੱਡਗੇ ਲੱਖਾਂ ਰੁਪਏ, ਕੇਵਲ 10 ਰੁਪਏ Verification ਲਈ..

ਰਵੀਨਾ ਦੋਵਾਂ ਨੂੰ ਤੁਰੰਤ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਪਹਿਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ। ਪਰ ਕੁਝ ਸਮੇਂ ਬਾਅਦ ਦੋਵਾਂ ਦੀ ਤਬੀਅਤ ਅਚਾਨਕ ਬਿਗੜ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਰਵੀ ਅਤੇ ਨੂਰ ਜਹਾਂ ਨੇ ਦਮ ਤੋੜ ਦਿੱਤਾ।

ਮੁਕੱਦਮੇ ਦੌਰਾਨ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਅਤੇ ਪੇਸ਼ ਕੀਤੇ ਸਬੂਤਾਂ ਦੀ ਗਹਿਰਾਈ ਨਾਲ ਜਾਂਚ ਕਰਨ ਤੋਂ ਬਾਅਦ ਅਦਾਲਤ ਨੇ ਤਿੰਨਾਂ ਆਰੋਪੀਆਂ ਨੂੰ ਦੋਹਰੇ ਕਤਲ ਲਈ ਜ਼ਿੰਮੇਵਾਰ ਮੰਨਿਆ। ਫੈਸਲਾ ਸੁਣਾਉਂਦਿਆਂ ਅਦਾਲਤ ਨੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੇ ਨਾਲ ਜੁਰਮਾਨਾ ਭਰਨ ਦੇ ਹੁਕਮ ਵੀ ਜਾਰੀ ਕੀਤੇ।

ludhiana-court-life-imprisonment

Exit mobile version