Site icon Dainik Savera Punjab

ਲੁਧਿਆਣਾ: ਬੱਚੇ ਨੇ ਗੁਟਕਾ ਸਾਹਿਬ ਦੇ ਅੰਗ ਪਾੜ, ਗਲੀ ਦੇ ਵਿੱਚ ਸੁੱਟੇ

ਪੰਜਾਬ ਡੈਸਕ (ਦੈਨਿਕ ਸਵੇਰਾ): ਲੁਧਿਆਣਾ ਦੇ ਖਣਾ ਇਲਾਕੇ ਤੋਂ ਇਹ ਖ਼ਬਰ  ਸਾਹਮਣੇਂ ਆਈ ਹੈ। ਇਹ ਪੂਰੀ ਘਟਨਾ CCTV ਦੇ ਕੈਮਰੇ ਵਿੱਚ ਕੈਦ ਹੋਈ ਹੈ।  ਕਿ ਬੱਚਾ  ਗੁਟਕੇ ਸਾਹਿਬ ਨੂੰ ਕਾਗਜ਼ ਦੇ  ਟੁਕੜੇ ਕਰ  ਦਿੰਦਾ ਹੈ। ਜਿਵੇਂ ਹੀ ਲੋਕਾਂ ਨੂੰ ਪਤਾ ਲੱਗਾ, ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

Breaking: Air Canada Express ਜਹਾਜ਼ ਨਾਲ ਰਨਵੇ ‘ਤੇ ਹਾਦਸਾ, ਅਧਿਕਾਰੀ ਤਫ਼ਤੀਸ਼ ਵਿੱਚ

ਪੁਲਿਸ ਨੇ ਇਲਾਕੇ ਦੀ CCTV ਫੁਟੇਜ ਚੈੱਕ ਕੀਤੀ। ਇੱਕ ਫੁਟੇਜ ਵਿੱਚ ਇੱਕ ਬੱਚਾ ਗੁਟਕਾ ਸਾਹਿਬ ਦੇ ਅੰਗ ਫਾੜ ਕੇ ਗਲੀ ਵਿੱਚ ਸੁੱਟਦਾ ਹੋਇਆ ਦਿਖਾਈ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਕਿਸੇ ਨੇ ਬੱਚੇ ਨੂੰ ਵਰਤ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੁਝ ਲੋਕਾਂ ਨੇ ਇਲਾਕੇ ਵਿੱਚ ਰਹਿੰਦੇ ਪ੍ਰਵਾਸੀਆਂ ‘ਤੇ ਵੀ ਸ਼ੱਕ ਜਤਾਇਆ ਹੈ ਅਤੇ ਉਨ੍ਹਾਂ ਦੇ ਦਸਤਾਵੇਜ਼ ਚੈੱਕ ਕਰਨ ਦੀ ਮੰਗ ਕੀਤੀ ਹੈ।

ਸ਼ਹੀਦੀ ਦਿਹਾੜੇ ‘ਤੇ CM ਮਾਨ: ਕੁਰਬਾਨੀਆਂ ਨੂੰ ਦਿੱਤਾ ਸਲਾਮ

 

ਇਸ ਘਟਨਾ ‘ਤੇ SGPC ਨੇ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਨੇਤਾ ਯਾਦਵਿੰਦਰ ਸਿੰਘ ਯਾਦੂ ਨੇ ਵੀ ਮੌਕੇ ‘ਤੇ ਜਾ ਕੇ ਘਟਨਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਜੇ ਦੋਸ਼ੀ ਨੂੰ ਜਲਦੀ ਕਾਬੂ ਨਾ ਕੀਤਾ ਗਿਆ ਤਾਂ ਸੰਗਤ ਨੂੰ ਸੜਕਾਂ ‘ਤੇ ਉਤਰਨਾ ਪਵੇਗਾ।

air-canada-express-crj900-collision

Exit mobile version