Punjab News
Punjab News

Ludhiana Boy in Russia Army : ਲੁਧਿਆਣੇ ਦੇ ਸ਼ਹਿਰਵਾਸੀ ਸਮਰਜੀਤ ਸਿੰਘ ਲਗਭਗ ਦੋ ਮਹੀਨੇ ਪਹਿਲਾਂ ਰਸ਼ੀਆ ਪੜ੍ਹਾਈ ਲਈ ਗਿਆ ਸੀ, ਪਰ ਦੱਸ ਦਿਨਾਂ ਤੋਂ ਉਹ ਆਪਣੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਕਰ ਰਿਹਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਿਮਰਜੀਤ ਸਿੰਘ ਨੂੰ ਡਾਕਟਰੀ ਸਬੰਧੀ ਟ੍ਰੇਨਿੰਗ ਦਾ ਦੱਸ ਕੇ ਜਬਰਦਸਤੀ ਟ੍ਰੇਨਿੰਗ ਦੇ ਕੇ ਯੂਕਰੇਨ ਦੀ ਲੜਾਈ ਵਿੱਚ ਭੇਜਿਆ ਗਿਆ।
ਇਸ ਘਟਨਾ ਨੇ ਪਰਿਵਾਰ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣਾ ਦਿੱਤਾ ਹੈ। ਪਰਿਵਾਰਕ ਮੈਂਬਰ ਰੋ ਰੋ ਕੇ ਬੁਰੇ ਹਾਲਾਤ ਦਾ ਸਾਹਮਣਾ ਕਰ ਰਹੇ ਹਨ। ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਬਹੁਤ ਮੁਸ਼ਕਲਾਂ ਨਾਲ ਪੈਸੇ ਇਕੱਠੇ ਕਰਕੇ ਆਪਣੇ ਬੇਟੇ ਨੂੰ ਰਸ਼ੀਆ ਭੇਜਿਆ ਸੀ, ਪਰ ਹੁਣ ਇਹ ਘਟਨਾ ਉਨ੍ਹਾਂ ਲਈ ਸਖ਼ਤ ਪਰੇਸ਼ਾਨੀ ਦਾ ਕਾਰਨ ਬਣੀ ਹੈ।