ਜੈਪੁਰ: ਮੰਗਲਵਾਰ ਦੀ ਰਾਤ ਜੈਪੁਰ-ਅਜਮੇਰ ਰਾਸ਼ਟਰੀ ਰਾਜਮਾਰਗ ‘ਤੇ ਡੂਡੂ ਨੇੜੇ ਇੱਕ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਟੈਂਕਰ ਨੇ ਐਲਪੀਜੀ ਸਿਲੰਡਰਾਂ ਨਾਲ ਭਰੇ ਟਰੱਕ ਨੂੰ ਪਿੱਛੇ ਤੋਂ ਟੱਕਰ ਮਾਰੀ। ਟਕਰਾਅ ਤੋਂ ਬਾਅਦ ਟਰੱਕ ‘ਚ ਅੱਗ ਲੱਗ ਗਈ ਅਤੇ ਸਿਲੰਡਰ ਇੱਕ-ਇੱਕ ਕਰਕੇ ਫਟਣ ਲੱਗੇ ਜਿਸ ਨਾਲ ਕਈ ਜ਼ੋਰਦਾਰ ਧਮਾਕੇ ਹੋਏ। ਚਸ਼ਮਦੀਦਾਂ ਦੇ ਅਨੁਸਾਰ ਕੁਝ ਸਿਲੰਡਰ ਘਟਨਾ ਸਥਾਨ ਤੋਂ ਕਈ ਮੀਟਰ ਦੂਰ ਜਾ ਡਿੱਗੇ। ਅੱਗ ਦੀਆਂ ਲਪਟਾਂ ਅਤੇ ਧਮਾਕਿਆਂ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਟਰੱਕ ਇੱਕ ਢਾਬੇ ਦੇ ਬਾਹਰ ਖੜ੍ਹਾ ਸੀ ਜਿੱਥੇ ਡਰਾਈਵਰ ਖਾਣਾ ਖਾ ਰਿਹਾ ਸੀ।
ਸੁਪਰੀਮ ਕੋਰਟ ਨੇ ਸੜਕ ਹਾਦਸਿਆਂ ‘ਤੇ ਲਿਆ ਸਖ਼ਤ ਰੁਖ਼, ਜਾਰੀ ਕੀਤੇ ਨਵੇਂ ਨਿਰਦੇਸ਼
ਪੁਲਿਸ ਅਤੇ ਫਾਇਰ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ। ਸ਼ੁਰੂ ਵਿੱਚ ਅੱਗ ਬੁਝਾਊ ਗੱਡੀਆਂ ਨੂੰ ਸੜਦੇ ਟਰੱਕ ਤੱਕ ਪਹੁੰਚਣ ਵਿੱਚ ਮੁਸ਼ਕਲ ਆਈ ਪਰ ਅੰਤ ਵਿੱਚ ਅੱਗ ‘ਤੇ ਕਾਬੂ ਪਾ ਲਿਆ ਗਿਆ। ਜੈਪੁਰ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ ਰਾਹੁਲ ਪ੍ਰਕਾਸ਼ ਨੇ ਦੱਸਿਆ ਕਿ ਟੈਂਕਰ ਡਰਾਈਵਰ ਸਮੇਤ ਦੋ ਤੋਂ ਤਿੰਨ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਨੇੜਲੇ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦਿੱਤੀ ਗਈ। ਮੁੱਖ ਮੰਤਰੀ ਭਜਨਲਾਲ ਸ਼ਰਮਾ ਦੇ ਨਿਰਦੇਸ਼ ‘ਤੇ ਉਪ ਮੁੱਖ ਮੰਤਰੀ ਪ੍ਰੇਮ ਚੰਦ ਬੈਰਵਾ ਅਤੇ ਵਿਧਾਇਕ ਕੈਲਾਸ਼ ਵਰਮਾ ਮੌਕੇ ‘ਤੇ ਪਹੁੰਚੇ। ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ ਹਾਲਾਂਕਿ ਅਜੇ ਤੱਕ ਕਿਸੇ ਵੀ ਜ਼ਖਮੀ ਨੂੰ ਉੱਥੇ ਨਹੀਂ ਲਿਆਂਦਾ ਗਿਆ।
ਛੁੱਟੀ ਦਾ ਦਿਨ ਬਣਿਆ ਸਦਾ ਲਈ ਵਿਛੋੜਾ — ਮਾਰਕੋਨਾਹਲੀ ਡੈਮ ‘ਚ ਵਾਪਰੀ ਹਾਦਸੇ ਦੀ ਕਹਾਣੀ
ਮੁੱਖ ਮੈਡੀਕਲ ਅਫਸਰ ਰਵੀ ਸ਼ੇਖਾਵਤ ਨੇ ਕਿਹਾ ਕਿ ਹਸਪਤਾਲ ਵਿੱਚ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਐਕਸ ‘ਤੇ ਲਿਖਿਆ ਕਿ ਇਹ ਹਾਦਸਾ ਬਹੁਤ ਦੁਖਦਾਈ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖਮੀਆਂ ਦੀ ਸੰਭਾਲ ਅਤੇ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਹਾਦਸੇ ਨੇ ਪਿਛਲੇ ਸਾਲ ਦਸੰਬਰ ਵਿੱਚ ਭੰਕਰੋਟਾ ਨੇੜੇ ਹੋਏ ਉਸੇ ਤਰ੍ਹਾਂ ਦੇ ਹਾਦਸੇ ਦੀ ਯਾਦ ਤਾਜ਼ਾ ਕਰ ਦਿੱਤੀ ਜਿੱਥੇ ਇੱਕ ਰਸੋਈ ਗੈਸ ਟੈਂਕਰ ਦੇ ਟਕਰਾਅ ‘ਚ 19 ਲੋਕਾਂ ਦੀ ਮੌਤ ਹੋ ਗਈ ਸੀ। ਸਥਿਤੀ ਹੁਣ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਹਾਈਵੇਅ ‘ਤੇ ਆਵਾਜਾਈ ਦੁਬਾਰਾ ਬਹਾਲ ਕੀਤੀ ਜਾ ਰਹੀ ਹੈ।






