Site icon Dainik Savera Punjab

Lord’s ਦੇ ਇਤਿਹਾਸਕ ਮੈਦਾਨ ‘ਚ ਪਹਿਲੇ ਭਾਰਤੀ ਮਹਿਲਾ ਟੀਮ ਟੈਸਟ ‘ਲਈ ਹਰਮਨਪ੍ਰੀਤ ਕੌਰ ਕਰਨਗੇ ਅਗਵਾਈ

ਲੰਡਨ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਇੱਕ ਹੋਰ ਇਤਿਹਾਸਕ ਪਲ ਦਾ ਹਿੱਸਾ ਬਣਨ ਜਾ ਰਹੀ ਹੈ। ਪਿਛਲੇ ਸਾਲ ਨਵੀਂ ਮੁੰਬਈ ਵਿੱਚ ਟੀਮ ਨੂੰ ਪਹਿਲੀ ਵਾਰ ਮਹਿਲਾ ਵਿਸ਼ਵ ਕੱਪ ਦੇ ਮੰਚ ‘ਤੇ ਲੀਡ ਕਰਨ ਤੋਂ ਬਾਅਦ ਹੁਣ ਉਹ ਸ਼ੁੱਕਰਵਾਰ ਨੂੰ ਇੰਗਲੈਂਡ ਖ਼ਿਲਾਫ਼ ਲਾਰਡਜ਼ ਦੇ ਇਤਿਹਾਸਕ ਮੈਦਾਨ ‘ਤੇ ਹੋਣ ਵਾਲੇ ਪਹਿਲੇ ਮਹਿਲਾ ਟੈਸਟ ਵਿੱਚ ਭਾਰਤੀ ਟੀਮ ਦੀ ਅਗਵਾਈ ਕਰੇਗੀ।

ਮੈਚ ਤੋਂ ਇੱਕ ਦਿਨ ਪਹਿਲਾਂ ਹਰਮਨਪ੍ਰੀਤ ਨੇ ਇਸ ਮੌਕੇ ਨੂੰ ਆਪਣੇ ਕਰੀਅਰ ਦਾ ਬੇਹੱਦ ਖਾਸ ਪਲ ਦੱਸਦਿਆਂ ਕਿਹਾ ਕਿ ਇਹ ਸਿਰਫ਼ ਉਨ੍ਹਾਂ ਲਈ ਹੀ ਨਹੀਂ, ਸਗੋਂ ਪੂਰੀ ਟੀਮ ਲਈ ਮਾਣ ਵਾਲੀ ਗੱਲ ਹੈ।

 

ਲਾਰਡਜ਼:

ਲਾਰਡਜ਼ (Lord’s Cricket Ground) ਲੰਡਨ, ਇੰਗਲੈਂਡ ਵਿੱਚ ਸਥਿਤ ਦੁਨੀਆ ਦਾ ਸਭ ਤੋਂ ਪ੍ਰਸਿੱਧ ਕ੍ਰਿਕਟ ਮੈਦਾਨ ਹੈ, ਜਿਸਨੂੰ “Home of Cricket” ਕਿਹਾ ਜਾਂਦਾ ਹੈ। ਇਹ Marylebone Cricket Club (MCC) ਦੀ ਮਲਕੀਅਤ ਹੈ ਅਤੇ ਇੱਥੇ ਹੀ England and Wales Cricket Board (ECB) ਦਾ ਮੁੱਖ ਦਫ਼ਤਰ ਹੈ।

 

ਲਾਰਡਜ਼ ਵਿੱਚ ਟੈਸਟ 

ਹਰਮਨਪ੍ਰੀਤ ਨੇ ਕਿਹਾ ਕਿ ਬਚਪਨ ਤੋਂ ਹੀ ਹਰ ਕ੍ਰਿਕਟਰ ਟੈਸਟ ਕ੍ਰਿਕਟ ਖੇਡਣ ਅਤੇ ਲਾਰਡਜ਼ ਵਰਗੇ ਇਤਿਹਾਸਕ ਮੈਦਾਨ ‘ਤੇ ਉਤਰਣ ਦਾ ਸੁਪਨਾ ਦੇਖਦਾ ਹੈ।

ਉਨ੍ਹਾਂ ਕਿਹਾ, “ਇਹ ਸਾਡੇ ਸਾਰਿਆਂ ਲਈ ਬਹੁਤ ਵੱਡਾ ਮੌਕਾ ਹੈ। ਇੱਕ ਕਪਤਾਨ ਅਤੇ ਖਿਡਾਰੀ ਵਜੋਂ ਮੈਂ ਇਸ ਪਲ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹਾਂ। ਲਾਰਡਜ਼ ਵਿੱਚ ਟੈਸਟ ਖੇਡਣਾ ਹਰ ਕ੍ਰਿਕਟਰ ਦਾ ਸੁਪਨਾ ਹੁੰਦਾ ਹੈ ਅਤੇ ਸਾਡੀ ਪੂਰੀ ਟੀਮ ਇਸ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ।”

ਬਦਲੇ ਦੀ ਭਾਵਨਾ ਨੇ ਬਦਲਿਆ ਮੈਚ ਦਾ ਰੁਖ, ਫਰਾਂਸ ਨੇ ਮੋਰੋਕੋ ਨੂੰ 2-0 ਨਾਲ ਹਰਾਇਆ

 

ਇਤਿਹਾਸਕ ਕਦਮ 

ਲਾਰਡਜ਼ ਵਿੱਚ ਪਹਿਲਾ ਮਹਿਲਾ ਟੈਸਟ ਹੋਣ ‘ਤੇ ਖੁਸ਼ੀ ਜ਼ਾਹਰ ਕਰਦਿਆਂ ਭਾਰਤੀ ਕਪਤਾਨ ਨੇ ਕਿਹਾ ਕਿ ਭਾਵੇਂ ਇਹ ਮੌਕਾ ਦੇਰ ਨਾਲ ਮਿਲਿਆ ਹੈ, ਪਰ ਇਸ ਦੀ ਮਹੱਤਤਾ ਘੱਟ ਨਹੀਂ ਹੁੰਦੀ।

ਉਨ੍ਹਾਂ ਕਿਹਾ, “ਸ਼ਾਇਦ ਇਹ ਪਹਿਲਾਂ ਹੋਣਾ ਚਾਹੀਦਾ ਸੀ, ਪਰ ਖੁਸ਼ੀ ਦੀ ਗੱਲ ਹੈ ਕਿ ਮੈਂ ਅਜੇ ਵੀ ਕ੍ਰਿਕਟ ਖੇਡ ਰਹੀ ਹਾਂ ਅਤੇ ਇਸ ਇਤਿਹਾਸਕ ਮੈਚ ਦਾ ਹਿੱਸਾ ਬਣ ਰਹੀ ਹਾਂ।”

 

ਟੀਮ ਦੇ ਪ੍ਰਦਰਸ਼ਨ 

ਹਰਮਨਪ੍ਰੀਤ ਨੇ ਕਿਹਾ ਕਿ ਭਾਰਤੀ ਟੀਮ ਦਾ ਹਾਲੀਆ ਟੈਸਟ ਰਿਕਾਰਡ ਕਾਫ਼ੀ ਚੰਗਾ ਰਿਹਾ ਹੈ ਅਤੇ ਇੰਗਲੈਂਡ ਵਿਰੁੱਧ ਵੀ ਟੀਮ ਨੇ ਹਮੇਸ਼ਾ ਮੁਕਾਬਲੇਬਾਜ਼ ਕ੍ਰਿਕਟ ਖੇਡੀ ਹੈ।

ਉਨ੍ਹਾਂ ਕਿਹਾ, “ਭਾਵੇਂ ਅਸੀਂ ਨਿਯਮਿਤ ਤੌਰ ‘ਤੇ ਟੈਸਟ ਮੈਚ ਨਹੀਂ ਖੇਡਦੇ, ਪਰ ਇਸ ਫਾਰਮੈਟ ਦਾ ਹਰ ਪਲ ਸਾਡੇ ਲਈ ਖਾਸ ਹੁੰਦਾ ਹੈ। ਫੋਟੋਸ਼ੂਟ ਦੌਰਾਨ ਵੀ ਜਦੋਂ ਸਾਰੀਆਂ ਖਿਡਾਰਣਾਂ ਨੇ ਚਿੱਟੀ ਕਿੱਟ ਪਹਿਨੀ ਤਾਂ ਹਰ ਕਿਸੇ ਦੇ ਚਿਹਰੇ ‘ਤੇ ਵੱਖਰਾ ਹੀ ਉਤਸ਼ਾਹ ਸੀ।”

 

ਦਿਲਜੀਤ ਦੋਸਾਂਝ ਨੇ ਅਮਰੀਕੀ ਨਾਗਰਿਕਤਾ ਦੀਆਂ ਅਫਵਾਹਾਂ ‘ਤੇ ਤੋੜੀ ਚੁੱਪ, ਇੰਸਟਾਗ੍ਰਾਮ ਲਾਈਵ ‘ਚ ਦਿੱਤਾ ਮਜ਼ਾਕੀਆ ਜਵਾਬ

 

ਮਹਿਲਾ ਟੈਸਟ ਮੌਕੇ

ਭਾਰਤੀ ਕਪਤਾਨ ਨੇ ਮਹਿਲਾ ਟੈਸਟ ਕ੍ਰਿਕਟ ਦੇ ਭਵਿੱਖ ਬਾਰੇ ਵੀ ਆਪਣੀ ਰਾਏ ਰੱਖੀ। ਉਨ੍ਹਾਂ ਕਿਹਾ ਕਿ ਹਰ ਖਿਡਾਰੀ ਵੱਧ ਤੋਂ ਵੱਧ ਟੈਸਟ ਮੈਚ ਖੇਡਣਾ ਚਾਹੁੰਦਾ ਹੈ, ਪਰ ਇਸ ਸਬੰਧੀ ਫ਼ੈਸਲਾ ਕ੍ਰਿਕਟ ਪ੍ਰਸ਼ਾਸਨ ਦੇ ਹੱਥ ਵਿੱਚ ਹੈ।

ਉਨ੍ਹਾਂ ਕਿਹਾ, “ਇੱਕ ਕ੍ਰਿਕਟਰ ਹੋਣ ਦੇ ਨਾਤੇ ਅਸੀਂ ਸਾਰੇ ਹੋਰ ਟੈਸਟ ਮੈਚ ਖੇਡਣਾ ਚਾਹੁੰਦੇ ਹਾਂ। ਪਿਛਲੇ ਕੁਝ ਸਾਲਾਂ ਵਿੱਚ ਮੈਂ ਮਹਿਲਾ ਕ੍ਰਿਕਟ ਨੂੰ ਤੇਜ਼ੀ ਨਾਲ ਅੱਗੇ ਵਧਦੇ ਦੇਖਿਆ ਹੈ। ਮੈਨੂੰ ਭਰੋਸਾ ਹੈ ਕਿ ਜੋ ਲੋਕ ਫ਼ੈਸਲੇ ਲੈਂਦੇ ਹਨ, ਉਹ ਖੇਡ ਦੇ ਭਵਿੱਖ ਲਈ ਸਹੀ ਕਦਮ ਚੁੱਕਣਗੇ।”

ਗੌਰਤਲਬ ਹੈ ਕਿ 2021 ਵਿੱਚ ਇੰਗਲੈਂਡ ਦੌਰੇ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੇ ਸਿਰਫ਼ ਪੰਜ ਟੈਸਟ ਮੈਚ ਖੇਡੇ ਹਨ। ਇਸੇ ਤਰ੍ਹਾਂ ਮਹਿਲਾ ਕ੍ਰਿਕਟ ਦੀਆਂ ਮਜ਼ਬੂਤ ਟੀਮਾਂ ਵਿੱਚ ਸ਼ਾਮਲ ਨਿਊਜ਼ੀਲੈਂਡ ਵੀ ਹੁਣ ਨਿਯਮਿਤ ਤੌਰ ‘ਤੇ ਟੈਸਟ ਕ੍ਰਿਕਟ ਨਹੀਂ ਖੇਡਦਾ, ਜਿਸ ਕਾਰਨ ਇਸ ਫਾਰਮੈਟ ਦੇ ਭਵਿੱਖ ਨੂੰ ਲੈ ਕੇ ਲਗਾਤਾਰ ਚਰਚਾ ਜਾਰੀ ਹੈ।

 

Lord’s Cricket Ground

 

Exit mobile version