Site icon Dainik Savera Punjab

ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਗੁੱਲ—ਜਾਣੋ ਤੁਹਾਡਾ ਇਲਾਕਾ ਵੀ ਲਿਸਟ ਵਿੱਚ ਹੈ ਕਿ ਨਹੀਂ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਲੰਬੇ ਬਿਜਲੀ ਕੱਟ ਦਾ ਐਲਾਨ ਕੀਤਾ ਗਿਆ ਹੈ। ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਫੀਡਰਾਂ ਦੀ ਸਪਲਾਈ ਸਵੇਰੇ ਤੋਂ ਸ਼ਾਮ ਤੱਕ ਬੰਦ ਰਹੇਗੀ। ਕਈ ਥਾਵਾਂ ’ਤੇ 7 ਘੰਟਿਆਂ ਤੱਕ ਪਾਵਰ ਕੱਟ ਲੱਗੇਗਾ, ਜਿਸ ਬਾਰੇ ਸ਼ਹਿਰੀ ਇਲਾਕਿਆਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਗਿਆ ਹੈ। ਜਸਪਾਲ ਕਾਲੋਨੀ, ਰਾਣੀ ਬਾਗ, ਨਵੀਂ ਅਨਾਜ ਮੰਡੀ, ਹੀਰਾ ਇਨਕਲੇਵ, ਐਸਡੀਐਮ ਦਫਤਰ, ਕੋਰਟ ਕੰਪਲੈਕਸ, ਵਿਸ਼ਵਕਰਮਾ ਕਾਲੋਨੀ ਅਤੇ ਬੋੜਾਂ ਗੇਟ ਸਮੇਤ ਕਈ ਇਲਾਕਿਆਂ ਦੀ ਸਪਲਾਈ 22 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।

ਅਫ਼ਗਾਨਿਸਤਾਨ ਇੱਕ ਦਿਨ ਵਿੱਚ ਦੋ ਵਾਰ ਕੰਬਿਆ: ਲੋਕ ਘਰਾਂ ਤੋਂ ਬਾਹਰ ਦੌੜੇ

ਇਸੇ ਤਰ੍ਹਾਂ ਰਾਏਕੋਟ 66 ਕੇਵੀ ਗਰਿੱਡ ਤੋਂ ਚੱਲਦੇ ਗੰਗਾਸਾਗਰ ਫੀਡਰ ਦੇ ਇਲਾਕਿਆਂ—ਈਦਗਾਹ ਰੋਡ, ਬਰਨਾਲਾ ਰੋਡ, ਸਿਮਰਤ ਹਸਪਤਾਲ ਅਤੇ ਰਾਧਾ ਸੁਆਮੀ ਡੇਰਾ—ਦੀ ਸਪਲਾਈ ਵੀ ਪ੍ਰਭਾਵਿਤ ਰਹੇਗੀ।

 

long-power-cut-in-ludhiana-several-areas-affected

Exit mobile version