Site icon Dainik Savera Punjab

CM PC : ਨਵੀਆਂ ਸੜਕਾਂ ਲਈ 4 ਹਜ਼ਾਰ ਕਰੋੜ ਦਾ ਪ੍ਰੋਜੈਕਟ ਤਿਆਰ, ਹੜਤਾਲੀ ਕਾਮਿਆਂ ਨੂੰ Table Talk ਦਾ ਦਿੱਤਾ ਸੱਦਾ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਰਿਹਾਇਸ਼ (Chief Minister’s Residence – CMR) ‘ਤੇ ਕਰਵਾਈ ਜਾ ਰਹੀ ਅਹਿਮ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਪੰਜਾਬ ‘ਚ ਹੁਣ ਤਕ ਦਾ ਸਭ ਤੋਂ ਵੱਡਾ ਸੜਕ ਨਿਰਮਾਣ ਦਾ ਕੰਮ ਕਰਵਾਇਆ ਜਾ ਰਿਹਾ ਹੈ। ਸੜਕਾਂ ਚੈੱਕ ਕਰਨ ਲਈ ਫਲਾਈਇੰਗ ਟੀਮ ਬਣਾਈ ਗਈ ਹੈ। ਸੜਕ ਦੇ ਨਿਰਮਾਣ ਕਾਰਜਾਂ ਲਈ 4 ਹਜ਼ਾਰ ਕਰੋੜ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ। ਸੜਕ ਬਣਾਉਣ ਵੇਲੇ ਠੇਕੇਦਾਰਾਂ ਤੋਂ ਕੋਈ ਕਮੀਸ਼ਨ ਨਹੀਂ ਲਿਆ ਜਾਵੇਗਾ। ਇਸ ਪ੍ਰੋਜੈਕਟ ਤਹਿਤ 19373 ਪਿੰਡਾਂ ‘ਚ ਸੜਕ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਹੁਣ 44 ਹਜ਼ਾਰ 920 ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

ਹੜਤਾਲੀ ਕਾਮਿਆਂ ਨੂੰ ਗੱਲਬਾਤ ਦਾ ਸੱਦਾ

CM ਮਾਨ ਨੇ ਪੰਜਾਬ ਰੋਡਵੇਜ਼ ਦੇ ਕਾਮਿਆਂ ਨੂੰ ਗੱਲਬਾਤ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਾਮਿਆਂ ਨੂੰ ਟੇਬਲ ਟਾਕ ਲਈ ਕਿਹਾ ਹੈ। ਸੀਐਮ ਮਾਨ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਜੋ ਕੀਤਾ ਉਸਦੇ ਨਤੀਜੇ ਸਾਹਮਣੇ ਆ ਰਹੇ ਹਨ। ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਤਰੀਕੇ ਚੰਗੇ ਨਹੀਂ ਹਨ। ਉਨ੍ਹਾਂ ਕਿਹਾ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੇ ਚੁੱਲ੍ਹੇ ਦੀ ਅੱਗ ਠੰਡੀ ਹੋਵੇ, ਅਸੀਂ ਸਾਰਿਆਂ ਦਾ ਬੈਠ ਕੇ ਹੱਲ ਕਰਾਂਗੇ।

ਸੀਐਮ ਦਾ ਹਰਿਆਣਾ ਸੀਐਮ ‘ਤੇ ਤਿੱਖਾ ਨਿਸ਼ਾਨਾ

ਸੀਐਮ ਮਾਨ ਨੇ ਕਿਹਾ ਕਿ ਬਾਸਕਟਬਾਲ ਖਿਡਾਰੀ ਦੀ ਮੌਤ ‘ਤੇ ਅਫਸੋਸ ਕਰਨਾ ਕੀ ਰਾਜਨੀਤੀ ਹੈ। ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਤਿੰਨ ਦਿਨ ਪਹਿਲਾਂ ਵੀ ਬਹਾਦਰਗੜ੍ਹ ‘ਚ ਅਜਿਹੀ ਘਟਨਾ ਵਾਪਰੀ ਸੀ, ਜਿਸ’ ‘ਚ ਇਕ ਬੱਚੇ ਦੀ ਜਾਨ ਚੱਲੀ ਗਈ ਸੀ। ਉਨ੍ਹਾਂ ਕਿਹਾ ਮੈਂ ਪੂਰੇ ਦੇਸ਼ ਦੇ ਇੰਫਰਾਸਟਰਕਚਰ ਤੇ ਸਵਾਲ ਚੁੱਕੇ ਹਨ।

ਸੀਐਮ ਮਾਨ ਦੇ ਨਿਸ਼ਾਨੇ ‘ਤੇ ਵਿਰੋਧੀ

ਕਾਨਫਰੰਸ ਦੌਰਾਨ ਸੀਐਮ ਮਾਨ ਨੇ 1600 ਕਰੋੜ ਰੁਪਏ ਦੇ ਪੈਕੇਜ ਨੂੰ ਲੈ ਕੇ ਬੀਜੇਪੀ ‘ਤੇ ਵੀ ਸਵਾਲ ਕੀਤਾ। ਉਨ੍ਹਾਂ ਨੇ ਨਾਇਬ ਸੈਣੀ ਤੇ ਜਾਖੜ ‘ਤੇ ਵੀ ਨਿਸ਼ਾਨਾ ਸਾਧਿਆ। ਇਸ ਤੋਂ ਇਲਾਵਾ ਸ਼ਿਵਰਾਜ ਚੌਹਾਨ ਦੇ ਦੌਰੇ ‘ਤੇ ਵੀ ਤੰਜ ਕੱਸਿਆ।

Exit mobile version