Site icon Dainik Savera Punjab

ਲਾਰੈਂਸ ਗਰੁੱਪ ਦੇ ਹੋਸਲੇ ਬੁਲੰਦ ,ਜਿਮ ’ਤੇ ਅੰਨ੍ਹੇਵਾਹ ਫਾਇਰਿੰਗ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ

Lawrence Group opens fire at gym in West Vihar, creates panic

Lawrence Group opens fire at gym in West Vihar, creates panic

PUNJAB NEWS : ਪੱਛਮੀ ਦਿੱਲੀ ਦੇ ਪੱਛਮੀ ਵਿਹਾਰ ਇਲਾਕੇ ਵਿੱਚ ਸੋਮਵਾਰ ਸਵੇਰੇ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਅਣਪਛਾਤੇ ਬਾਈਕ ਸਵਾਰ ਹਮਲਾਵਰਾਂ ਨੇ ਇੱਕ ਜਿਮ ਦੇ ਬਾਹਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ “ਆਰ.ਕੇ. ਫਿਟਨੈਸ ਬਾਏ ਰੋਹਿਤ ਖੱਤਰੀ” ਜਿਮ ਦੇ ਬਾਹਰ ਵਾਪਰੀ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਖੁਸ਼ਕਿਸਮਤੀ ਨਾਲ ਇਸ ਵਾਰਦਾਤ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।

ਘਟਨਾ ਤੋਂ ਕੁਝ ਸਮੇਂ ਬਾਅਦ ਹੀ ਸੋਸ਼ਲ ਮੀਡੀਆ ’ਤੇ ਖੁਦ ਨੂੰ ਗੈਂਗਸਟਰ ਦੱਸਣ ਵਾਲੇ ਰਣਦੀਪ ਮਲਿਕ ਦੇ ਨਾਂ ’ਤੇ ਇੱਕ ਪੋਸਟ ਵਾਇਰਲ ਹੋ ਗਈ, ਜਿਸ ਵਿੱਚ ਇਸ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਗਈ। ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਕਿ ਇਹ ਹਮਲਾ ਰਣਦੀਪ ਮਲਿਕ ਅਤੇ ਅਨਿਲ ਪੰਡਿਤ (USA) ਵੱਲੋਂ ਕਰਵਾਇਆ ਗਿਆ ਹੈ।

READ ALSO : ਪੰਜਾਬ ਦਾ ਬਠਿੰਡਾ ਸ਼ਿਮਲਾ ਨਾਲੋਂ ਠੰਡਾ ,ਕੋਰਾ ਅਤੇ ਸੰਘਣੀ ਧੁੰਦ ,Red ਅਲਰਟ ਜਾਰੀ

ਫੋਨ ਕਾਲ ਨਾ ਚੁੱਕਣ ’ਤੇ ਧਮਕੀ

ਪੋਸਟ ਵਿੱਚ ਜਿਮ ਸੰਚਾਲਕ ਨੂੰ ਸਿੱਧੀ ਧਮਕੀ ਦਿੰਦਿਆਂ ਕਿਹਾ ਗਿਆ ਹੈ ਕਿ ਫੋਨ ਕਾਲਾਂ ਨੂੰ ਨਜ਼ਰਅੰਦਾਜ਼ ਕਰਨ ਦੇ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਇਸਦੇ ਨਾਲ ਹੀ ਅੱਗੇ ਤੋਂ ਹੋਰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਧਮਕੀ ਭਰੇ ਸੁਨੇਹੇ ਵਿੱਚ ਲਿਖਿਆ ਗਿਆ ਹੈ ਕਿ ਅਗਲੀ ਵਾਰ ਫੋਨ ਨਾ ਚੁੱਕਣ ’ਤੇ ਜਿਮ ਦੇ ਗੇਟ ਤੋਂ ਹੀ ਚੁੱਕਵਾ ਲਿਆ ਜਾਵੇਗਾ, ਜਿਵੇਂ ਪਹਿਲਾਂ ਨਾਦਿਰ ਸ਼ਾਹ ਨੂੰ ਚੁਕਵਾਇਆ ਗਿਆ ਸੀ।

ਇਸ ਪੋਸਟ ਵਿੱਚ ਕਈ ਬਦਨਾਮ ਗੈਂਗਾਂ ਦੇ ਨਾਂ ਲੈਂਦਿਆਂ ਉਨ੍ਹਾਂ ਨੂੰ ਸਮਰਥਨ ਦੇਣ ਦੀ ਗੱਲ ਵੀ ਕੀਤੀ ਗਈ ਹੈ। ਨਾਲ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਬਾਰੇ ਕਿਹਾ ਗਿਆ ਹੈ ਕਿ ਜੋ ਵੀ ਉਸਦੇ ਦੁਸ਼ਮਣ ਹਨ, ਉਹ ਉਮਰ ਭਰ ਦੁਸ਼ਮਣ ਹੀ ਰਹਿਣਗੇ। ਪੋਸਟ ਵਿੱਚ ਇਹ ਵੀ ਲਿਖਿਆ ਗਿਆ ਕਿ “ਮੈਂ ਬੋਲ ਕੇ ਨਹੀਂ, ਕਰਕੇ ਦਿਖਾਉਣ ’ਤੇ ਵਿਸ਼ਵਾਸ ਰੱਖਦਾ ਹਾਂ।”

ਪੁਲਿਸ ਜਾਂਚ ਵਿੱਚ ਜੁੱਟੀ

ਸੂਚਨਾ ਮਿਲਦੇ ਹੀ ਪੱਛਮੀ ਵਿਹਾਰ ਥਾਣਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਫੋਰੈਂਸਿਕ ਟੀਮ ਦੀ ਮਦਦ ਨਾਲ ਘਟਨਾ ਸਥਲ ਤੋਂ ਸਬੂਤ ਇਕੱਠੇ ਕੀਤੇ ਗਏ। ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ।

ਪੁਲਿਸ ਅਧਿਕਾਰੀਆਂ ਮੁਤਾਬਕ, ਵਾਇਰਲ ਹੋਈ ਸੋਸ਼ਲ ਮੀਡੀਆ ਪੋਸਟ ਦੀ ਵੀ ਸਾਈਬਰ ਸੈੱਲ ਰਾਹੀਂ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਪੋਸਟ ਕਿਸ ਅਕਾਊਂਟ ਤੋਂ ਅਤੇ ਕਿਹੜੀ ਥਾਂ ਤੋਂ ਅਪਲੋਡ ਕੀਤੀ ਗਈ ਸੀ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਤੇਜ਼ ਕਰ ਦਿੱਤੀ ਹੈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

26 ਜਨਵਰੀ ਤੋਂ ਪਹਿਲਾਂ ਪੰਜਾਬ ਵਿੱਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਨਾਕਾਮ, ਹਥਿਆਰਾਂ ਸਮੇਤ 6 ਗ੍ਰਿਫ਼ਤਾਰ

Lawrence Group opens fire at gym in West Vihar, creates panic
Exit mobile version