Lawrence Bishnoi : ਯੂਐਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਵਿਰੁੱਧ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਆਪ੍ਰੇਸ਼ਨ ਸ਼ੁਰੂ ਕੀਤਾ ਹੈ। ‘ਹਾਰਡ ਬਾਲ’ ਨਾਮਕ ਇਸ ਮੁਹਿੰਮ ਵਿੱਚ ਸੰਯੁਕਤ ਰਾਜ, ਕੈਨੇਡਾ ਅਤੇ ਵੱਖ-ਵੱਖ ਯੂਰਪੀਅਨ ਦੇਸ਼ਾਂ ਵਿੱਚ 50 ਤੋਂ ਵੱਧ ਥਾਵਾਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ। ਇਸ ਵੱਡੀ ਕਾਰਵਾਈ ਦੌਰਾਨ ਲਗਭਗ 20 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
The #FBI is offering a reward of up to $50,000 for information leading to the arrest of Satinderjeet Singh, #wanted for his alleged involvement in the Lawrence Bishnoi Organized Crime Group which is allegedly engaged in a variety of violent acts in Southern California, and across… pic.twitter.com/BdCxmELUKv
— FBI Most Wanted (@FBIMostWanted) July 7, 2026
ਕਈ ਖੇਤਰਾਂ ਤੋਂ ਨਸ਼ੀਲੇ ਪਦਾਰਥ, ਹਥਿਆਰ ਤੇ ਨਕਦੀ ਬਰਾਮਦ
ਛਾਪਿਆਂ ਦੌਰਾਨ, ਅਧਿਕਾਰੀਆਂ ਨੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ – ਜਿਵੇਂ ਕਿ ਹੈਰੋਇਨ ਅਤੇ ਕੋਕੀਨ – ਦੇ ਨਾਲ-ਨਾਲ ਕਈ ਹਥਿਆਰ ਅਤੇ ਹਜ਼ਾਰਾਂ ਡਾਲਰ ਨਕਦੀ ਜ਼ਬਤ ਕੀਤੀ। ਐਫਬੀਆਈ ਏਜੰਟਾਂ ਦੀ ਅਗਵਾਈ ਵਿੱਚ, ਇਹ ਕਾਰਵਾਈ ਲਾਸ ਏਂਜਲਸ ਸਮੇਤ ਕੈਲੀਫੋਰਨੀਆ ਦੇ ਕਈ ਖੇਤਰਾਂ ਵਿੱਚ ਕੀਤੀ ਗਈ।


