ਜੰਮੂ-ਕਸ਼ਮੀਰ ਦੇ Shopian ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੂੰ ਅੱਤਵਾਦ ਵਿਰੁੱਧ ਵੱਡੀ ਸਫਲਤਾ ਮਿਲੀ ਹੈ। ਪੰਜ ਦਿਨਾਂ ਤੱਕ ਚੱਲੇ ਸਾਂਝੇ ਆਪ੍ਰੇਸ਼ਨ ਦੌਰਾਨ Lashkar-e-Taiba ਦਾ ਕਮਾਂਡਰ Zakir Gani ਇੱਕ ਮੁਕਾਬਲੇ ਵਿੱਚ ਮਾਰਿਆ ਗਿਆ। Jammu and Kashmir Police ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅੱਤਵਾਦੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।
ਅਧਿਕਾਰੀਆਂ ਮੁਤਾਬਕ, Jammu and Kashmir Police, Indian Army ਦੀ 55 ਰਾਸ਼ਟਰੀ ਰਾਈਫਲਜ਼ ਅਤੇ Central Reserve Police Force ਨੇ ਸ਼ੋਪੀਆਂ ਦੇ ਚਾਨਾਪੋਰਾ ਇਲਾਕੇ ਵਿੱਚ ਸਾਂਝਾ ਤਲਾਸ਼ੀ ਆਪ੍ਰੇਸ਼ਨ ਚਲਾਇਆ ਸੀ। ਕਾਰਵਾਈ ਦੌਰਾਨ ਇੱਕ ਗਊਸ਼ਾਲਾ ਵਿੱਚੋਂ ਜ਼ਾਕਿਰ ਗਨੀ ਦੀ ਲਾਸ਼ ਮਿਲੀ ਅਤੇ ਮੌਕੇ ਤੋਂ ਹਥਿਆਰ ਤੇ ਗੋਲਾ-ਬਾਰੂਦ ਵੀ ਬਰਾਮਦ ਕੀਤਾ ਗਿਆ।
ਮੁੰਬਈ: ਹਸਪਤਾਲ ਵਿੱਚ ਡਾਕਟਰਾਂ ‘ਤੇ ਕਥਿਤ ਹਮਲਾ, ਸ਼ਿਵ ਸੈਨਾ ਕੌਂਸਲਰ ਸਮੇਤ 5 ਖ਼ਿਲਾਫ਼ ਕੇਸ ਦਰਜ, ਸਟਾਫ਼ ਹੜਤਾਲ ‘ਤੇ
ਪੁਲਿਸ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਸੰਦੇਸ਼ ਵਿੱਚ ਲਿਖਿਆ, “ਤੁਸੀਂ ਭੱਜ ਸਕਦੇ ਹੋ, ਪਰ ਲੁਕ ਨਹੀਂ ਸਕਦੇ।” ਸੁਰੱਖਿਆ ਬਲਾਂ ਨੇ ਦੱਸਿਆ ਕਿ ਮੁਕਾਬਲੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਤਲਾਸ਼ੀ ਅਤੇ ਸੈਨੀਟਾਈਜ਼ੇਸ਼ਨ ਮੁਹਿੰਮ ਜਾਰੀ ਹੈ।
ਅਧਿਕਾਰੀਆਂ ਦੇ ਅਨੁਸਾਰ, ਜ਼ਾਕਿਰ ਗਨੀ ਦੇ ਨਾਲ ਇੱਕ ਹੋਰ ਅੱਤਵਾਦੀ ਲਤੀਫ਼ ਵੀ ਮੌਜੂਦ ਸੀ, ਜੋ ਮੌਕੇ ਤੋਂ ਫਰਾਰ ਹੋ ਗਿਆ। ਉਸ ਦੀ ਭਾਲ ਲਈ ਇਲਾਕੇ ਵਿੱਚ ਸਰਚ ਆਪ੍ਰੇਸ਼ਨ ਜਾਰੀ ਹੈ।

