ਨਵੀਂ ਦਿੱਲੀ/ਬਮਾਕੋ : ਅੱਤਵਾਦ ਨਾਲ ਜੂਝ ਰਹੇ ਪੱਛਮੀ ਅਫ਼ਰੀਕੀ ਦੇਸ਼ ਮਾਲੀ (Mali) ਤੋਂ ਭਾਰਤੀ ਨਾਗਰਿਕਾਂ ਦੇ ਅਗਵਾ ਹੋਣ ਦੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅਣਪਛਾਤੇ ਬੰਦੂਕਧਾਰੀਆਂ ਨੇ ਵੀਰਵਾਰ ਨੂੰ ਪੰਜ ਭਾਰਤੀ ਕਾਮਿਆਂ ਨੂੰ ਪੱਛਮੀ ਮਾਲੀ (Mali) ਦੇ ਕੋਬਰੀ ਇਲਾਕੇ ਤੋਂ ਅਗਵਾ ਕਰ ਲਿਆ। ਇਹ ਜਾਣਕਾਰੀ ਉਨ੍ਹਾਂ ਦੀ ਕੰਪਨੀ ਅਤੇ ਸੁਰੱਖਿਆ ਸੂਤਰਾਂ ਨੇ ਸ਼ੁੱਕਰਵਾਰ ਨੂੰ ਦਿੱਤੀ।
ਬਿਜਲੀ ਪ੍ਰੋਜੈਕਟ ‘ਤੇ ਕਰ ਰਹੇ ਸਨ ਕੰਮ
ਅਗਵਾ ਕੀਤੇ ਗਏ ਪੰਜੇ ਭਾਰਤੀ, ਇੱਕ ਅਜਿਹੀ ਕੰਪਨੀ ਵਿੱਚ ਕੰਮ ਕਰਦੇ ਸਨ ਜੋ ਉੱਥੇ ਬਿਜਲੀਕਰਨ ਪ੍ਰੋਜੈਕਟਾਂ ‘ਤੇ ਕੰਮ ਕਰ ਰਹੀ ਸੀ। ਕੰਪਨੀ ਦੇ ਇੱਕ ਨੁਮਾਇੰਦੇ ਨੇ AFP (ਫਰਾਂਸੀਸੀ ਨਿਊਜ਼ ਏਜੰਸੀ) ਨਾਲ ਗੱਲ ਕਰਦਿਆਂ ਇਸ ਕਿਡਨੈਪਿੰਗ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ, ਕੰਪਨੀ ਵਿੱਚ ਕੰਮ ਕਰ ਰਹੇ ਬਾਕੀ ਸਾਰੇ ਭਾਰਤੀ ਕਰਮਚਾਰੀਆਂ ਨੂੰ ਤੁਰੰਤ ਰਾਜਧਾਨੀ ਬਮਾਕੋ ਵਿਖੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਦਿੱਤਾ ਗਿਆ ਹੈ।
ਜੇ ਤੁਸੀਂ ਮੋਟਾਪੇ ਤੇ ਸ਼ੂਗਰ ਦੇ ਸ਼ਿਕਾਰ ਹੋ, ਤਾਂ ਨਹੀਂ ਲੱਗੇਗਾ US ਦਾ ਵੀਜ਼ਾ, ਪੜ੍ਹੋ ਖ਼ਬਰ
Al-Qaeda ਨਾਲ ਜੁੜੇ ਸੰਗਠਨ ‘ਤੇ ਸ਼ੱਕ
ਹਾਲਾਂਕਿ, ਅਜੇ ਤਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਅਗਵਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਰ, ਇਸ ਪਿੱਛੇ Al-Qaeda ਨਾਲ ਜੁੜੇ ਅੱਤਵਾਦੀ ਸਮੂਹਾਂ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ, ਕਿਉਂਕਿ ਉਹ ਫਿਰੌਤੀ ਲਈ ਵਿਦੇਸ਼ੀ ਨਾਗਰਿਕਾਂ ਨੂੰ ਅਗਵਾ ਕਰਨ ਲਈ ਬਦਨਾਮ ਹਨ। ਮਾਲੀ ਵਿੱਚ ਇਸ ਸਮੇਂ Al-Qaeda ਅਤੇ ਇਸਲਾਮਿਕ ਸਟੇਟ (ISIS) ਨਾਲ ਜੁੜੇ ਅੱਤਵਾਦੀ ਸੰਗਠਨ ਸਰਗਰਮ ਹਨ। ਖਾਸ ਤੌਰ ‘ਤੇ Al-Qaeda ਨਾਲ ਜੁੜਿਆ ਸੰਗਠਨ JNIM (ਜਮਾਤ ਨੁਸਰਤ ਅਲ-ਇਸਲਾਮ ਵਲ ਮੁਸਲਿਮੀਨ) ਦੇਸ਼ ਵਿੱਚ ਹਿੰਸਾ ਅਤੇ ਅਗਵਾ (kidnapping) ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ।
Suicide ਦਾ ਹੈਰਾਨੀਜਨਕ ਖ਼ੁਲਾਸਾ ; ਮਾਸੂਮ ਨੇ ਇਸ ਲਈ ਦਿੱਤੀ ਜਾਨ ਕਿਉਂਕਿ…
ਮਾਲੀ (Mali) 2012 ਤੋਂ ਹੀ ਫੌਜੀ ਤਖਤਾਪਲਟ (military coups) ਅਤੇ ਜੇਹਾਦੀ ਹਿੰਸਾ (jihadist violence) ਨਾਲ ਜੂਝ ਰਿਹਾ ਹੈ। ਇੱਥੇ ਵਿਦੇਸ਼ੀ ਨਾਗਰਿਕਾਂ ਦਾ ਅਗਵਾ ਹੋਣਾ ਆਮ ਗੱਲ ਹੋ ਗਈ ਹੈ। ਹਾਲ ਹੀ ਵਿੱਚ, ਸਤੰਬਰ ਵਿੱਚ, JNIM ਦੇ ਅੱਤਵਾਦੀਆਂ ਨੇ ਦੋ ਅਮੀਰਾਤੀ (UAE) ਨਾਗਰਿਕਾਂ ਅਤੇ ਇੱਕ ਈਰਾਨੀ (Iranian) ਨਾਗਰਿਕ ਨੂੰ ਅਗਵਾ ਕਰ ਲਿਆ ਸੀ।
ਸੂਤਰਾਂ ਮੁਤਾਬਕ, ਉਨ੍ਹਾਂ ਨੂੰ ਪਿਛਲੇ ਹਫ਼ਤੇ ਹੀ ਘੱਟੋ-ਘੱਟ 50 ਮਿਲੀਅਨ ਡਾਲਰ (ਕਰੀਬ 415 ਕਰੋੜ ਰੁਪਏ) ਦੀ ਭਾਰੀ ਫਿਰੌਤੀ (ransom) ਮਿਲਣ ਤੋਂ ਬਾਅਦ ਰਿਹਾਅ ਕੀਤਾ ਗਿਆ।
ਸਰਕਾਰੀ ਅੰਕੜਿਆਂ ਅਨੁਸਾਰ, ਇਸ ਸਮੇਂ ਲਗਭਗ 400 ਭਾਰਤੀ ਨਾਗਰਿਕ ਮਾਲੀ (Mali) ਵਿੱਚ ਕੰਮ ਕਰ ਰਹੇ ਹਨ, ਜੋ ਜ਼ਿਆਦਾਤਰ ਉਸਾਰੀ ਤੇ ਬੁਨਿਆਦੀ ਢਾਂਚੇ ਨਾਲ ਜੁੜੇ ਹੋਏ ਹਨ। ਭਾਰਤੀ ਵਿਦੇਸ਼ ਮੰਤਰਾਲਾ ਅਤੇ ਮਾਲੀ ਸਰਕਾਰ ਇਸ ਤਾਜ਼ਾ ਘਟਨਾ ਦੀ ਜਾਂਚ ਕਰ ਰਹੇ ਹਨ।

