Punjab News
Punjab News

Khanna News : ਖੰਨਾ ਪੁਲਿਸ ਦੀ ਵੱਡੀ ਕਾਰਵਾਈ: ਜੈਵਿਕ ਖੇਤੀ ਦੇ ਨਾਂ ‘ਤੇ 122 ਕਰੋੜ ਦੀ ਧੋਖਾਧੜੀ ਬੇਨਕਾਬ, 4 ਗ੍ਰਿਫ਼ਤਾਰ
ਖੰਨਾ ਦੇ ਐਸਐਸਪੀ ਡਾ. ਜੋਤੀ ਯਾਦਵ ਬੈਂਸ ਦੀ ਅਗਵਾਈ ਹੇਠ ਪੁਲਿਸ ਨੇ ਇਕ ਵੱਡੀ ਧੋਖਾਧੜੀ ਦਾ ਖ਼ੁਲਾਸਾ ਕੀਤਾ ਹੈ। “ਜਨਰੇਸ਼ਨ ਆਫ਼ ਫਾਰਮਿੰਗ” ਨਾਮਕ ਕੰਪਨੀ ਜੈਵਿਕ ਖੇਤੀ ਦੇ ਨਾਂ ‘ਤੇ ਲੋਕਾਂ ਨੂੰ ਠੱਗ ਰਹੀ ਸੀ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕੰਪਨੀ ‘ਤੇ ਛਾਪਾ ਮਾਰਿਆ ਅਤੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੇ ਕਬਜ਼ੇ ਵਿਚੋਂ 6 ਲੈਪਟਾਪ, 4 ਸੀਪੀਯੂ, 4 ਸਕ੍ਰੀਨਾਂ ਅਤੇ 2 ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਧੋਖਾਧੜੀ ਗਿਰੋਹ ਵੱਲੋਂ ਲਗਭਗ 122 ਕਰੋੜ ਰੁਪਏ ਦੇ ਲੈਣ-ਦੇਣ ਕੀਤੇ ਗਏ ਸਨ।