Dainik Savera Times Logo

Khanna News : ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ‘ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖਰੀਦ,ਜਾਣੋ ਕੀ ਵਜ੍ਹਾ

4 months पहले

Khanna News : ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ‘ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖਰੀਦ,ਜਾਣੋ ਕੀ ਵਜ੍ਹਾ

Khanna News : ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿੱਚ 6 ਦਿਨ ਬੀਤ ਜਾਣ ਦੇ ਬਾਵਜੂਦ ਵੀ ਝੋਨੇ ਦੀ ਖਰੀਦ ਸ਼ੁਰੂ ਨਹੀਂ ਹੋ ਸਕੀ। ਇਸ ਦੇ ਪਿੱਛੇ ਕਾਰਣ ਫਸਲ ਵਿੱਚ ਜ਼ਿਆਦਾ ਨਮੀ ਹੋਣਾ ਦੱਸਿਆ ਜਾ ਰਿਹਾ ਹੈ। ਅੰਦਾਜ਼ਾ ਹੈ ਕਿ ਹਾਲੇ ਵੀ ਦੋ ਦਿਨ ਲੱਗ ਸਕਦੇ ਹਨ, ਉਸ ਤੋਂ ਬਾਅਦ ਹੀ ਖਰੀਦ ਸ਼ੁਰੂ ਹੋਵੇਗੀ।
ਕਿਸਾਨਾਂ ਅਤੇ ਆੜ੍ਹਤੀਆਂ ਨੇ ਸਰਕਾਰ ਅੱਗੇ ਨਮੀ ਦੀ ਹੱਦ 17 ਤੋਂ ਵਧਾ ਕੇ 20 ਫੀਸਦੀ ਕਰਨ ਦੀ ਮੰਗ ਰੱਖੀ ਹੈ। ਪਿੰਡ ਰਤਨਹੇੜੀ ਦੇ ਕਿਸਾਨ ਅਮਰ ਸਿੰਘ ਨੇ ਕਿਹਾ ਕਿ ਪਰਮਲ ਝੋਨੇ ਦੀ ਖਰੀਦ ਅਜੇ ਸ਼ੁਰੂ ਨਹੀਂ ਹੋਈ ਕਿਉਂਕਿ ਫਸਲ ਹਾਲੇ ਵੀ ਗਿੱਲੀ ਹੈ। ਸਰਕਾਰ 17 ਫੀਸਦੀ ਨਮੀ ਦੀ ਸ਼ਰਤ ਲਾ ਰਹੀ ਹੈ, ਜਦਕਿ ਕਿਸਾਨ ਪਹਿਲਾਂ ਹੀ ਕਾਫ਼ੀ ਨੁਕਸਾਨ ਝੱਲ ਚੁੱਕੇ ਹਨ, ਉੱਪਰੋਂ ਇਸ ਵਾਰੀ ਝਾੜ ਵੀ ਘੱਟ ਆਈ ਹੈ। ਇਸ ਲਈ ਸਰਕਾਰ ਨੂੰ ਕੁਝ ਰਿਆਇਤ ਦੇਣੀ ਚਾਹੀਦੀ ਹੈ।
ਦੂਜੇ ਪਾਸੇ ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਅਗਲੇ ਦੋ ਦਿਨਾਂ ਵਿੱਚ ਖਰੀਦ ਸ਼ੁਰੂ ਹੋਣ ਦੀ ਸੰਭਾਵਨਾ ਹੈ। ਪ੍ਰਬੰਧ ਤਾਂ ਪੂਰੇ ਹਨ, ਪਰ ਫਸਲ ਗਿੱਲੀ ਹੋਣ ਕਰਕੇ ਰੁਕਾਵਟ ਆ ਰਹੀ ਹੈ। ਆੜ੍ਹ

खबरें और भी हैं...

Copyright © 2025 Dainik Savera Times. All rights reserved.