Site icon Dainik Savera Punjab

ਕੇਰਲ ‘ਚ ਜੋੜੇ ਦੇ ਘਰ ਦਾਖਲ ਹੋਇਆ 10 ਫੁੱਟ ਲੰਬਾ ਅਜਗਰ

kerala-10-feet-python-enters-couple-house

kerala-10-feet-python-enters-couple-house

ਨੈਸ਼ਨਲ ਡੈਸਕ: ਦੱਖਣੀ ਭਾਰਤ ਦੇ ਕੇਰਲ ਰਾਜ ਵਿੱਚ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਜਿੱਥੇ ਇੱਕ ਜੋੜਾ ਰਾਤ ਨੂੰ ਆਪਣੇ ਘਰ ਵਿੱਚ ਸੁੱਤਾ ਹੋਇਆ ਸੀ ਅਤੇ ਅਚਾਨਕ ਉਨ੍ਹਾਂ ਦੇ ਬੈੱਡ ਉੱਤੇ ਇੱਕ ਵਿਸ਼ਾਲ ਅਜਗਰ ਆ ਗਿਆ। ਇਹ ਘਟਨਾ ਪਠਾਨਮਥਿੱਟਾ ਜ਼ਿਲ੍ਹੇ ਵਿੱਚ ਵਾਪਰੀ ਜਿੱਥੇ ਲਗਭਗ ਦਸ ਫੁੱਟ ਲੰਬਾ ਅਜਗਰ ਮਹਿਲਾ ਨੂੰ ਜਕੜ ਲੈਂਦਾ ਹੈ ਜਿਸ ਕਾਰਨ ਘਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ।

ਪਾਣੀ ‘ਚ ਰਹਿਣ ਨਾਲ ਕਿਉਂ ਸੁੰਗੜ ਜਾਂਦੀਆਂ ਨੇ ਉਂਗਲਾਂ ਜਾਣੋਂ ਆਖਿਂਰ ਕਿਉਂ…

ਜਿਵੇਂ ਹੀ ਘਟਨਾ ਵਾਪਰੀ ਪਤੀ ਨੇ ਹੌਸਲਾ ਦਿਖਾਉਂਦੇ ਹੋਏ ਮਹਿਲਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਤੁਰੰਤ ਵਨ ਵਿਭਾਗ ਅਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਵਨ ਵਿਭਾਗ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਪੈਸ਼ਲ ਸਨੈਕ ਕੈਚਿੰਗ ਉਪਕਰਨਾਂ ਦੀ ਵਰਤੋਂ ਕਰਕੇ ਅਜਗਰ ਨੂੰ ਕਾਬੂ ਕੀਤਾ। ਲਗਭਗ ਅੱਧੇ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅਜਗਰ ਨੂੰ ਸੁਰੱਖਿਅਤ ਢੰਗ ਨਾਲ ਫੜ ਕੇ ਨੇੜਲੇ ਜੰਗਲ ਵਿੱਚ ਛੱਡ ਦਿੱਤਾ ਗਿਆ।

20 ਸਾਲਾਂ ਬਾਅਦ ਭਾਰਤ ਅਤੇ ਯੂਰਪੀ ਯੂਨੀਅਨ ਵਿਚਕਾਰ ਵਪਾਰਕ ਇਤਿਹਾਸਕ ਸਮਝੌਤਾ ਤੈਅ

ਇਸ ਘਟਨਾ ਤੋਂ ਬਾਅਦ ਵਨ ਵਿਭਾਗ ਵੱਲੋਂ ਲੋਕਾਂ ਨੂੰ ਸਾਵਧਾਨ ਕੀਤਾ ਗਿਆ ਹੈ ਕਿ ਜੇਕਰ ਉਹ ਜੰਗਲਾਂ ਦੇ ਨੇੜਲੇ ਇਲਾਕਿਆਂ ਵਿੱਚ ਰਹਿੰਦੇ ਹਨ ਤਾਂ ਰਾਤ ਦੇ ਸਮੇਂ ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਰੱਖਣ ਅਤੇ ਘਰ ਦੇ ਆਲੇ ਦੁਆਲੇ ਕੂੜਾ ਕਰਕਟ ਇਕੱਠਾ ਨਾ ਹੋਣ ਦੇਣ। ਇਸ ਦੇ ਨਾਲ ਹੀ ਕਿਸੇ ਵੀ ਅਣਜਾਣੀ ਹਿਲਚਲ ਜਾਂ ਆਵਾਜ਼ ਦੀ ਸੂਚਨਾ ਤੁਰੰਤ ਅਧਿਕਾਰੀਆਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਗਈ ਹੈ।

kerala-10-feet-python-enters-couple-house
Exit mobile version