Site icon Dainik Savera Punjab

ਅਕਸ਼ੇ-ਰਾਹੁਲ ਨਾਲ ਰਿਸ਼ਤੇ ‘ਤੇ ਕਵਿਤਾ ਖੰਨਾ ਨੇ ਤੋੜੀ ਚੁੱਪੀ

kavita-khanna-breaks-silence-on-relationship-with-akshaye-rahul

kavita-khanna-breaks-silence-on-relationship-with-akshaye-rahul

ਨੈਸ਼ਨਲ ਡੈਸਕ: ਅਕਸ਼ੇ ਖੰਨਾ, ਜੋ ਫਿਲਮ ‘ਧੁਰੰਧਰ’ ਵਿੱਚ ਰਹਿਮਾਨ ਡਕੈਤ ਵਜੋਂ ਛਾਏ ਰਹੇ, ਦੀ ਨਿੱਜੀ ਜ਼ਿੰਦਗੀ ਉਤਾਰ-ਚੜਾਅ ਭਰੀ ਰਹੀ ਹੈ। ਸੂਪਰਸਟਾਰ ਵਿਨੋਦ ਖੰਨਾ ਦੇ ਪੁੱਤਰ ਹੋਣ ਦੇ ਬਾਵਜੂਦ, ਉਨ੍ਹਾਂ ਨੇ ਪਰਿਵਾਰਕ ਦੂਰੀਆਂ ਅਤੇ ਭਾਵਨਾਤਮਕ ਦਰਦ ਦਾ ਸਾਹਮਣਾ ਕੀਤਾ।

ਵਿਨੋਦ ਖੰਨਾ ਦੀ ਦੋ ਵਿਆਹਾਂ ਵਾਲੀ ਜ਼ਿੰਦਗੀ

ਵਿਨੋਦ ਖੰਨਾ ਨੇ 1971 ਵਿੱਚ ਗੀਤਾਂਜਲੀ ਨਾਲ ਵਿਆਹ ਕੀਤਾ, ਜਿਨ੍ਹਾਂ ਤੋਂ ਉਨ੍ਹਾਂ ਨੂੰ ਅਕਸ਼ੇ ਅਤੇ ਰਾਹੁਲ ਖੰਨਾ ਹੋਏ। 1985 ਵਿੱਚ ਦੋਹਾਂ ਦਾ ਤਲਾਕ ਹੋ ਗਿਆ। ਫਿਰ 1990 ਵਿੱਚ ਵਿਨੋਦ ਨੇ ਕਵਿਤਾ ਨਾਲ ਵਿਆਹ ਕਰ ਲਿਆ, ਜਿਸ ਨਾਲ ਪਰਿਵਾਰਕ ਰਿਸ਼ਤਿਆਂ ਵਿੱਚ ਕਾਫੀ ਬਦਲਾਅ ਆਏ।

ਗਾਜ਼ਾ ਸੰਕਟ ‘ਤੇ ਭਾਰਤ ਦੀ ਸਾਫ਼ ਪੋਜ਼ੀਸ਼ਨ ਤੇ ਜਾਣੋ ਕੀ ਕਿਹਾ ਪੀ. ਹਰੀਸ਼ ਨੇ..

ਕਵਿਤਾ ਖੰਨਾ ਨੇ ਕੀਤੇ ਪਰਿਵਾਰਕ ਰਿਸ਼ਤਿਆਂ ‘ਤੇ ਖੁਲਾਸੇ

ਇੱਕ ਇੰਟਰਵਿਊ ਵਿੱਚ ਕਵਿਤਾ ਖੰਨਾ ਨੇ ਕਿਹਾ ਕਿ ਅਕਸ਼ੇ ਅਤੇ ਰਾਹੁਲ ਵਿਨੋਦ ਦੇ ਬੱਚੇ ਹੋਣ ਕਰਕੇ ਉਹਨਾਂ ਲਈ ਆਪਣੇ ਸਨ। ਉਨ੍ਹਾਂ ਨੇ ਕਦੇ ਵੀ ਉਨ੍ਹਾਂ ਦੀ ਮਾਂ ਬਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਨ੍ਹਾਂ ਦੀ ਮਾਂ ਗੀਤਾਂਜਲੀ ਪਹਿਲਾਂ ਹੀ ਉਨ੍ਹਾਂ ਲਈ ਬਿਹਤਰੀਨ ਮਾਂ ਸੀ। ਕਵਿਤਾ ਨੇ ਬੱਚਿਆਂ ਦੀ ਜ਼ਿੰਦਗੀ ਵਿੱਚ ਦਖਲ ਨਹੀਂ ਦਿੱਤਾ, ਸਗੋਂ ਉਨ੍ਹਾਂ ਨੂੰ ਜਿਵੇਂ ਸਨ, ਐਵੇਂ ਹੀ ਸਵੀਕਾਰ ਕੀਤਾ।

ਗੀਤਾਂਜਲੀ ਨਾਲ ਰਿਸ਼ਤੇ ‘ਤੇ ਕਵਿਤਾ ਦੀ ਸਾਫ਼ਗੋਈ

ਕਵਿਤਾ ਖੰਨਾ ਨੇ ਕਿਹਾ ਕਿ ਉਹ ਅਤੇ ਗੀਤਾਂਜਲੀ ਕਦੇ ਨਹੀਂ ਲੜੇ, ਸਤਿਕਾਰ ਕੀਤਾ ਅਤੇ ਮੀਡੀਆ ਦੀਆਂ ਝੂਠੀਆਂ ਕਹਾਣੀਆਂ ਨੂੰ ਨਕਾਰਿਆ।

ਇੱਛਾ ਪੂਰਨੀ ਕਰਨ ਵਾਲਾ ਸੰਯੋਗ: ਮਾਘ ਪੂਰਨਿਮਾ ਦਾ ਅਦਭੁਤ ਮਿਲਾਪ ਇਸ ਦਿਨ…

ਅਕਸ਼ੇ ਖੰਨਾ ਦੀ ਪਿਤਾ ਦੇ ਫੈਸਲੇ ‘ਤੇ ਪ੍ਰਤੀਕਿਰਿਆ

ਅਕਸ਼ੇ ਖੰਨਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਜਦੋਂ ਉਹ ਪੰਜ ਸਾਲ ਦੇ ਸਨ, ਤਾਂ ਉਨ੍ਹਾਂ ਦੇ ਪਿਤਾ ਵਿਨੋਦ ਖੰਨਾ ਨੇ ਪਰਿਵਾਰ ਛੱਡ ਕੇ ਸੰਨਿਆਸ ਲੈ ਲਿਆ। ਇਹ ਗੱਲ ਉਨ੍ਹਾਂ ਲਈ ਸਮਝਣੀ ਬਹੁਤ ਔਖੀ ਸੀ। ਉਨ੍ਹਾਂ ਨੇ ਕਿਹਾ ਕਿ ਇਹ ਫੈਸਲਾ ਲੈਣਾ ਆਸਾਨ ਨਹੀਂ ਸੀ, ਖਾਸ ਕਰਕੇ ਜਦੋਂ ਕਿਸੇ ਕੋਲ ਸਭ ਕੁਝ ਹੋਵੇ।

kavita-khanna-breaks-silence-on-relationship-with-akshaye-rahul
Exit mobile version