
ਨੈਸ਼ਨਲ ਡੈਸਕ: ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਅਤੇ ਉਨ੍ਹਾਂ ਦੇ ਸਾਬਕਾ ਪਤੀ ਸੁੰਜੈ ਕਪੂਰ ਦੇ ਬੱਚਿਆਂ ਨੇ ਆਪਣੀ ਸੌਤੇਲੀ ਮਾਂ ਪ੍ਰਿਆ ਕਪੂਰ ਵਿਰੁੱਧ ਦਿੱਲੀ ਹਾਈ ਕੋਰਟ ਵਿੱਚ ਗੰਭੀਰ ਦੋਸ਼ ਲਗਾਉਂਦੇ ਹੋਏ ਕਾਨੂੰਨੀ ਲੜਾਈ ਦੀ ਸ਼ੁਰੂਆਤ ਕਰ ਦਿੱਤੀ ਹੈ। ਸਮਾਇਰਾ ਅਤੇ ਕਿਅਾਨ ਕਪੂਰ ਵੱਲੋਂ ਦਾਇਰ ਕੀਤੀ ਗਈ ਅਰਜ਼ੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਪਿਤਾ ਦੀ ਵਸੀਅਤ ਨਕਲੀ ਹੈ ਅਤੇ ਇਸਦੇ ਆਧਾਰ ‘ਤੇ ਜਾਇਦਾਦ ਹੜਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬੱਚਿਆਂ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਪ੍ਰਿਆ ਕਪੂਰ ਵਿਰੁੱਧ ਭਾਰਤੀ ਦੰਡ ਸੰਹਿਤਾ ਦੀ ਧਾਰਾ 338 ਅਤੇ 340 ਅਧੀਨ ਫੌਜਦਾਰੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਇਹ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਪ੍ਰਿਆ ਨੂੰ ਉਮਰ ਭਰ ਲਈ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।
ਸ਼ਿਵਾਨੀ ਕੁਮਾਰੀ ਨੂੰ ਪੈਨਿਕ ਅਟੈਕ ਤੋਂ ਬਾਅਦ ਹਸਪਤਾਲ ‘ਚ ਦਾਖਲ ਕਰਵਾਇਆ ਗਿਆ…
ਸਮਾਇਰਾ ਅਤੇ ਕਿਅਾਨ ਨੇ ਵਸੀਅਤ ‘ਤੇ ਦਸਤਖਤ ਹੋਣ ਦੀ ਮਿਤੀ ‘ਤੇ ਵੀ ਸਵਾਲ ਉਠਾਏ ਹਨ। ਪ੍ਰਿਆ ਕਪੂਰ ਦਾ ਕਹਿਣਾ ਹੈ ਕਿ 21 ਮਾਰਚ 2025 ਨੂੰ ਗੁਰਗਾਂਵ ਦੇ ਇੱਕ ਦਫ਼ਤਰ ਵਿੱਚ ਵਸੀਅਤ ‘ਤੇ ਦਸਤਖਤ ਹੋਏ ਸਨ ਪਰ ਬੱਚਿਆਂ ਨੇ ਦਲੀਲ ਦਿੱਤੀ ਹੈ ਕਿ ਉਸ ਦਿਨ ਉਨ੍ਹਾਂ ਦੇ ਪਿਤਾ ਦਿੱਲੀ ਵਿੱਚ ਸਨ ਅਤੇ ਉਨ੍ਹਾਂ ਦੀ ਮਾਂ ਕਰਿਸ਼ਮਾ ਨਾਲ ਵਾਟਸਐਪ ਰਾਹੀਂ ਸੰਪਰਕ ਵਿੱਚ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਿਆ ਅਤੇ ਗਵਾਹਾਂ ਨੇ ਨਕਲੀ ਡਿਜੀਟਲ ਰਿਕਾਰਡ ਤਿਆਰ ਕੀਤਾ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਮੋਬਾਈਲ ਫੋਨਾਂ ਨੂੰ ਜਬਤ ਕੀਤਾ ਜਾਵੇ।
ਇਸ ਤੋਂ ਇਲਾਵਾ 17 ਮਾਰਚ ਨੂੰ ਵਸੀਅਤ ਵਿੱਚ ਕੀਤੇ ਗਏ ਸੰਸ਼ੋਧਨ ‘ਤੇ ਵੀ ਉਨ੍ਹਾਂ ਨੇ ਸਵਾਲ ਚੁੱਕੇ ਹਨ। ਬੱਚਿਆਂ ਨੇ ਦੱਸਿਆ ਕਿ ਉਸ ਦਿਨ ਸੁੰਜੈ ਕਪੂਰ ਆਪਣੇ ਬੇਟੇ ਨਾਲ ਗੋਵਾ ਵਿੱਚ ਸਨ ਅਤੇ ਬਾਅਦ ਵਿੱਚ ਦਿੱਲੀ ਗਏ ਸਨ। ਇਸ ਤਰੀਕੇ ਨਾਲ ਗੁਰਗਾਂਵ ਵਿੱਚ ਵਸੀਅਤ ਵਿੱਚ ਤਬਦੀਲੀ ਹੋਣ ਦਾ ਦਾਅਵਾ ਝੂਠਾ ਅਤੇ ਧੋਖਾਧੜੀ ਵਾਲਾ ਦੱਸਿਆ ਗਿਆ ਹੈ।
Netflix documentary ਨੇ ਦੱਸਿਆ ਕਿਵੇਂ ਸੈਵਿਲ ਨੇ ਸਾਲਾਂ ਤੱਕ ਦਬਾਇਆ ਸੱਚ…
ਬੱਚਿਆਂ ਨੇ ਵਸੀਅਤ ਦੀ ਭਾਸ਼ਾ ਅਤੇ ਲਿਖਤ ‘ਤੇ ਵੀ ਉਂਗਲੀ ਚੁੱਕੀ ਹੈ। ਉਨ੍ਹਾਂ ਅਨੁਸਾਰ ਵਸੀਅਤ ਵਿੱਚ ਗਲਤੀਆਂ ਹਨ ਜੋ ਉਨ੍ਹਾਂ ਦੇ ਪਿਤਾ ਵੱਲੋਂ ਨਹੀਂ ਹੋ ਸਕਦੀਆਂ ਕਿਉਂਕਿ ਉਹ ਇੱਕ ਪੜ੍ਹੇ ਲਿਖੇ ਵਿਅਕਤੀ ਸਨ। ਉਨ੍ਹਾਂ ਨੇ ਵਸੀਅਤ ਦੇ ਐਗਜ਼ੀਕਿਊਟਰ ਅਤੇ ਗਵਾਹਾਂ ਦੀ ਭੂਮਿਕਾ ‘ਤੇ ਵੀ ਸ਼ੱਕ ਜਤਾਇਆ ਹੈ।
ਇਹ ਮਾਮਲਾ ਹੁਣ ਸਿਰਫ਼ ਜਾਇਦਾਦ ਦੇ ਵਿਵਾਦ ਤੱਕ ਸੀਮਤ ਨਹੀਂ ਰਿਹਾ ਸਗੋਂ ਇੱਕ ਗੰਭੀਰ ਅਪਰਾਧਿਕ ਮਾਮਲੇ ਦਾ ਰੂਪ ਧਾਰ ਚੁੱਕਾ ਹੈ। ਇਸ ਦੀ ਅਗਲੀ ਸੁਣਵਾਈ 20 ਜਨਵਰੀ ਨੂੰ ਨਿਆਂਧੀਸ਼ ਗਗਨਦੀਪ ਸਿੰਘ ਦੀ ਅਦਾਲਤ ਵਿੱਚ ਹੋਣੀ ਹੈ। ਜੇਕਰ ਅਦਾਲਤ ਬੱਚਿਆਂ ਦੀਆਂ ਗੱਲਾਂ ਨੂੰ ਮੰਨ ਲੈਂਦੀ ਹੈ ਤਾਂ ਪ੍ਰਿਆ ਕਪੂਰ ਲਈ ਕਾਨੂੰਨੀ ਮੁਸ਼ਕਲਾਂ ਵਧ ਸਕਦੀਆਂ ਹਨ।

मेष: दिन शुभ रहेगा...