Site icon Dainik Savera Punjab

ਕਪੂਰਥਲਾ ‘ਚ ਟਾਟਾ 407 ਅਤੇ ਕਾਰ ਦੀ ਟੱਕਰ, ਇਕੋ ਪਰਿਵਾਰ ਦੇ ਤਿੰਨ ਜਣੇ ਗੰਭੀਰ ਜ਼ਖ਼ਮੀ

kapurthala-tata-407-car-collision-three-family-members-seriously-injured

kapurthala-tata-407-car-collision-three-family-members-seriously-injured

ਪੰਜਾਬ ਡੈਸਕ: ਕਪੂਰਥਲਾ ਦੇ ਸਰਕੂਲਰ ਰੋਡ ‘ਤੇ ਮਾਰੂਤੀ ਸਜੂਕੀ ਸ਼ੋਅਰੂਮ ਦੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਮਟਰਾਂ ਨਾਲ ਭਰੀ ਟਾਟਾ 407 ਅਤੇ ਇੱਕ ਕਾਰ ਵਿਚ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ—ਦੇਵਸ਼੍ਰੀ, ਉਸ ਦੀ ਪਤਨੀ ਸੀਆ ਅਤੇ ਧੀ ਨਿਕਿਤਾ—ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

Breaking: ਬੈਡਮਿੰਟਨ ਦੀ ਸ਼ੇਰਣੀ ਸਾਇਨਾ ਨੇਹਵਾਲ ਨੇ ਖੇਡ ਨੂੰ ਕਿਹਾ ਅਲਵਿਦਾ

ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਹੋ ਗਈ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਵਾਈ ਕੀਤੀ ਅਤੇ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ। ਡਿਊਟੀ ਡਾਕਟਰ ਵੱਲੋਂ ਮੁੱਢਲੀ ਇਲਾਜ ਦੇਣ ਤੋਂ ਬਾਅਦ ਤਿੰਨਾਂ ਦੀ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਉੱਚ ਇਲਾਜ ਲਈ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ।

Google Pixel 9a: Republic Day Sale ਦੀ ਸਭ ਤੋਂ ਵਧੀਆ ਡੀਲ ₹12,000 ਦੀ ਛੂਟ

ਪੁਲਿਸ ਨੂੰ ਹਾਦਸੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

kapurthala-tata-407-car-collision-three-family-members-seriously-injured
Exit mobile version