Punjab News
Punjab News

Kangana Ranaut : ਕੇਸ ਮਾਮਲੇ ‘ਚ ਪਟੀਸ਼ਨਕਰਤਾ ਮਹਿੰਦਰ ਕੌਰ ਦੇ ਵਕੀਲ ਰਣਭੀਰ ਸਿੰਘ ਦੀ ਜਾਣਕਾਰੀ
ਵਕੀਲ ਰਣਭੀਰ ਸਿੰਘ ਨੇ ਦੱਸਿਆ ਕਿ ਕੱਲ ਕੰਗਨਾ ਰਣੌਤ ਦੇ ਵਕੀਲ ਮਾਨਯੋਗ ਕੋਰਟ ਵਿੱਚ ਪੇਸ਼ ਹੋਏ। ਉਹਨਾਂ ਮਾਨਯੋਗ ਕੋਰਟ ਤੋਂ ਅਪੀਲ ਕੀਤੀ ਸੀ ਕਿ ਕੰਗਨਾ ਰਣੌਤ ਨੂੰ ਬੀ ਸੀ ਰਾਹੀਂ ਤਾਰੀਕ ਭੁਗਤਣ ਦੀ ਇਜਾਜ਼ਤ ਦਿੱਤੀ ਜਾਵੇ।
ਪਰ ਮਾਨਯੋਗ ਕੋਰਟ ਨੇ ਇਹ ਅਪੀਲ ਮਨਜ਼ੂਰ ਨਹੀਂ ਕੀਤੀ ਅਤੇ ਕਿਹਾ ਕਿ ਕੰਗਨਾ ਰਣੌਤ ਨੂੰ ਅਗਲੀ ਤਰੀਕ ਨੂੰ ਜਰੂਰ ਹਾਜ਼ਰ ਹੋਣਾ ਹੋਵੇਗਾ।
ਜੇ ਕੰਗਨਾ ਰਣੌਤ 27 ਅਕਤੂਬਰ ਨੂੰ ਬਠਿੰਡਾ ਮਾਨਯੋਗ ਕੋਰਟ ਵਿੱਚ ਪੇਸ਼ ਨਹੀਂ ਹੁੰਦੇ, ਤਾਂ ਉਨ੍ਹਾਂ ਦੇ ਖ਼ਿਲਾਫ ਵਰੰਟ ਜਾਰੀ ਕੀਤਾ ਜਾਵੇਗਾ।