ਬਠਿੰਡਾ: ਪੰਜਾਬ ਦੇ ਬਠਿੰਡਾ ਜ਼ਿਲ੍ਹਾ ਅਦਾਲਤ ਵਿੱਚ ਫਿਲਮ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਖ਼ਿਲਾਫ਼ ਚੱਲ ਰਹੇ ਮਾਮਲੇ ਦੀ ਅਗਲੀ ਸੁਣਵਾਈ 3 ਅਗਸਤ ਨੂੰ ਹੋਵੇਗੀ। ਇਹ ਕੇਸ ਕਿਸਾਨ ਅੰਦੋਲਨ ਦੌਰਾਨ ਕਿਸਾਨ ਔਰਤਾਂ ਬਾਰੇ ਕੀਤੀ ਗਈ ਕਥਿਤ ਵਿਵਾਦਤ ਟਿੱਪਣੀ ਨਾਲ ਸਬੰਧਤ ਹੈ।
ਕੀ ਹੈ ਮਾਮਲਾ?
ਜਾਣਕਾਰੀ ਮੁਤਾਬਕ ਕੰਗਨਾ ਰਣੌਤ ਵਿਰੁੱਧ ਬਠਿੰਡਾ ਅਦਾਲਤ ਵਿੱਚ ਦਰਜ ਮਾਮਲੇ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਨੇ ਕਿਸਾਨ ਅੰਦੋਲਨ ਨਾਲ ਜੁੜੀਆਂ ਔਰਤਾਂ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਸ ਮਾਮਲੇ ਨੂੰ ਲੈ ਕੇ ਬਠਿੰਡਾ ਵਾਸੀ ਮਹਿੰਦਰਾ ਕੌਰ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਸੀ।
read also:
ਕੌਣ ਹੈ ਮਾਰਕੋ ਗ੍ਰੋਸੀ? ਜਿਸ ਨੇ ਲੋਕਾਂ ਲਈ PDF ਟੂਲ ਮੁਫ਼ਤ ਰੱਖਣ ਖ਼ਾਤਰ ਠੁਕਰਾ ਦਿੱਤੀਆਂ ਕਰੋੜਾਂ ਦੀਆਂ ਡੀਲਾਂ
3 ਅਗਸਤ ਨੂੰ ਦਰਜ ਹੋਣਗੀਆਂ ਗਵਾਹੀਆਂ
ਆਉਣ ਵਾਲੀ ਸੁਣਵਾਈ ਦੌਰਾਨ ਸ਼ਿਕਾਇਤਕਰਤਾ ਮਹਿੰਦਰਾ ਕੌਰ ਅਤੇ ਉਨ੍ਹਾਂ ਦੇ ਪੋਤਰੇ ਗੁਰਪ੍ਰੀਤ ਸਿੰਘ ਦੀਆਂ ਗਵਾਹੀਆਂ ਦਰਜ ਕੀਤੀਆਂ ਜਾਣਗੀਆਂ। ਇਸ ਮਾਮਲੇ ਵਿੱਚ ਇਹ ਗਵਾਹੀਆਂ ਅਹਿਮ ਮੰਨੀਆਂ ਜਾ ਰਹੀਆਂ ਹਨ।
ਮਹਿੰਦਰਾ ਕੌਰ ਦੇ ਵਕੀਲ ਰਘਵੀਰ ਸਿੰਘ ਬਹਿਣੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਗਵਾਹੀਆਂ ਤੋਂ ਇਲਾਵਾ ਕੰਗਨਾ ਰਣੌਤ ਦੇ ਪਾਸਪੋਰਟ ਜ਼ਬਤ ਕਰਨ ਨਾਲ ਜੁੜੇ ਮਾਮਲੇ ’ਤੇ ਵੀ 3 ਅਗਸਤ ਨੂੰ ਸੁਣਵਾਈ ਹੋਵੇਗੀ।
ਹੁਣ ਸਾਰਿਆਂ ਦੀ ਨਜ਼ਰ ਬਠਿੰਡਾ ਅਦਾਲਤ ਦੀ ਅਗਲੀ ਕਾਰਵਾਈ ’ਤੇ ਟਿਕੀ ਹੋਈ ਹੈ, ਜਿੱਥੇ ਇਸ ਮਾਮਲੇ ਨਾਲ ਜੁੜੇ ਅਗਲੇ ਕਦਮ ਤੈਅ ਕੀਤੇ ਜਾਣਗੇ।
kangana-ranaut-bathinda-court-case-hearing-scheduled-for-august-3
