skip to content

Dainik Savera Times Logo

Breaking:ਕੰਗਨਾ ਰਣੌਤ ਦਾ ਯੂ-ਟਰਨ , ਕਿਸਾਨ ਅੰਦੋਲਨ ‘ਤੇ ਆਪਣਾ ਬਿਆਨ ਵਾਪਸ ਲਿਆ ਅਤੇ ਮੁਆਫੀ ਮੰਗੀ

6 months पहले

Breaking:ਕੰਗਨਾ ਰਣੌਤ ਦਾ ਯੂ-ਟਰਨ , ਕਿਸਾਨ ਅੰਦੋਲਨ ‘ਤੇ ਆਪਣਾ ਬਿਆਨ ਵਾਪਸ ਲਿਆ ਅਤੇ ਮੁਆਫੀ ਮੰਗੀ

ਬਠਿੰਡਾ: ਫਿਲਮ ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਸੋਮਵਾਰ ਨੂੰ ਆਪਣੇ ਮਾਣਹਾਨੀ ਮਾਮਲੇ ਦੀ ਸੁਣਵਾਈ ਲਈ ਬਠਿੰਡਾ ਅਦਾਲਤ ਵਿੱਚ ਪੇਸ਼ ਹੋਈ। ਕੰਗਨਾ ਨੂੰ ਸਖ਼ਤ ਸੁਰੱਖਿਆ ਵਿਚਕਾਰ ਅਦਾਲਤ ਵਿੱਚ ਲਿਆਂਦਾ ਗਿਆ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਅਦਾਲਤ ਦੇ ਅੰਦਰ ਅਤੇ ਬਾਹਰ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਸੀ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸੁਰੱਖਿਆ ਕਾਰਨਾਂ ਕਰਕੇ ਪੂਰੇ ਅਦਾਲਤ ਕੰਪਲੈਕਸ ਨੂੰ ਘੇਰ ਲਿਆ ਗਿਆ ਸੀ।

ਇਹ ਵੀ ਪੜ੍ਹੋ: DNA ਟੈਸਟਾਂ ਨੇ ਉਜਾਗਰ ਕੀਤੀ ਪੰਜਾਬ ਦੇ ਮਾਸੂਮਾਂ ਦੀ ਦਰਦਨਾਕ ਸੱਚਾਈ

ਕੰਗਨਾ ਨੇ ਮੁਆਫ਼ੀ ਮੰਗੀ

ਸੁਣਵਾਈ ਦੌਰਾਨ, ਕੰਗਨਾ ਰਣੌਤ ਨੇ ਅਦਾਲਤ ਵਿੱਚ ਆਪਣਾ ਪਹਿਲਾਂ ਦਾ ਬਿਆਨ ਵਾਪਸ ਲੈ ਲਿਆ ਅਤੇ ਮੁਆਫ਼ੀ ਮੰਗੀ। ਉਸਨੇ ਕਿਹਾ ਕਿ ਉਸਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਬਜ਼ੁਰਗ ਔਰਤ ਬਾਰੇ ਕੀਤੀ ਟਿੱਪਣੀ ਲਈ ਮੈਂ ਮਾਫ਼ੀ ਮੰਗਦੀ ਹਾਂ । ਮੈਂ ਬੇਬੇ ਨੂੰ ਗਲਤ ਸਮਝਿਆ ਸੀ, ਜਿਸ ਕਾਰਨ ਇਹ ਟਿੱਪਣੀਆਂ ਹੋਈਆਂ। ਇਸ ਕਰਕੇ ਮੈਂ ਆਪਣਾ ਬਿਆਨ ਵਾਪਸ ਲੈ ਰਹੀਂ ਹਾਂ।

ਮਾਮਲਾ ਕੀ ਹੈ?

ਇਹ ਮਾਮਲਾ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੰਗਨਾ ਵੱਲੋਂ ਕੀਤੀ ਗਈ ਟਿੱਪਣੀ ਨਾਲ ਸਬੰਧਤ ਹੈ। ਬਠਿੰਡਾ ਦੀ ਇੱਕ ਬਜ਼ੁਰਗ ਔਰਤ ਮਹਿੰਦਰ ਕੌਰ ਨੇ ਉਸ ਬਿਆਨ ਲਈ ਕੰਗਨਾ ਰਣੌਤ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ।ਕੰਗਨਾ ਦੇ ਇਸ ਕਦਮ ਨਾਲ ਹੁਣ ਮਾਮਲੇ ਵਿੱਚ ਸਮਝੌਤੇ ਦੀ ਸੰਭਾਵਨਾ ਵੱਧ ਜਾਂਦੀ ਹੈ। ਅਦਾਲਤ ਨੇ ਅਗਲੀ ਸੁਣਵਾਈ ਦੀ ਤਰੀਕ ਤੈਅ ਕਰਦੇ ਹੋਏ ਦੋਵਾਂ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਹੈ।

VD : 5 ਸਾਲਾਂ ‘ਚ ਸਭ ਤੋਂ ਜਿਆਦਾ ਪ੍ਰਦੂਸ਼ਣ, AQI ਹੋਇਆ 400 ਤੋਂ ਪਾਰ

खबरें और भी हैं...

Copyright © 2026 Dainik Savera Times. All rights reserved.