Ferozepur News : ਫਿਰੋਜ਼ਪੁਰ ਤੋਂ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਪਿੰਡ ਬਜੀਦਪੁਰ (Bajidpur) ‘ਚ ਇੱਕ ਕਬੱਡੀ ਖਿਡਾਰੀ (Kabbadi Player) ਵੱਲੋਂ ਆਪਣੀ ਪਤਨੀ ਤੇ ਬੱਚੇ ਨੂੰ ਗੋਲੀ ਮਾਰ ਦਿੱਤੀ ਹੈ। ਉਪਰੰਤ, ਖੁਦ ਨੂੰ ਵੀ ਗੋਲੀ ਮਾਰ ਕੇ ਜੀਵਨਲੀਲ੍ਹਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੱਸਿਆ ਗਿਆ ਹੈ ਕਿ ਕਬੱਡੀ ਖਿਡਾਰੀ ਜਗਸੀਰ ਸਿੰਘ, ਆਲੂ ਦੀ ਖੇਤੀ ਕਰਦਾ ਸੀ। ਜਾਣਕਾਰੀ ਅਨੁਸਾਰ, ਗੋਲੀ ਚੱਲਣ ਦੀ ਘਟਨਾ ਬਾਰੇ ਨੌਕਰ ਨੂੰ ਆਵਾਜ਼ ਦਾ ਪਤਾ ਲੱਗਿਆ ਤਾਂ ਉਸ ਨੇ ਮੌਕੇ ‘ਤੇ ਜਾ ਕੇ ਵੇਖਿਆ ਤਾਂ ਤਿੰਨੇ ਪਤੀ, ਪਤਨੀ ਬੱਚਾ ਜ਼ਮੀਨ ‘ਤੇ ਡਿੱਗੇ ਪਏ ਸਨ, ਜਿਨ੍ਹਾਂ ਨੂੰ ਤੁਰੰਤ ਨਜਦੀਕੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੋਂ ਗੰਭੀਰ ਹਾਲਤ ਦੇ ਮੱਦੇਨਜ਼ਰ ਡੀਐਮਸੀ ਲੁਧਿਆਣਾ ਰੈਫਰ ਕੀਤਾ ਗਿਆ।
Weather Update : ਫਰਵਰੀ ‘ਚ ਮਹਿਸੂਸ ਹੋ ਰਹੀ ਮਾਰਚ ਵਰਗੀ ਗਰਮੀ, 6 ਸੂਬਿਆਂ ‘ਚ ਭਾਰੀ ਮੀਂਹ ਤੇ ਬਰਫ਼ਬਾਰੀ ਦਾ ਅਲਰਟ
ਪਿੰਡ ਵਾਸੀਆਂ ਨੇ ਦੱਸਿਆ ਕਿ ਜਗਸੀਰ ਸਿੰਘ, ਆਲੂ ਦੀ ਖੇਤੀ ਕਰਦਾ ਹੈ ਅਤੇ ਇੱਕ ਕਬੱਡੀ ਖਿਡਾਰੀ ਵੀ ਹੈ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਉਸਨੇ ਇਹ ਖੌਫਨਾਕ ਕਦਮ ਕਿਉਂ ਚੁੱਕਿਆ ? ਪਿੰਡ ਵਾਸੀਆਂ ਨੇ ਦੱਸਿਆ ਕਿ ਜਗਸੀਰ ਦੇ ਭਰਾ ਦੀ ਦੋ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਜਗਸੀਰ ਘਰ ਦਾ ਇਕੱਲਾ ਦੇਖਭਾਲ ਕਰਨ ਵਾਲਾ ਹੈ। ਜਾਣਕਾਰੀ ਅਨੁਸਾਰ, ਨੌਕਰ ਨੇ ਜਦੋਂ ਘਰ ‘ਚ ਗੋਲੀ ਚੱਲਣ ਦੀ ਆਵਾਜ਼ ਸੁਣੀ ਤਾਂ ਉਹ ਭੱਜ ਕੇ ਗਿਆ। ਉਸ ਨੇ ਵੇਖਿਆ ਕਿ ਜਗਸੀਰ ਸਿੰਘ, ਉਸ ਦੀ ਪਤਨੀ ਨਵਨੀਤ ਕੌਰ ਤੇ 4 ਸਾਲਾ ਮਾਸੂਮ ਪੁੱਤਰ ਵਾਰਿਸਦੀਪ ਨੂੰ ਗੋਲੀ ਵੱਜੀ ਹੋਈ ਸੀ। ਉਥੇ ਨਾਲ ਹੀ ਇੱਕ ਪਿਸਤੌਲ ਵੀ ਪਈ ਹੋਈ।
*Skull Study : ਪੁਲਾੜ ‘ਚ ਰਹਿਣ ਨਾਲ ਬਦਲ ਜਾਂਦੀ ਖੋਪੜੀ ਦੇ ਅੰਦਰ ਦਿਮਾਗ ਦੀ ਸਥਿਤੀ : ਅਧਿਐਨ*
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ, ਜਗਸੀਰ ਸਿੰਘ ਤੇ ਉਸ ਦੀ ਪਤਨੀ ਦੇ ਸਿਰ ‘ਚ ਗੋਲੀ ਵੱਜੀ ਹੈ, ਜਦਕਿ ਬੱਚੇ ਦੇ ਲੀਵਰ ‘ਚ ਗੋਲੀ ਵੱਜੀ ਹੈ। ਫਿਲਹਾਲ, ਤਿੰਨਾਂ ਦਾ ਡੀਐਮਸੀ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ।
