Site icon Dainik Savera Punjab

ਵਿਆਹ ਤੋਂ 24 ਘੰਟੇ ਬਾਅਦ ਹੀ ਦੁਲਹਨ ਗਹਿਣੇ ਨਗਦੀ ਲੈ ਜੀਜੇ ਨਾਲ ਹੋਈ ਫਰਾਰ, ਪਤੀ ਤੇ ਪਰਿਵਾਰ ਰਹਿ ਗਿਆ ਸੁੱਤਾ

Just 24 hours after the wedding, the bride absconded with her brother-in-law, leaving her husband and family sleeping

ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਤੋਂ ਇੱਕ ਅਜੀਬ ਤੇ ਚੌਕਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨਵ-ਵਿਆਹੀ ਦੁਲਹਨ ਵਿਆਹ ਤੋਂ ਸਿਰਫ਼ 24 ਘੰਟੇ ਬਾਅਦ ਹੀ ਆਪਣੇ ਜੀਜੇ ਨਾਲ ਫਰਾਰ ਹੋ ਗਈ। ਇਸ ਦੌਰਾਨ ਉਹ ਘਰ ਤੋਂ ਗਹਿਣੇ ਅਤੇ ਨਕਦੀ ਵੀ ਨਾਲ ਲੈ ਗਈ। ਘਟਨਾ ਸਮੇਂ ਪੂਰਾ ਪਰਿਵਾਰ ਸੁੱਤਾ ਹੋਇਆ ਸੀ, ਜਿਸ ਕਾਰਨ ਕਿਸੇ ਨੂੰ ਵੀ ਸ਼ੱਕ ਨਹੀਂ ਹੋਇਆ।

ਵਿਆਹ ਅਤੇ ਧੋਖੇ ਦੀ ਪੂਰੀ ਸਾਜ਼ਿਸ਼

ਜਾਣਕਾਰੀ ਅਨੁਸਾਰ, ਨੌਜਵਾਨ ਦੀ ਮੁਲਾਕਾਤ ਇੱਕ ਵਿਚੋਲੇ ਰਾਹੀਂ ਰੁਕਮਣੀ ਨਾਲ ਕਰਵਾਈ ਗਈ ਸੀ। ਵਿਆਹ ਲਈ ਵਿਚੋਲੇ ਨੇ 1.20 ਲੱਖ ਰੁਪਏ ਵੀ ਲਏ ਸਨ। 19 ਜੂਨ ਨੂੰ ਕੋਰਟ ਮੈਰਿਜ ਅਤੇ 20 ਜੂਨ ਨੂੰ ਧਾਰਮਿਕ ਰਸਮਾਂ ਹੋਈਆਂ। ਪਰ 21 ਜੂਨ ਦੀ ਰਾਤ ਨੂੰ ਦੁਲਹਨ ਨੇ ਅਲਮਾਰੀ ਤੋੜ ਕੇ 30 ਹਜ਼ਾਰ ਰੁਪਏ, ਗਹਿਣੇ ਅਤੇ ਮੰਗਲਸੂਤਰ ਚੋਰੀ ਕਰ ਲਿਆ।

ਰੀਲ ਬਣਾਉਣ ਦਾ ਖ਼ਤਰਨਾਕ ਸਟੰਟ: ਮਰੇ ਸੱਪ ਨੂੰ ਮੂੰਹ ਵਿੱਚ ਪਾਇਆ, ਜ਼ਹਿਰ ਨਾਲ ਹਾਲਤ ਗੰਭੀਰ

ਫਰਾਰ ਹੋਣ ਦਾ ਸ਼ੱਕ ਅਤੇ ਪੁਲਿਸ ਜਾਂਚ

ਸਵੇਰੇ ਪਰਿਵਾਰ ਨੂੰ ਦੁਲਹਨ ਗਾਇਬ ਮਿਲੀ ਅਤੇ ਘਰ ਖਾਲੀ ਸੀ। ਪਿੰਡ ਵਾਸੀਆਂ ਨੇ ਰਾਤ ਨੂੰ ਇੱਕ ਸ਼ੱਕੀ ਕਾਰ ਵੀ ਦੇਖੀ ਸੀ, ਜਿਸ ਨਾਲ ਸ਼ੱਕ ਹੋਰ ਵਧ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਥਿਤ ਜੀਜੇ ਦੀ ਭੂਮਿਕਾ ਦੀ ਵੀ ਤਫਤੀਸ਼ ਕੀਤੀ ਜਾ ਰਹੀ ਹੈ।

ਬ੍ਰੇਕਅੱਪ ਤੋਂ ਨਾਰਾਜ਼ ਪ੍ਰੇਮੀ ਨੇ ਕਿਰਾਏ ਦੀ ਕਾਰ ‘ਚ ਪ੍ਰੇਮਿਕਾ ਨੂੰ ਅਗਵਾ ਕਰਕੇ, ਕਾਰ ਵਿੱਚ ਬੰਬ ਧਮਾਕਾ ਕਰ ਕੀਤੀ ਖੁਦਕੁਸ਼ੀ

Exit mobile version