Site icon Dainik Savera Punjab

JMS Business Center ‘ਚ ਲੱਗੀ ਭਿਆਨਕ ਅੱਗ, ਮੁੰਬਈ ‘ਚ ਹੜਕੰਪ

ਮੁੰਬਈ: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਜੋਗੇਸ਼ਵਰੀ ਵੈਸਟ ਇਲਾਕੇ ‘ਚ ਸਥਿਤ JMS ਬਿਜ਼ਨਸ ਸੈਂਟਰ ਵਿੱਚ ਅੱਜ ਦੁਪਹਿਰ ਅਚਾਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਹ ਬਹੁ-ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਇਲਾਕੇ ‘ਚ ਹੜਕੰਪ ਮਚ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਅੱਗ ਇਮਾਰਤ ਦੇ ਉੱਪਰੀ ਮੰਜ਼ਿਲ ‘ਤੇ ਲੱਗੀ। ਮੌਕੇ ‘ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਅੱਗ ਬੁਝਾਉਣ ਵਾਲੀਆਂ ਕਈ ਗੱਡੀਆਂ ਘਟਨਾ ਸਥਲ ‘ਤੇ ਪਹੁੰਚੀਆਂ। ਫਾਇਰ ਕਰਮਚਾਰੀ ਅੱਗ ‘ਤੇ ਕਾਬੂ ਪਾਉਣ ਦੀ ਕਾਰਵਾਈ ‘ਚ ਜੁੱਟੇ ਹੋਏ ਹਨ।

ਅਪਾਰਟਮੈਂਟ ਬਣਿਆ ਮੌਤ ਦਾ ਮੰਜ਼ਰ — ਨਸ਼ੇ ਨੇ ਚਾਰ ਖਿਡਾਰੀ ਖੋ ਲਏ

ਇਸ ਹਾਦਸੇ ਵਿੱਚ ਹੁਣ ਤੱਕ ਕਿਸੇ ਜਾਨੀ ਨੁਕਸਾਨ ਜਾਂ ਜ਼ਖਮੀ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ। ਅੱਗ ਲੱਗਣ ਦੇ ਕਾਰਨ ਦੀ ਜਾਂਚ ਜਾਰੀ ਹੈ। ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਨੂੰ ਖਾਲੀ ਕਰਵਾਇਆ ਗਿਆ ਹੈ।

“ਬੰਗਲੇ ‘ਚ ਬੁਲਾਉਂਦਾ, ਵੀਡੀਓ ਬਣਾ ਕੇ ਪਰੇਸ਼ਾਨ ਕਰਦਾ” — SI ਦੀ ਪਤਨੀ ਦਾ ਵੱਡਾ ਖੁਲਾਸਾ

Exit mobile version