ਨਵੀਂ ਦਿਲੀ: ਬਿਗ ਬੌਸ OTT ਫੇਮ ਅਦਾਕਾਰਾ ਜੀਆ ਸ਼ੰਕਰ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ‘ਤੇ ਹੁਣ ਚੁੱਪੀ ਤੋੜ ਦਿੱਤੀ ਹੈ। ਹਾਲ ਹੀ ਵਿੱਚ ਉਹ ਸੜਕ ‘ਤੇ ਇੱਕ ਸ਼ਖ਼ਸ ਦਾ ਹੱਥ ਫੜੇ ਹੋਏ ਨਜ਼ਰ ਆਈ ਜਿਸ ਤੋਂ ਬਾਅਦ ਫੈਨਜ਼ ਵਿੱਚ ਇਹ ਚਰਚਾ ਸ਼ੁਰੂ ਹੋ ਗਈ ਕਿ ਜੀਆ ਕਿਸੇ ਨੂੰ ਡੇਟ ਕਰ ਰਹੀ ਹੈ। ਕਾਫੀ ਸਮੇਂ ਤੋਂ ਅਭਿਸ਼ੇਕ ਮਲਹਾਨ ਨਾਲ ਉਨ੍ਹਾਂ ਦੀ ਸਗਾਈ ਦੀਆਂ ਖ਼ਬਰਾਂ ਚੱਲ ਰਹੀਆਂ ਸਨ ਪਰ ਹੁਣ ਜੀਆ ਨੇ ਖੁਦ ਇੱਕ ਵੀਡੀਓ ਸਟੋਰੀ ਸਾਂਝੀ ਕਰਕੇ ਸੱਚਾਈ ਸਾਹਮਣੇ ਰੱਖ ਦਿੱਤੀ ਹੈ।
READ ALSO: ਟਰੰਪ ਦਾ ਵੱਡਾ ਫੈਸਲਾ: 2.9 ਮਿਲੀਅਨ ਡਾਲਰ ਦੀ ਚਿਪਸ ਡੀਲ ਰੱਦ
ਇਹ ਵੀਡੀਓ ਜੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਕੀਤੀ ਜਿਸ ਵਿੱਚ ਉਹ ਇੱਕ ਮਿਸਟਰੀ ਮੈਨ ਦੇ ਨਾਲ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਉਹ ਸ਼ਖ਼ਸ ਅੱਗੇ ਚੱਲ ਰਿਹਾ ਹੈ ਅਤੇ ਜੀਆ ਉਸਦਾ ਹੱਥ ਫੜ ਕੇ ਪਿੱਛੇ ਪਿੱਛੇ ਜਾ ਰਹੀ ਹੈ। ਵੀਡੀਓ ਵਿੱਚ ਇੱਕ ਦਿਲ ਦਾ ਨਿਸ਼ਾਨ ਵੀ ਦਿੱਤਾ ਗਿਆ ਹੈ ਜਿਸ ਕਰਕੇ ਲੋਕਾਂ ਨੇ ਅਨੁਮਾਨ ਲਗਾਇਆ ਕਿ ਇਹ ਸ਼ਖ਼ਸ ਸ਼ਾਇਦ ਜੀਆ ਦਾ ਬੌਇਫ੍ਰੈਂਡ ਹੈ। ਹਾਲਾਂਕਿ ਵੀਡੀਓ ਵਿੱਚ ਉਸ ਮਿਸਟਰੀ ਮੈਨ ਦਾ ਚਿਹਰਾ ਨਹੀਂ ਦਿਖਾਇਆ ਗਿਆ।
ਬੌਲੀਵੁ ਸ਼ਾਦੀਆਂ ਦੀ ਇੱਕ ਰਿਪੋਰਟ ਅਨੁਸਾਰ ਮੰਨਿਆ ਜਾ ਰਿਹਾ ਹੈ ਕਿ ਜੀਆ ਸ਼ਾਇਦ ਕਰਣ ਧਨਕ ਨੂੰ ਡੇਟ ਕਰ ਰਹੀ ਹੈ। ਕਰਣ ਅਮਰੀਕਾ ਵਿੱਚ ਹੂੱਕਾ ਪਾਰਲਰ ਚਲਾਉਂਦੇ ਹਨ ਅਤੇ ਵੇਪ ਤੇ ਕੈਨੇਬਿਸ ਨਾਲ ਜੁੜੇ ਕਾਨੂੰਨੀ ਕਾਰੋਬਾਰ ਵਿੱਚ ਵੀ ਸ਼ਾਮਲ ਹਨ। ਪਰ ਜੀਆ ਵੱਲੋਂ ਕਰਣ ਨਾਲ ਰਿਸ਼ਤੇ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ।
ਕੁਝ ਦਿਨ ਪਹਿਲਾਂ ਹੀ ਜੀਆ ਨੇ ਅਭਿਸ਼ੇਕ ਮਲਹਾਨ ਨਾਲ ਸਗਾਈ ਦੀਆਂ ਅਫਵਾਹਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ। ਉਨ੍ਹਾਂ ਨੇ ਸਪਸ਼ਟ ਕੀਤਾ ਸੀ ਕਿ ਉਹ ਨਾ ਹੀ ਅਭਿਸ਼ੇਕ ਨੂੰ ਡੇਟ ਕਰ ਰਹੀ ਹੈ ਅਤੇ ਨਾ ਹੀ ਕੋਈ ਸਗਾਈ ਹੋਈ ਹੈ।
ਯਾਦ ਰਹੇ ਕਿ ਅਭਿਸ਼ੇਕ ਅਤੇ ਜੀਆ ਦੀ ਮੁਲਾਕਾਤ ਬਿਗ ਬੌਸ OTT 2 ਵਿੱਚ ਹੋਈ ਸੀ। ਸ਼ੋਅ ਦੌਰਾਨ ਦੋਵਾਂ ਦੀ ਦੋਸਤੀ ਦਰਸ਼ਕਾਂ ਨੂੰ ਬਹੁਤ ਪਸੰਦ ਆਈ ਸੀ। ਇਸ ਤੋਂ ਬਾਅਦ ਦੋਵਾਂ ਨੇ ਇੱਕ ਮਿਊਜ਼ਿਕ ਵੀਡੀਓ ਵਿੱਚ ਵੀ ਇਕੱਠੇ ਕੰਮ ਕੀਤਾ ਜਿਸ ਕਰਕੇ ਫੈਨਜ਼ ਨੇ ਉਨ੍ਹਾਂ ਨੂੰ ਇੱਕ ਖ਼ਾਸ ਰਿਸ਼ਤੇ ਵਿੱਚ ਦੇਖਣਾ ਸ਼ੁਰੂ ਕਰ ਦਿੱਤਾ।

