skip to content

Last Updated: October 17, 2026

Dainik Savera Times Logo

Bollywood: ‘ਜਵਾਨ’ ਦੇ 3 ਸਾਲ ਪੂਰੇ, ਦੀਪਿਕਾ ਪਾਦੂਕੋਣ ਨੇ ਸ਼ਾਹਰੁਖ ਖਾਨ ਲਈ ਕਹੀ ਸੀ ਦਿਲ ਛੂਹਣ ਵਾਲੀ ਗੱਲ

8 September 2026 ਅੱਪਡੇਟ ਕੀਤਾ ਗਿਆ

Bollywood: ‘ਜਵਾਨ’ ਦੇ 3 ਸਾਲ ਪੂਰੇ, ਦੀਪਿਕਾ ਪਾਦੂਕੋਣ ਨੇ ਸ਼ਾਹਰੁਖ ਖਾਨ ਲਈ ਕਹੀ ਸੀ ਦਿਲ ਛੂਹਣ ਵਾਲੀ ਗੱਲ

Entertainment Desk: ਦੀਪਿਕਾ ਪਾਦੁਕੋਣ ਸਟਾਰਰ ਫ਼ਿਲਮ ‘ਜਵਾਨ’ ਨੂੰ ਅੱਜ ਤਿੰਨ ਸਾਲ ਪੂਰੇ ਹੋ ਗਏ ਹਨ। ਇਸ ਖ਼ਾਸ ਮੌਕੇ ’ਤੇ ਆਓ ਦੀਪਿਕਾ ਪਾਦੁਕੋਣ ਵੱਲੋਂ ਸ਼ਾਹਰੁਖ ਖਾਨ ਨਾਲ ਕੰਮ ਕਰਨ ਬਾਰੇ ਕੀਤੀਆਂ ਗੱਲਾਂ ’ਤੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ।

‘ਪਠਾਨ’ ਵਿੱਚ ਦੀਪਿਕਾ ਦਾ ਐਸ਼ਵਰਿਆ ਰਾਠੌਰ ਦਾ ਕਿਰਦਾਰ ਭਾਵੇਂ ਇੱਕ ਐਕਸਟੈਂਡਡ ਕੈਮਿਓ ਸੀ, ਪਰ ਆਪਣੇ ਕੰਮ ਨਾਲ ਉਨ੍ਹਾਂ ਨੇ ਇਹ ਗੱਲ ਸਾਫ਼ ਕਰ ਦਿੱਤੀ ਸੀ ਕਿ ਕਿਰਦਾਰ ਦੀ ਲੰਬਾਈ ਉਨ੍ਹਾਂ ਲਈ ਕੋਈ ਮਾਇਨੇ ਨਹੀਂ ਰੱਖਦੀ। ਦੀਪਿਕਾ ਲਈ ਹਮੇਸ਼ਾ ਕਿਰਦਾਰ ਅਤੇ ਉਸ ਦੀ ਮੌਜੂਦਗੀ ਦਾ ਕਹਾਣੀ ’ਤੇ ਪੈਣ ਵਾਲਾ ਪ੍ਰਭਾਵ ਮਹੱਤਵਪੂਰਨ ਰਿਹਾ ਹੈ।

ਫ਼ਿਲਮ ਨਾਲ ਜੁੜਨ ਬਾਰੇ ਗੱਲ ਕਰਦਿਆਂ ਦੀਪਿਕਾ ਨੇ ਕਿਹਾ, “ਉਨ੍ਹਾਂ ਨੇ ਮੈਨੂੰ ਪੂਰੀ ਕਹਾਣੀ ਸੁਣਾਈ ਅਤੇ ਐਸ਼ਵਰਿਆ ਦੇ ਇਸ ਬੇਹੱਦ ਖ਼ਾਸ ਹਿੱਸੇ ਬਾਰੇ ਦੱਸਿਆ। ਮੇਰੇ ਲਈ ਇਹ ਮਾਇਨੇ ਨਹੀਂ ਰੱਖਦਾ ਸੀ ਕਿ ਕਿਰਦਾਰ ਕਿੰਨਾ ਲੰਬਾ ਹੈ। ਸਗੋਂ ਮੇਰੇ ਲਈ ਇਹ ਮਾਇਨੇ ਰੱਖਦਾ ਸੀ ਕਿ ਇਸ ਕਿਰਦਾਰ ਦਾ ਪੂਰੀ ਫ਼ਿਲਮ ’ਤੇ ਕਿੰਨਾ ਪ੍ਰਭਾਵ ਪਵੇਗਾ। ਮੇਰੇ ਲਈ ਇਸ ਦੀਆਂ ਦੋ ਵਜ੍ਹਾਂ ਸਨ। ਪਹਿਲੀ ਵਜ੍ਹਾ ਇਹ ਹੈ ਕਿ ਹਰ ਕੋਈ ਉਨ੍ਹਾਂ ਲਈ ਮੇਰੇ ਪਿਆਰ ਬਾਰੇ ਜਾਣਦਾ ਹੈ (ਸ਼ਾਹਰੁਖ ਖਾਨ)। ਜਦੋਂ ਵੀ ਉਨ੍ਹਾਂ ਨੂੰ ਮੇਰੀ ਲੋੜ ਹੋਵੇਗੀ, ਮੈਂ ਹਮੇਸ਼ਾ ਉਨ੍ਹਾਂ ਲਈ ਮੌਜੂਦ ਰਹਾਂਗੀ।”

ਉਨ੍ਹਾਂ ਨੇ ਅੱਗੇ ਕਿਹਾ, “ਪਰ ਫ਼ਿਲਮ ਇੰਨੀ ਖ਼ਾਸ ਸੀ ਕਿ ਜੇ ਇਹ ਕਿਰਦਾਰ ਮੈਨੂੰ ਨਾ ਮਿਲ ਕੇ ਕਿਸੇ ਹੋਰ ਅਦਾਕਾਰ ਨੂੰ ਆਫ਼ਰ ਕੀਤਾ ਜਾਂਦਾ, ਤਾਂ ਵੀ ਉਹ ਇਸ ਨੂੰ ਖੁਸ਼ੀ-ਖੁਸ਼ੀ ਹਾਂ ਕਰ ਦਿੰਦਾ, ਕਿਉਂਕਿ ਇਹ ਉਸ ਨਜ਼ਰੀਏ ਬਾਰੇ ਸੀ। ਮੈਨੂੰ ਲੱਗਦਾ ਹੈ ਕਿ ਇੱਥੇ ਅਸੀਂ ਸਾਰਿਆਂ ਨੇ ਉਸ ਨਜ਼ਰੀਏ ਵਿੱਚ ਆਪਣਾ ਯੋਗਦਾਨ ਦਿੱਤਾ ਹੈ। ਇਹ ਮਾਇਨੇ ਨਹੀਂ ਰੱਖਦਾ ਸੀ ਕਿ ਤੁਹਾਡਾ ਕਿਰਦਾਰ ਕਿੰਨਾ ਲੰਬਾ, ਵੱਡਾ ਜਾਂ ਛੋਟਾ ਸੀ। ਸਗੋਂ ਮਾਇਨੇ ਇਹ ਰੱਖਦਾ ਹੈ ਕਿ ਅਸੀਂ ਕਿਹੜੀ ਕਹਾਣੀ ਸੁਣਾ ਰਹੇ ਹਾਂ ਅਤੇ ਇਸ ਫ਼ਿਲਮ ਦਾ ਸਾਡੇ ਦਰਸ਼ਕਾਂ ਦੀ ਜ਼ਿੰਦਗੀ ’ਤੇ ਕਿੰਨਾ ਪ੍ਰਭਾਵ ਪੈਣ ਵਾਲਾ ਹੈ।”

ਦੀਪਿਕਾ ਪਾਦੁਕੋਣ ਵੱਲੋਂ ਆਪਣੇ ਬਿਆਨ ਵਿੱਚ ਕਹੀਆਂ ਗੱਲਾਂ ਸੱਚਮੁੱਚ ਸਕ੍ਰੀਨ ’ਤੇ ਵੀ ਦੇਖਣ ਨੂੰ ਮਿਲੀਆਂ। ਐਸ਼ਵਰਿਆ ਰਾਠੌਰ ਦੇ ਕਿਰਦਾਰ ਵਿੱਚ ਉਹ ਫ਼ਿਲਮ ਦੀ ਸਿਰਫ਼ ਇੱਕ ਮਜ਼ਬੂਤ ਕੜੀ ਹੀ ਨਹੀਂ, ਸਗੋਂ ਇੱਕ ਭਾਵਨਾਤਮਕ ਮਜ਼ਬੂਤੀ ਵਜੋਂ ਵੀ ਸਾਹਮਣੇ ਆਈਆਂ। ਉਨ੍ਹਾਂ ਦੀ ਜ਼ਬਰਦਸਤ ਐਂਟਰੀ ਤੋਂ ਲੈ ਕੇ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਤੱਕ, ਇਸ ਕਿਰਦਾਰ ਨੇ ਦਰਸ਼ਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ। ਇਸੇ ਕਾਰਨ ਦਰਸ਼ਕਾਂ ਵੱਲੋਂ ਉਨ੍ਹਾਂ ਨੂੰ ਪਿਆਰ ਨਾਲ ‘ਜਵਾਨ ਦੀ ਜਾਨ’ ਕਹੇ ਜਾਣ ’ਤੇ ਕੋਈ ਹੈਰਾਨੀ ਨਹੀਂ ਹੁੰਦੀ।

ਸ਼ਾਹਰੁਖ ਖਾਨ ਲਈ ਦੀਪਿਕਾ ਪਾਦੁਕੋਣ ਵੱਲੋਂ ਜ਼ਾਹਰ ਕੀਤਾ ਜਾਣ ਵਾਲਾ ਪਿਆਰ ਬਿਨਾਂ ਕੁਝ ਕਹੇ ਵੀ ਨਜ਼ਰ ਆ ਜਾਂਦਾ ਹੈ। ਕਿਉਂਕਿ ‘ਜਵਾਨ’ ਤੋਂ ਬਾਅਦ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਜੋੜੀ ਇੱਕ ਵਾਰ ਫਿਰ ਫ਼ਿਲਮ ‘ਕਿੰਗ’ ਵਿੱਚ ਇਕੱਠੇ ਨਜ਼ਰ ਆਉਣ ਵਾਲੀ ਹੈ। ਉਨ੍ਹਾਂ ਦੀ ਸ਼ਾਨਦਾਰ ਕੈਮਿਸਟਰੀ ‘ਓਮ ਸ਼ਾਂਤੀ ਓਮ’, ‘ਚੇਨਈ ਐਕਸਪ੍ਰੈਸ’, ‘ਪਠਾਨ’ ਅਤੇ ‘ਜਵਾਨ’ ਵਿੱਚ ਪਹਿਲਾਂ ਹੀ ਦੇਖੀ ਜਾ ਚੁੱਕੀ ਹੈ। ਅਜਿਹੇ ਵਿੱਚ ਦਰਸ਼ਕਾਂ ਦੀਆਂ ਨਜ਼ਰਾਂ ਹੁਣ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਕਿੰਗ’ ’ਤੇ ਟਿਕੀਆਂ ਹੋਈਆਂ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.