Site icon Dainik Savera Punjab

BREAKING : ਮਰਹੂਮ ਕਮੇਡੀਅਨ ਜਸਵਿੰਦਰ ਭੱਲਾ ਦੀ ਮਾਤਾ ਦਾ ਹੋਇਆ ਦੇਹਾਂਤ, 84 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ

BREAKING : ਮਰਹੂਮ ਕਮੇਡੀਅਨ ਜਸਵਿੰਦਰ ਭੱਲਾ ਦੀ ਮਾਤਾ ਦਾ ਹੋਇਆ ਦੇਹਾਂਤ, 84 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ। ਜਸਵਿੰਦਰ ਭੱਲਾ ਦੀ ਮੌਤ ਨੂੰ ਹਾਲੇ ਪੰਜ ਮਹੀਨੇ ਦੇ ਕਰੀਬ ਹੋਏ ਸਨ, ਉਦੋਂ ਤੋਂ ਹੀ ਮਾਤਾ ਜੀ ਗੁਮਸੁਮ ਰਹਿਣ ਲੱਗ ਪਏ ਸੀ। ਕਿਉਂਕਿ ਜਸਵਿੰਦਰ ਭੱਲੇ ਨਾਲ ਮਾਤਾ ਜੀ ਦਾ ਬਹੁਤ ਹੀ ਜ਼ਿਆਦਾ ਪਿਆਰ ਸੀ ਚਾਹੇ ਉਹ ਦੇਸ਼ਾਂ-ਵਿਦੇਸ਼ਾਂ ਵਿੱਚ ਸ਼ੂਟਿੰਗ ‘ਤੇ ਹੁੰਦੇ ਸਨ ਜਾਂ ਕਿਸੇ ਪ੍ਰੋਗਰਾਮ ‘ਤੇ ਹੁੰਦੇ ਸਨ ਤਾਂ ਬਕਾਇਦਾ ਉਹ ਪਹਿਲਾਂ ਆਪਣੀ ਮਾਤਾ ਜੀ ਨਾਲ ਗੱਲਬਾਤ ਜ਼ਰੂਰ ਕਰਦੇ ਸਨ ਅਤੇ ਜਦੋਂ ਉਹ ਕਿਸੇ ਪ੍ਰੋਗਰਾਮ ਤੋਂ ਵਾਪਸ ਆਉਂਦੇ ਤਾਂ ਸਭ ਤੋਂ ਪਹਿਲਾਂ ਆਪਣੀ ਮਾਤਾ ਦੇ ਹੀ ਗਲੇ ਲੱਗ ਪਿਆਰ ਕਰਦੇ ਸਨ।

Punjab Government : ਪਦਮਸ਼੍ਰੀ ਲਈ ਭੇਜੇ 13 ਨਾਂਵਾਂ ਨੂੰ ਕੇਂਦਰ ਸਰਕਾਰ ਨੇ ਨਹੀਂ ਦਿੱਤੀ ਮਨਜ਼ੂਰੀ, ਇੱਥੇ ਦੇਖੋ ਲਿਸਟ

ਇਹੀ ਵੱਡਾ ਕਾਰਨ ਹੈ ਕਿ ਮਾਤਾ ਜੀ ਨੂੰ ਐਡਾ ਵੱਡਾ ਦੁੱਖ ਸਹਿਣ ਨਹੀਂ ਹੋਇਆ ਅਤੇ ਉਹ ਆਪਣੇ ਪੁੱਤ ਨੂੰ ਯਾਦ ਕਰਦਿਆਂ ਇਸ ਫਾਨੀ ਦੁਨੀਆ ਨੂੰ ਵੀ ਅਲਵਿਦਾ ਕਹਿ ਗਏ। ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਹੀ ਡਿੱਗ ਪਿਆ। ਹਾਲੇ ਇੱਕ ਪਤੀ ਤੇ ਬੱਚਿਆਂ ਦੇ ਪਿਤਾ ਦੇ ਜਾਣ ਦਾ ਦੁੱਖ ਪਰਿਵਾਰ ਤੋਂ ਨਹੀਂ ਭੁੱਲਿਆ ਗਿਆ ਸੀ ਕਿ ਇਹ ਦੂਜਾ ਦੁੱਖ ਅੱਜ ਮਾਤਾ ਸਤਵੰਤ ਕੌਰ ਦੇ ਤੁਰ ਜਾਣਾ ਨਾਲ ਪਰਿਵਾਰ ਖੇਰੂ ਖੇਰੂ ਹੋ ਗਿਆ। ਅੰਤਿਮ ਸਸਕਾਰ ਅੱਜ ਬਲੋਂਗੀ ਵਿੱਚ ਕੀਤਾ ਜਾਵੇਗਾ। 

Exit mobile version