Site icon Dainik Savera Punjab

Jasbir Jassi ਦਾ ਵੱਡਾ ਬਿਆਨ : ਡੇਰਿਆਂ ‘ਚ ਨਹੀਂ ਗਾਵਾਂਗਾ! 35 ਲੱਖ ਦੀ ਆਫ਼ਰ ਵੀ ਠੁਕਰਾਈ

I will not sing in deras! Even an offer of 35 lakhs was rejected, Jasbir Jassi's big statement

I will not sing in deras! Even an offer of 35 lakhs was rejected, Jasbir Jassi's big statement

ਪ੍ਰਸਿੱਧ ਪੰਜਾਬੀ ਗਾਇਕ Jasbir Jassi ਨੇ ਆਪਣੇ ਤਾਜ਼ਾ ਇੰਟਰਵਿਊ ਵਿੱਚ ਧਾਰਮਿਕ ਡੇਰਿਆਂ ਅਤੇ ਮੇਲਿਆਂ ਵਿੱਚ ਗਾਉਣ ਦੇ ਮਾਮਲੇ ‘ਤੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਝ ਡੇਰਿਆਂ ਵਿੱਚ ਲੋਕਾਂ ਦਾ ਬ੍ਰੇਨਵਾਸ਼ ਕੀਤਾ ਜਾਂਦਾ ਹੈ, ਜੋ ਸਮਾਜ ਲਈ ਨਸ਼ਿਆਂ ਨਾਲੋਂ ਵੀ ਵੱਧ ਨੁਕਸਾਨਦਾਇਕ ਹੋ ਸਕਦਾ ਹੈ।

ਜੱਸੀ ਨੇ ਖੁਲਾਸਾ ਕੀਤਾ ਕਿ ਲੁਧਿਆਣਾ ਦੇ ਇੱਕ ਡੇਰੇ ਵਿੱਚ ਮੇਲੇ ਦੌਰਾਨ ਗਾਉਣ ਲਈ ਉਨ੍ਹਾਂ ਨੂੰ 32 ਤੋਂ 35 ਲੱਖ ਰੁਪਏ ਦੀ ਪੇਸ਼ਕਸ਼ ਮਿਲੀ ਸੀ, ਪਰ ਉਨ੍ਹਾਂ ਨੇ ਇਹ ਆਫ਼ਰ ਸਾਫ਼ ਤੌਰ ‘ਤੇ ਠੁਕਰਾ ਦਿੱਤੀ। ਉਨ੍ਹਾਂ ਕਿਹਾ ਕਿ ਉਹ ਕਿਸੇ ਬਾਬੇ ਦੀ ਕਿਰਪਾ ਦੇ ਮੁਥਾਜ ਨਹੀਂ ਹਨ ਅਤੇ ਉਨ੍ਹਾਂ ਉੱਤੇ Guru Granth Sahib ਦਾ ਅਸ਼ੀਰਵਾਦ ਹੈ।

READ ALSO : ਜਲੰਧਰ ਆਉਣ ਵਾਲੇ ਦੇਣ ਧਿਆਨ,BSF ਚੌਕ ‘ਤੇ ਲੱਗਿਆ ਵੱਡਾ ਜਾਮ

ਉਨ੍ਹਾਂ ਇਹ ਵੀ ਕਿਹਾ ਕਿ ਕਲਾਕਾਰ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਪੈਸੇ ਲਈ ਅਜਿਹੀਆਂ ਗਤੀਵਿਧੀਆਂ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਜੋ ਲੋਕਾਂ ਨੂੰ ਗੁੰਮਰਾਹ ਕਰਦੀਆਂ ਹਨ।

ਜ਼ਿਕਰਯੋਗ ਹੈ ਕਿ Jasbir Jassi ਪਹਿਲਾਂ ਵੀ ਆਪਣੇ ਬੇਬਾਕ ਬਿਆਨਾਂ ਕਰਕੇ ਚਰਚਾ ਵਿੱਚ ਰਹੇ ਹਨ। ਇੱਕ ਵਾਰ ਸ਼ਬਦ ਕੀਰਤਨ ਮਾਮਲੇ ‘ਚ ਉਨ੍ਹਾਂ ਨੇ Akal Takht ਦੇ ਹੁਕਮਾਂ ਦਾ ਸਤਿਕਾਰ ਕਰਦਿਆਂ ਮਾਫ਼ੀ ਮੰਗੀ ਸੀ, ਜਦਕਿ ਉਹ Yo Yo Honey Singh ਦੇ ਗੀਤਾਂ ਵਿੱਚ ਅਸ਼ਲੀਲ ਭਾਸ਼ਾ ਦੇ ਖ਼ਿਲਾਫ਼ ਵੀ ਆਵਾਜ਼ ਉਠਾ ਚੁੱਕੇ ਹਨ।

LPG ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ ‘ਤੇ ਸਰਕਾਰ ਦਾ ਸਪੱਸ਼ਟੀਕਰਨ! ਪਿਊਸ਼ ਗੋਇਲ ਨੇ ਦਿੱਤਾ ਵੱਡਾ ਬਿਆਨ

Exit mobile version