Site icon Dainik Savera Punjab

ਜਸਬੀਰ ਡਿੰਪਾ ਦੀ ਅਗਵਾਈ ਚ ਕਾਂਗਰਸ ਵਰਕਰਾਂ ਵੱਲੋ ਹਲਕਾ ਪੂਰਬੀ MLA ਦੇ ਦਫਤਰ ਦਾ ਕੀਤਾ ਘਿਰਾਉ

Volunteers under the leadership of Jasbir Dimpa surrounded the office of East constituency MLA Jeevanjot

Volunteers under the leadership of Jasbir Dimpa surrounded the office of East constituency MLA Jeevanjot

ਵੇਰਕਾ 16 ਮਾਰਚ ਨੂੰ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋ ਸੂਬੇ ਭਰ ਚ ਸਾਰੇ ਹਲਕਿਆ ਵਿਚ ਸਰਕਾਰ ਵੱਲੋ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਤੇ ਉਨਾਂ ਦੇ ਵਿਧਾਇਕਾ ਤੇ ਹਲਕਾ ਇੰਚਾਰਜਾਂ ਦੇ ਦਫ਼ਤਰਾਂ ਦਾ ਘਿਰਾਉ ਕੀਤਾ ਹੈ। ਉਹਨਾਂ ਤਹਿਤ ਹਲਕਾ ਪੂਰਬੀ ਦੇ ਕਾਂਗਰਸੀ ਇੰਚਾਰਜ ਜਸਬੀਰ ਸਿੰਘ ਡਿੰਪਾ ਨੇ ਆਪਣੇ ਵਰਕਰਾਂ ਨਾਲ ਮਿਲ ਕੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਜੀਵਨਜੋਤ ਕੋਰ ਦੇ ਦਫਤਰ ਦਾ ਘਿਰਾਉ ਕਰਕੇ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਆਪਣੇ ਪਿਛਲੇ ਚੋਣ ਦੌਰਾਨ ਜਿਹੜੇ ਵਾਅਦੇ ਕੀਤੇ ਸਨ ਉਹ ਪੂਰੇ ਨਹੀ ਹੋ ਰਹੇ ਜਿਸ ਕਰਕੇ ਆਮ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ।

ਉਨਾ ਕਿਹਾ ਕਿ ਔਰਤਾਂ ਨੂੰ ਮਿਲਣ ਵਾਲੇ ਮਹੀਨੇ ਦੇ ਹਜਾਰ ਰੁ. ਨਹੀ ਮਿਲ ਰਹੇ। ਡਿੰਪਾ ਨੇ ਕਿਹਾ ਕਿ ਅੱਜ ਲਗਭਗ 5 ਲੱਖ ਦੇ ਕਰੀਬ ਕਰਜਾ ਸਾਡੇ ਸਾਰਿਆ ਦੇ ਸਿਰਾਂ ਉੱਪਰ ਚੜ ਗਿਆ ਹੈ ਜਿਸ ਦੀ ਜਿੰਮੇਵਾਰੀ ਸਰਕਾਰ ਦਾ ਕੋਈ ਵੀ ਆਗੂ ਲੈਣ ਨੂੰ ਤਿਆਰ ਨਹੀ। ਉਨਾਂ ਕੇਦਰ ਸਰਕਾਰ ਤੇ ਤਿੱਖਾ ਹਮਲਾ ਕਰਦਿਆ ਕਿਹਾ ਕਿ ਉਨਾਂ ਨੇ ਪੰਜਾਬ ਦੇ ਹੱਕਾਂ ਨੂੰ ਹਮੇਸਾਂ ਅਣਗੋਲਿਆ ਕੀਤਾ ਅਤੇ ਆਪਣੇ ਚੰਦ ਅਮੀਰ ਘਰਾਣਿਆ ਨੂੰ ਪਾਲਣ ਵਾਸਤੇ ਹਰ ਵਰਗ ਦੇ ਲੋਕਾਂ ਨਾਲ ਧੱਕਾ ਕਰ ਰਹੀ ਹੈ ਜਿਸ ਵਿੱਚ ਮੌਜੂਦਾ ਸਮੇ ਚ ਲੋਕ LPG ਗੈਸ ਨਾ ਮਿਲਣ ਕਰਕੇ ਧੱਕੇ ਖਾ ਰਹੇ ਹਨ ਜਿਹੜੀ ਹਰ ਘਰ ਤੇ ਦੁਕਾਨਦਾਰ ਦੀ ਜਰੂਰਤ ਹੈ।

ਅਖੀਰ ਉਨਾਂ ਕਿਹਾ ਕਿ ਜੇਕਰ ਹੁਣ ਵੀ ਕੇਦਰ ਤੇ ਸੂਬਾ ਸਰਕਾਰ ਨੇ ਲੋਕਾਂ ਦੀਆ ਹੱਕੀ ਮੰਗਾਂ ਨੂੰ ਪੂਰਿਆ ਨਹੀ ਕੀਤਾ ਤਾ ਇਹ ਸੰਘਰਸ ਹੋਰ ਤੇਜ ਹੋ ਜਾਵੇਗਾ। ਇਸ ਮੌਕੇ ਪ੍ਰਧਾਨ ਸੋਰਵ ਮਿੱਠੂ ਮਦਾਨ, ਅੰਮ੍ਰਿਤਪਾਲ ਸਿੰਘ ਕੋਸਲਰ, ਰਾਜ ਕੁਮਾਰ, ਸੁਨੀਤਾ ਜਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ, ਸਵਾਨੀ, ਮਨਿੰਦਰ ਸਿੰਘ ਲੱਕੀ ਸੰਧੂ, ਇਕਬਾਲ ਸਿੰਘ ਮੂਧਲ, ਅਰਸ ਮੂਧਲ ਬਲਾਕ ਸੰਮਤੀ ਮੈਬਰ, ਮੱਲੀ ਵੇਰਕਾ, ਸੁਖਦੇਵ ਸਿੰਘ ਸਹਿਮੀ, ਦਰਸੀ, ਗੋਣਿਨਾ, ਮਨਪ੍ਰੀਤ ਸਿੰਘ ਰੋਜਰ, ਰੋਹਿਤ ਸਰਮਾ, ਨਰਿੰਦਰ ਸਿੰਘ ਰੋਮੀ, ਨਰਿੰਦਰ ਲਾਡੀ ਪ੍ਰਤਾਪ ਨਗਰ, ਸੀਮਾ ਪ੍ਰਧਾਨ ਸਮੇਤ ਵੱਡੀ ਗਿਣਤੀ ਚ ਕਾਂਗਰਸੀ ਸਾਮਲ ਸਨ।

MLA Balwinder Singh Dhaliwal ਤੇ ਮਹਿਲਾ ਕਾਂਗਰਸ ਵਲੋਂ AAP ਖਿਲਾਫ ਲਗਾਇਆ ਗਿਆ ਧਰਨਾ

Exit mobile version