Site icon Dainik Savera Punjab

ਜਪਾਨ ‘ਚ 5.9 ਤੀਬਰਤਾ ਦਾ ਭੂਚਾਲ ; 20 ਜ਼ਖਮੀ, ਐਕਸਪ੍ਰੈਸ ਤੇ ਲੋਕਲ ਟ੍ਰੇਨਾਂ ਪ੍ਰਭਾਵਿਤ ; PM ਨੇ ਬਣਾਈ ਟਾਸਕ ਫੋਰਸ

Japan Earthquake Update : ਜਾਪਾਨ ਵਿੱਚ 5.9 ਤੀਬਰਤਾ ਦਾ ਭੂਚਾਲ ਆਇਆ ਹੈ। ਰਾਜਧਾਨੀ ਟੋਕੀਓ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਦੱਖਣੀ ਜਾਪਾਨ ਦੇ ਇਬਾਰਾਕੀ ਵਿੱਚ 70 ਕਿਲੋਮੀਟਰ ਜ਼ਮੀਨਦੋਜ਼ ਸਥਿਤ ਸੀ। ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਭੂਚਾਲ ਕਾਰਨ ਇਬਾਰਾਕੀ ਵਿੱਚ ਵੀਹ ਲੋਕ ਜ਼ਖਮੀ ਹੋਏ ਹਨ। ਇਬਾਰਾਕੀ, ਚਿਬਾ ਅਤੇ ਸੈਤਾਮਾ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਐਕਸਪ੍ਰੈਸ ਅਤੇ ਲੋਕਲ ਟ੍ਰੇਨ ਸੇਵਾਵਾਂ ਵਿੱਚ ਵਿਘਨ ਪਿਆ ਹੈ ਅਤੇ ਉਹ ਸਮੇਂ ਤੋਂ ਪਛੜ ਕੇ ਚੱਲ ਰਹੀਆਂ ਹਨ। ਪ੍ਰਧਾਨ ਮੰਤਰੀ ਸਨਾਏ ਤਾਕਾਚੀ ਨੇ ਸਥਿਤੀ ਨੂੰ ਹੱਲ ਕਰਨ ਲਈ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਹੈ।

Exit mobile version