Site icon Dainik Savera Punjab

“ਮੈਂ ਗਾਂਧੀ ਨਹੀਂ, ਆਮ ਨਾਗਰਿਕ ਹਾਂ”: ਸੋਨਮ ਵਾਂਗਚੁਕ ਨੇ ਲੋਕਾਂ ਨੂੰ ਖੁਦ ਜ਼ਿੰਮੇਵਾਰੀ ਲੈਣ ਦੀ ਕੀਤੀ ਅਪੀਲ

"I am not Gandhi, I am a common citizen": Sonam Wangchuk urges people to take responsibility

"I am not Gandhi, I am a common citizen": Sonam Wangchuk u"I am not Gandhi, I am a common citizen": Sonam Wangchuk urges people to take responsibilityrges people to take responsibility

ਨੈਸ਼ਨਲ ਨਿਊਜ਼ : ਸਿੱਖਿਅਕ ਅਤੇ ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਇੱਕ ਵਿਅਕਤੀ ਨੂੰ ਆਪਣਾ ਹੀਰੋ ਨਾ ਬਣਾਉਣ, ਸਗੋਂ ਆਪਣੀਆਂ ਨਾਗਰਿਕ ਜ਼ਿੰਮੇਵਾਰੀਆਂ ਖੁਦ ਨਿਭਾਉਣ। ਉਨ੍ਹਾਂ ਕਿਹਾ ਕਿ ਉਹ ਨਾ ਤਾਂ “ਆਧੁਨਿਕ ਗਾਂਧੀ” ਹਨ ਅਤੇ ਨਾ ਹੀ ਕੋਈ ਹੀਰੋ, ਬਲਕਿ ਇੱਕ ਆਮ ਨਾਗਰਿਕ ਹਨ ਜੋ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਵਾਂਗਚੁਕ ਇਹ ਬਿਆਨ ਜੰਤਰ-ਮੰਤਰ ‘ਤੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਦਿੱਤਾ। ਉਹ 28 ਜੂਨ ਤੋਂ ਇਸ ਅੰਦੋਲਨ ਨਾਲ ਜੁੜੇ ਹੋਏ ਹਨ ਅਤੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ‘ਤੇ ਹਨ। ਸੰਗਠਨ ਵੱਲੋਂ ਜਾਰੀ ਸਿਹਤ ਅਪਡੇਟ ਮੁਤਾਬਕ ਵਰਤ ਦੌਰਾਨ ਉਨ੍ਹਾਂ ਦਾ ਭਾਰ ਘਟਿਆ ਹੈ, ਪਰ ਉਹ ਅੰਦੋਲਨ ਨੂੰ ਜਾਰੀ ਰੱਖਣ ਲਈ ਵਚਨਬੱਧ ਹਨ।

ਕਸ਼ਮੀਰ ‘ਚ ਮੀਂਹ ਬਣਿਆ ਆਫ਼ਤ! ਇੱਕ ਘੰਟੇ ਵਿੱਚ ਦੋ ਥਾਵਾਂ ‘ਤੇ ਫਟੇ ਬੱਦਲ, ਅਨੰਤਨਾਗ ਤੇ ਪਹਿਲਗਾਮ ‘ਚ ਫਲੈਸ਼ ਫਲੱਡ ਦਾ ਕਹਿਰ

ਸੋਸ਼ਲ ਮੀਡੀਆ ‘ਤੇ ਜਾਰੀ ਵੀਡੀਓ ਵਿੱਚ ਵਾਂਗਚੁਕ ਨੇ ਕਿਹਾ ਕਿ ਕੁਝ ਲੋਕ ਉਨ੍ਹਾਂ ਨੂੰ “21ਵੀਂ ਸਦੀ ਦਾ ਗਾਂਧੀ” ਜਾਂ “ਹੀਰੋ” ਕਹਿੰਦੇ ਹਨ, ਪਰ ਅਜਿਹੀਆਂ ਤੁਲਨਾਵਾਂ ਉਨ੍ਹਾਂ ਨੂੰ ਅਸਹਿਜ ਕਰਦੀਆਂ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਆਪਣੀ ਜ਼ਿੰਦਗੀ ਦੇ ਹੀਰੋ ਖੁਦ ਬਣਨ ਅਤੇ ਸਮਾਜਿਕ ਮੁੱਦਿਆਂ ਲਈ ਆਪਣੀ ਭੂਮਿਕਾ ਨਿਭਾਉਣ।

ਵਾਂਗਚੁਕ ਨੇ ਕਥਿਤ ਪ੍ਰੀਖਿਆ ਬੇਨਿਯਮੀਆਂ ਨਾਲ ਜੁੜੇ ਵਿਦਿਆਰਥੀਆਂ ਦੇ ਮਸਲਿਆਂ ਦਾ ਜ਼ਿਕਰ ਕਰਦੇ ਹੋਏ ਲੋਕਾਂ ਨੂੰ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰ ਕਿਸੇ ਲਈ ਰੋਜ਼ਾਨਾ ਪ੍ਰਦਰਸ਼ਨ ਸਥਾਨ ‘ਤੇ ਆਉਣਾ ਸੰਭਵ ਨਹੀਂ, ਪਰ ਲੋਕ ਘੱਟੋ-ਘੱਟ ਇੱਕ ਦਿਨ ਆਪਣੀ ਆਵਾਜ਼ ਦਰਜ ਕਰਵਾ ਸਕਦੇ ਹਨ।

ਉਨ੍ਹਾਂ ਨੇ 20 ਜੁਲਾਈ ਨੂੰ ਸੰਸਦ ਵੱਲ ਪ੍ਰਸਤਾਵਿਤ ਮਾਰਚ ਵਿੱਚ ਲੋਕਾਂ ਨੂੰ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਹੈ। ਵਾਂਗਚੁਕ ਦਾ ਕਹਿਣਾ ਹੈ ਕਿ ਇਹ ਅੰਦੋਲਨ ਵਿਦਿਆਰਥੀਆਂ ਨਾਲ ਜੁੜੇ ਮੁੱਦਿਆਂ, ਜਵਾਬਦੇਹੀ ਅਤੇ ਲੱਦਾਖ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਜਾਰੀ ਹੈ। ਉਨ੍ਹਾਂ ਨੇ ਸ਼ਾਂਤੀਪੂਰਨ ਪ੍ਰਦਰਸ਼ਨ ਦੇ ਅਧਿਕਾਰ ਨੂੰ ਵੀ ਮਹੱਤਵਪੂਰਨ ਦੱਸਿਆ।

BREAKING : PM ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਭੜਕਾਊ ਨਾਅਰਿਆਂ ਨਾਲ ਹੜਕੰਪ, ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ

Exit mobile version